ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਲੌਕਡਾਊਨ : ਗਰੀਬਾਂ ਦੀ ਮਦਦ ਲਈ ਵਿਰਾਟ-ਅਨੁਸ਼ਕਾ ਨੇ ਦਾਨ ਕੀਤੇ 3 ਕਰੋੜ ਰੁਪਏ

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਪਤਨੀ ਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਸੋਮਵਾਰ ਨੂੰ ਟਵਿੱਟਰ 'ਤੇ ਐਲਾਨ ਕੀਤਾ ਕਿ ਉਹ ਪ੍ਰਧਾਨ ਮੰਤਰੀ ਰਾਹਤ ਫ਼ੰਡ ਅਤੇ ਮਹਾਰਾਸ਼ਟਰ ਮੁੱਖ ਮੰਤਰੀ ਰਾਹਤ ਫ਼ੰਡ 'ਚ ਦਾਨ ਕਰ ਰਹੇ ਹਨ। ਹਾਲਾਂਕਿ ਦੋਵਾਂ ਨੇ ਇਹ ਨਹੀਂ ਦੱਸਿਆਕਿ ਉਹ ਕਿੰਨੀ ਰਕਮ ਦੇਣਗੇ ਪਰ ਹੁਣ ਜਾਣਕਾਰੀ ਸਾਹਮਣੇ ਆਈ ਹੈ ਕਿ ਦੋਹਾਂ ਨੇ ਕਿੰਨੀ ਰਕਮ ਦਾਨ ਕੀਤੀ ਹੈ। ਕੀਤਾ ਹੈ 
 

ਦਰਅਸਲ, ਆਈਐਨਐਸ ਦੀ ਰਿਪੋਰਟ ਦੇ ਅਨੁਸਾਰ ਦੋਵਾਂ ਨੇ ਪ੍ਰਧਾਨ ਮੰਤਰੀ ਕੇਅਰਜ਼ ਫ਼ੰਡ ਅਤੇ ਮੁੱਖ ਮੰਤਰੀ ਰਿਲੀਫ਼ ਫ਼ੰਡ (ਮਹਾਰਾਸ਼ਟਰ) ਨੂੰ 3 ਕਰੋੜ ਰੁਪਏ ਦਿੱਤੇ ਹਨ।
 

 

ਅਨੁਸ਼ਕਾ ਨੇ ਆਪਣੇ ਯੋਗਦਾਨ ਬਾਰੇ ਟਵੀਟ ਕੀਤਾ ਸੀ, "ਮੈਂ ਅਤੇ ਵਿਰਾਟ ਪ੍ਰਧਾਨ ਮੰਤਰੀ ਕੇਅਰਜ਼ ਫੰਡ ਅਤੇ ਮੁੱਖ ਮੰਤਰੀ ਰਾਹਤ ਰਾਹਤ ਫ਼ੰਡ ਦਾ ਸਮਰਥਨ ਕਰ ਰਹੇ ਹਾਂ। ਅਸੀਂ ਕੋਰੋਨਾ ਤੋਂ ਪ੍ਰਭਾਵਿਤ ਲੋਕਾਂ ਨੂੰ ਵੇਖ ਕੇ ਬਹੁਤ ਦੁਖੀ ਹਾਂ। ਅਸੀਂ ਆਪਣੇ ਵੱਲੋਂ ਹਰ ਸੰਭਵ ਮਦਦ ਦੀ ਕੋਸ਼ਿਸ਼ ਕਰ ਰਹੇ ਹਾਂ।"
 

ਦੱਸ ਦੇਈਏ ਕਿ ਕੋਹਲੀ ਅਤੇ ਅਨੁਸ਼ਕਾ ਨੇ ਸੋਸ਼ਲ ਮੀਡੀਆ 'ਤੇ ਕਈ ਵਾਰ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਕੁਆਰੰਟੀਨ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਘਰ 'ਚ ਰਹਿਣਾ ਚਾਹੀਦਾ ਹੈ। ਅਜਿਹੀ ਸਥਿਤੀ ਵਿੱਚ ਦੋਵਾਂ ਨੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਵੀ ਕਿਹਾ ਹੈ।
 

ਵਿਰਾਟ ਕੋਹਲੀ ਤੋਂ ਇਲਾਵਾ ਸਚਿਨ ਤੇਂਦੁਲਕਰ, ਸੁਰੇਸ਼ ਰੈਨਾ, ਅਜਿੰਕਯਾ ਰਹਾਣੇ ਅਤੇ ਫ਼ਿਲਮ ਸਟਾਰ ਅਕਸ਼ੈ ਕੁਮਾਰ, ਭੂਸ਼ਣ ਕੁਮਾਰ, ਕਪਿਲ ਸ਼ਰਮਾ, ਮਨੀਸ਼ ਪਾਲ ਨੇ ਵੀ ਰਾਹਤ ਫ਼ੰਡ ਲਈ ਦਾਨ ਕੀਤਾ ਹੈ।
 

ਬਾਹੂਬਲੀ ਫ਼ੇਮ ਅਦਾਕਾਰ ਪ੍ਰਭਾਸ ਨੇ 4 ਕਰੋੜ, ਪਵਨ ਕਲਿਆਣ ਨੇ 2 ਕਰੋੜ, ਮਹੇਸ਼ ਬਾਬੂ ਨੇ 1 ਕਰੋੜ, ਅਲੂ ਅਰਜੁਨ ਨੇ 25 ਕਰੋੜ, ਰਾਮ ਚਰਨ ਨੇ 70 ਲੱਖ ਅਤੇ ਰਜਨੀਕਾਂਤ ਨੇ ਦਿਹਾੜੀਦਾਰ ਮਜ਼ਦੂਰਾਂ ਦੀ ਸਹਾਇਤਾ ਲਈ 50 ਲੱਖ ਰੁਪਏ ਦਾਨ ਕੀਤੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Anushka Sharma Virat Kohli contribute Rs 3 crore to PM coronavirus relief fund