ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁਹੰਮਦ ਸ਼ਮੀ ਵਿਰੁਧ ਗ੍ਰਿਫ਼ਤਾਰੀ ਵਾਰੰਟ ਜਾਰੀ, ਆਤਮ ਸਮਰਪਣ ਲਈ 15 ਦਿਨ ਦਾ ਸਮਾਂ


ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਅਤੇ ਉਸ ਦੇ ਭਰਾ ਹਾਸੀਦ ਅਹਿਮਦ ਖ਼ਿਲਾਫ਼, ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਵੱਲੋਂ ਲਾਏ ਗਏ ਘਰੇਲੂ ਹਿੰਸਾ ਦੇ ਮਾਮਲੇ ਵਿੱਚ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ। ਇਹ ਵਾਰੰਟ ਪੱਛਮੀ ਬੰਗਾਲ ਦੀ ਅਲੀਪੁਰ ਅਦਾਲਤ ਨੇ ਜਾਰੀ ਕੀਤਾ ਹੈ।


2018 ਵਿੱਚ ਹਸੀਨ ਜਹਾਂ ਨੇ ਮੁਹੰਮਦ ਸ਼ਮੀ ਉੱਤੇ ਹਮਲਾ, ਬਲਾਤਕਾਰ ਅਤੇ ਕਤਲ ਦੀ ਕੋਸ਼ਿਸ਼ ਦੇ ਕਈ ਗੰਭੀਰ ਦੋਸ਼ ਲਗਾਏ ਸਨ ਅਤੇ ਕੇਸ ਦਰਜ ਕਰ ਲਿਆ ਸੀ। ਕੋਲਕਾਤਾ ਦੀ ਅਦਾਲਤ ਵਿੱਚ ਮੁਹੰਮਦ ਸ਼ਮੀ ਦਾ ਤਲਾਕ ਦਾ ਕੇਸ ਵੀ ਵਿਚਾਰ ਅਧੀਨ ਹੈ।

 

 

 

 

 

ਸ਼ਮੀ ਨੂੰ ਮਿਲਿਆ ਹੈ ਆਤਮ ਸਮਰਪਣ ਲਈ 15 ਦਿਨ ਦਾ ਸਮਾਂ
 

ਅਲੀਪੁਰ ਅਦਾਲਤ ਨੇ ਸ਼ਮੀ ਨੂੰ 15 ਦਿਨਾਂ ਦੇ ਅੰਦਰ ਆਤਮ ਸਮਰਪਣ ਕਰਨ ਲਈ ਕਿਹਾ ਹੈ। ਅਦਾਲਤ ਨੇ ਪੁਲਿਸ ਨੂੰ ਮੁਹੰਮਦ ਸ਼ਮੀ ਨੂੰ 15 ਦਿਨਾਂ ਦੇ ਅੰਦਰ ਸਮਰਪਣ ਨਾ ਕਰਨ 'ਤੇ ਗ੍ਰਿਫ਼ਤਾਰ ਕਰਨ ਦੇ ਆਦੇਸ਼ ਦਿੱਤੇ ਹਨ। 

 

ਮੁਹੰਮਦ ਸ਼ਮੀ ਇਸ ਸਮੇਂ ਭਾਰਤੀ ਕ੍ਰਿਕਟ ਟੀਮ ਨਾਲ ਵੈਸਟਇੰਡੀਜ਼ ਦੌਰੇ 'ਤੇ ਹਨ। ਕੋਲਕਾਤਾ ਪੁਲਿਸ ਨੇ ਹਸੀਨ ਜਹਾਂ ਦੀ ਸ਼ਿਕਾਇਤ ਤੋਂ ਬਾਅਦ ਮੁਹੰਮਦ ਸ਼ਮੀ ਖ਼ਿਲਾਫ਼ ਆਈਪੀਸੀ ਦੀਆਂ ਸੱਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ।
 

 

ਹਸੀਨ ਨੇ ਆਪਣੇ ਜੇਠ ਵਿਰੁਧ ਵੀ ਦਰਜ ਕਰਵਾਇਆ ਸੀ ਕੇਸ

ਹਸੀਨ ਜਹਾਂ ਨੇ ਮੁਹੰਮਦ ਸ਼ਮੀ ਦੇ ਨਾਲ-ਨਾਲ ਉਸ ਦੇ ਵੱਡੇ ਭਰਾ ਖ਼ਿਲਾਫ਼ ਕੇਸ ਦਾਇਰ ਕੀਤਾ ਸੀ। ਸ਼ਮੀ 'ਤੇ ਆਈਪੀਸੀ ਦੀ ਧਾਰਾ 498 ਏ (ਦਾਜ-ਪਰੇਸ਼ਾਨੀ) ਅਤੇ ਧਾਰਾ 354 (ਜਿਨਸੀ ਸ਼ੋਸ਼ਣ) ਅਧੀਨ ਕੇਸ ਦਰਜ ਕੀਤਾ ਗਿਆ ਹੈ, ਜਦੋਂ ਕਿ ਉਸ ਦੇ ਭਰਾ ਹਸੀਦ ਅਹਿਮਦ ਵਿਰੁੱਧ ਧਾਰਾ 354 (ਜਿਨਸੀ ਸ਼ੋਸ਼ਣ)  ਤਹਿਤ ਕੇਸ ਦਰਜ  ਹੈ। ਪਿਛਲੇ ਸਾਲ ਹਸੀਨ ਜਹਾਂ ਨੇ ਆਪਣੇ ਫੇਸਬੁੱਕ ਪੇਜ 'ਤੇ ਵਟਸਐਪ ਚੈਟ ਦੇ ਸਕ੍ਰੀਨ ਸ਼ਾਟ ਸਾਂਝੇ ਕਰਦਿਆਂ ਮੁਹੰਮਦ ਸ਼ਮੀ 'ਤੇ ਕਈ ਲੜਕੀਆਂ ਨਾਲ ਪ੍ਰੇਮ ਸਬੰਧ ਹੋਣ ਦਾ ਦੋਸ਼ ਲਾਇਆ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Arrest warrant against Mohammed Shami court give him 15 days to surrender