ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਰਾਟ ਕੋਹਲੀ ਨੇ ਤੋੜੀ ਫਾਰੁਖ-ਅਨੁਸ਼ਕਾ ਵਿਵਾਦ 'ਤੇ ਚੁੱਪੀ, ਜਾਣੋ ਕੀ ਬੋਲਿਆ

ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸਾਬਕਾ ਖਿਡਾਰੀ ਫਾਰੂਖ ਇੰਜੀਨੀਅਰ ਦੇ ਦਾਅਵੇ 'ਤੇ ਚੁੱਪੀ ਤੋੜਦੇ ਹੋਏ ਸ਼ਨਿਚਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਤਨੀ ਅਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਆਸਾਨ ਨਿਸ਼ਾਨਾ ਬਣਦੀ ਹੈ। 

 

ਇੰਜੀਨੀਅਰ ਨੇ ਹਾਲ ਹੀ ਵਿੱਚ ਪੰਜ ਮੈਂਬਰੀ ਚੋਣ ਪੈਨਲ ਦਾ ਮਜਾਕ ਉਡਾਉਂਦੇ ਹੋਏ ਕਿਹਾ ਸੀ ਕਿ ਉਸ ਨੇ ਇਨ੍ਹਾਂ ਵਿੱਚੋਂ ਇੱਕ ਨੂੰ ਅਨੁਸ਼ਕਾ ਨੂੰ ਇੰਗਲੈਂਡ ਵਿੱਚ ਵਿਸ਼ਵ ਕੱਪ ਦੌਰਾਨ ਚਾਹ ਪਰੋਸਦੇ ਹੋਏ ਵੇਖਿਆ ਸੀ।

 

ਕੋਹਲੀ ਇਨ੍ਹਾਂ ਦੋਸ਼ਾਂ ਤੋਂ ਕਾਫ਼ੀ ਹੈਰਾਨ ਹੋਏ ਅਤੇ ਕਿਹਾ ਕਿ ਅਨੁਸ਼ਕਾ ਦਾ ਨਾਮ ਇਸ ਵਿੱਚ ਖਿੱਚਣਾ ਸਹੀ ਨਹੀਂ ਸੀ। ਕੋਹਲੀ ਨੇ ਇੰਡੀਆ ਟੂਡੇ ਨੂੰ ਦੱਸਿਆ, "ਉਹ ਸ਼੍ਰੀਲੰਕਾ ਦੇ ਖ਼ਿਲਾਫ਼ ਵਿਸ਼ਵ ਕੱਪ ਮੈਚ ਲਈ ਆਈ ਸੀ ਅਤੇ ਫੈਮਲੀ ਬਾਕਸ ਅਤੇ ਚੋਣਕਰਤਾ ਬਾਕਸ ਵੱਖਰਾ ਸੀ ਅਤੇ ਉਸ ਸਮੇਂ ਬਾਕਸ ਵਿੱਚ ਕੋਈ ਚੋਣਕਰਤਾ ਨਹੀਂ ਸੀ।" ਉਹ ਦੋ ਦੋਸਤਾਂ ਨਾਲ ਆਈ ਸੀ।

 

ਜਿਵੇਂ ਕਿ ਮੈਂ ਕਿਹਾ ਹੈ ਕਿ ਉਹ ਮਸ਼ਹੂਰ ਹੈ ਅਤੇ ਜਦੋਂ ਲੋਕ ਉਸ ਦਾ ਨਾਮ ਲੈਂਦੇ ਹਨ, ਤਾਂ ਸਾਰਿਆਂ ਦਾ ਧਿਆਨ ਇਸ ਵੱਲ ਜਾਂਦਾ ਹੈ। ਉਸ ਨੇ ਕਿਹਾ, "ਜਦੋਂ ਤੁਸੀਂ ਚੋਣਕਰਤਾਵਾਂ ਦੇ ਬਾਰੇ ਵਿੱਚ ਕੁਝ ਦੱਸਣਾ ਚਾਹੁੰਦੇ ਹੋ ਤਾਂ ਅਜਿਹਾ ਕਰੋ ਪਰ ਇਸ ਵਿੱਚ ਅਨੁਸ਼ਕਾ ਦਾ ਨਾਮ ਕਿਉਂ ਖਿੱਚੋ।"
 

ਤੁਹਾਨੂੰ ਦੱਸ ਦੇਈਏ ਕਿ ਫਾਰੂਕ ਇੰਜੀਨੀਅਰ ਨੇ ਕੁਝ ਸਮਾਂ ਪਹਿਲਾਂ ਕਿਹਾ ਸੀ ਕਿ ਇਸ ਸਾਲ ਇੰਗਲੈਂਡ ਵਿੱਚ ਹੋਏ ਵਿਸ਼ਵ ਕੱਪ ਦੌਰਾਨ ਉਸ ਨੇ ਭਾਰਤੀ ਚੋਣਕਰਤਾਵਾਂ ਨੂੰ ਉਸ ਨੇ ਅਨੁਸ਼ਕਾ ਸ਼ਰਮਾ ਨੂੰ ਚਾਹ ਪਰੋਸਦਿਆਂ ਵੇਖਿਆ ਸੀ। ਜਿਸ ਤੋਂ ਬਾਅਦ ਅਨੁਸ਼ਕਾ ਸ਼ਰਮਾ ਨੇ ਇਸ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:anushka sharma farokh engineer controversy what indian captain virat kohli says on it