ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਸ਼ਟਰੀ ਜੂਨੀਅਰ ਕਬੱਡੀ ਟਰਾਈਲ ਦੇ ਨਾਮ `ਤੇ 150 ਖਿਡਾਰੀਆਂ ਨਾਲ ਠੱਗੀ

ਰਾਸ਼ਟਰੀ ਜੂਨੀਅਰ ਪ੍ਰੋ ਕਬੱਡੀ ਟਰਾਈਲ ਦੇ ਨਾਮ `ਤੇ 150 ਖਿਡਾਰੀਆਂ ਨਾਲ ਠੱਗੀ

ਰਾਸ਼ਟਰੀ ਜੂਨੀਅਰ ਪ੍ਰੋਫੇਸ਼ਨਲ ਕਬੱਡੀ ਦੇ ਟਰਾਈਲ ਦੇ ਨਾਮ `ਤੇ ਕਰੀਬ 150 ਖਿਡਾਰੀਆਂ ਨਾਲ ਆਨਲਾਈਨ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੇਬੀਡੀ ਜੂਨੀਅਰ ਨਾਮ ਦੇ ਮੁਕਾਬਲੇ ਦੇ ਟਰਾਈਲ ਲਈ ਜਦੋਂ ਯੂਪੀ ਦੇ ਵੱਖ-ਵੱਖ ਜਿ਼ਲ੍ਹਿਆਂ ਤੋਂ ਸੋਮਵਾਰ ਨੂੰ ਖਿਡਾਰੀ ਨੋਇਡਾ ਸਟੇਡੀਐਮ ਪਹੁੰਚੇ ਤਾਂ ਇਸ ਦਾ ਖੁਲਾਸਾ ਹੋਇਆ। ਟਰਾਈਲ ਲੈਣ ਲਈ ਉਥੇ ਕੋਈ ਵੀ ਪ੍ਰਬੰਧਕ ਮੌਜੂਦ ਨਹੀਂ ਸੀ। ਦੂਰ-ਦੂਰ ਤੋਂ ਆਏ ਇਨ੍ਹਾਂ ਖਿਡਾਰੀਆਂ ਨੇ ਜਦੋਂ ਸਟੇਡੀਐਮ ਪ੍ਰਬੰਧਕਾਂ ਨਾਲ ਇਸ ਸਬੰਧੀ ਗੱਲ ਕੀਤੀ ਤਾਂ ਅਜਿਹੇ ਕੋਈ ਮੁਕਾਬਲੇ ਜਾਂ ਟਰਾਈਲ ਹੋਣ ਤੋਂ ਉਨ੍ਹਾਂ ਇਨਕਾਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਅਜਿਹੇ ਕਿਸੇ ਵੀ ਆਯੋਜਨ ਲਈ ਸਟੇਡੀਐਮ ਦੀ ਬੁਕਿੰਗ ਨਹੀਂ ਕੀਤੀ ਗਈ। ਸਟੇਡੀਐਮ ਪ੍ਰਬੰਧਕਾਂ ਸਮੇਤ ਪੀੜਤ ਖਿਡਾਰੀਆਂ ਨੇ ਇਸਦੀ ਸਿ਼ਕਾਇਤ ਪੁਲਿਸ ਨੂੰ ਕੀਤੀ।

 

ਜਾਣਕਾਰੀ ਅਨੁਸਾਰ ਸੀਨੀਅਰ ਪ੍ਰੋਂ ਕਬੱਡੀ ਦੀ ਤਰ੍ਹਾਂ ਜੂਨੀਅਰ ਪ੍ਰੋਫੇਸ਼ਨਲ ਕਬੱਡੀ ਦੇ ਨਾਮ `ਤੇ ਅੰਡਰ 15 ਅਤੇ 17 ਦੇ ਟਰਾਈਲ ਲਈ ਕਰੀਬ 150 ਖਿਡਾਰੀਆਂ ਨੂੰ ਟਰਾਈਲ ਲਈ ਸੋਮਵਾਰ ਨੂੰ ਨੋਇਡਾ ਸਟੈਡੀਐਮ ਬੁਲਾਇਆ ਗਿਆ ਸੀ। ਇਸ `ਚ ਲੜਕੇ ਅਤੇ ਲੜਕੀਆਂ ਸਾਰੇ ਸ਼ਾਮਲ ਹਨ। ਇਸ ਲਈ ਉਨ੍ਹਾਂ ਤੋਂ 500-500 ਰੁਪਏ ਆਨਲਾਈਨ ਲਏ ਗਏ। ਆਯੋਜਕਾਂ ਨੇ www.kbdjunior.com  ਨਾਮ ਦੀ ਵੈਬਸਾਈਟ ਰਾਹੀਂ ਬਿਨੈਕਾਰਾਂ ਤੋਂ ਆਨਲਾਈਨ ਟਰਾਈਲ ਵਾਸਤੇ ਪੈਸੇ ਮੰਗਵਾਏ ਗਏ ਸਨ।

 

ਆਨਲਾਈਨ ਪੈਸੇ ਜਮ੍ਹਾਂ ਕਰਵਾਉਣ ਦੇ ਬਾਅਦ ਟਰਾਈਲ `ਚ ਸ਼ਾਮਲ ਹੋਣ ਲਈ ਖਿਡਾਰੀਆਂ ਨੂੰ ਵੈਬਸਾਈਟ ਰਾਹੀਂ ਇਕ ਐਂਟਰੀ ਟਿਕਟ ਵੀ ਜਾਰੀ ਕੀਤਾ ਗਿਆ, ਜਿਸ ਦੇ ਆਧਾਰ `ਤੇ ਟਰਾਈਲ `ਚ ਹਿੱਸਾ ਲੈਣ ਦੀ ਗੱਲ ਕਹੀ ਗਈ ਸੀ। ਰਜਿਸਟ੍ਰੇਸ਼ਨ ਦੀ ਆਖਰੀ ਮਿਤੀ ਦੇ ਬਾਅਦ ਹੁਣ ਨਾ ਤਾਂ ਵੈਬਸਾਈਟ ਖੁੱਲ੍ਹ ਰਹੀ ਹੈ ਅਤੇ ਨਾ ਹੀ ਆਯੋਜਕਾਂ ਦੇ ਫੋਨ ਨੰਬਰ ਲਗ ਰਹੇ ਹਨ। ਟਰਾਈਲ `ਚ ਹਿੱਸਾ ਲੈਣ ਲਈ ਮੇਰਠ, ਗਾਜੀਆਬਾਦ, ਸਹਾਰਨਪੁਰ, ਬਿਜਨੌਰ, ਸਮੇਤ ਕਈ ਜਿ਼ਲ੍ਹਿਆਂ ਦੇ ਖਿਡਾਰੀਆਂ ਨੂੰ ਨੋਇਡਾ ਬੁਲਾਇਆ ਗਿਆ ਸੀ। ਇਸ ਲਈ ਸਾਰੇ ਸੋਮਵਾਰ ਸਵੇਰੇ 8 ਵਜੇ ਨੋਇਡਾ ਸਟੇਡੀਐਮ ਪਹੁੰਚ ਗਏ ਸਨ।

 

ਪਹਿਲਾਂ ਵੀ ਹੋ ਚੁੱਕੀ ਹੈ ਅਜਿਹੀ ਠੱਗੀ


ਟਰਾਈਲ `ਚ ਸ਼ਾਮਲ ਹੋਣ ਆਏ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਪ੍ਰੋ ਕਬੱਡੀ ਦੀ ਤਰ੍ਹਾਂ ਹੀ ਜੂਨੀਅਰ ਪ੍ਰੋ ਕਬੱਡੀ ਦੀ ਟੀਮ `ਚ ਸ਼ਾਮਲ ਹੋਣ ਲਈ ਟਰਾਈਲ ਦੇਣ ਦੀ ਗੱਲ ਕਹੀ ਗਈ ਸੀ। ਇਸ `ਚ ਇਕ ਸਪੋਰਟਸ ਚੈਨਲ ਦੇ ਸ਼ਾਮਲ ਹੋਣ ਸਬੰਧੀ ਵੀ ਦੱਸਿਆ ਗਿਆ ਸੀ। ਪਹਿਲਾਂ ਵੀ ਇਸ ਨਾਮ ਨਾਲ ਚੰਡੀਗੜ੍ਹ ਸਮੇਤ ਕਈ ਸ਼ਹਿਰਾਂ `ਚ ਕਰੀਬ ਇਕ ਕਰੋੜ ਦੀ ਠੱਗੀ ਦੀ ਗੱਲ ਸਾਹਮਣੇ ਆ ਰਹੀ ਹੈ।


ਜਿ਼ਲ੍ਹਾ ਕਬੱਡੀ ਸੰਘ ਦੇ ਮੈਂਬਰ ਅਜੈ ਸ਼ਰਮਾ ਨੇ ਦੱਸਿਆ ਕਿ ਇਸ ਸਬੰਧੀ ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ। ਉਹ ਇਸਦੀ ਸਿ਼ਕਾਇਤ ਸੂਬਾ ਕਬੱਡੀ ਸੰਘ ਅਤੇ ਜਿ਼ਲ੍ਹਾ ਜੇਲ੍ਹ ਵਿਭਾਗ ਨਾਲ ਕਰਨਗੇ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Around 150 players cheated on the name of National Jr Pro Kabaddi Trial in Noida