ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਪਤਾਨ ਕੋਹਲੀ ਦੇ ਇਸ਼ਾਰੇ 'ਤੇ ਕੱਟ ਸਕਦੈ ਧੋਨੀ ਦੇ 2 ਚਹੇਤਿਆਂ ਦਾ ਭਾਰਤੀ ਟੀਮ 'ਚੋਂ ਪੱਤਾ

ਭਾਰਤੀ ਕਪਤਾਨ ਵਿਰਾਟ ਕੋਹਲੀ

ਭਾਰਤੀ ਕਪਤਾਨ ਵਿਰਾਟ ਕੋਹਲੀ ਇਗਲੈਂਡ ਖਿਲਾਫ਼ 5 ਮੈਚਾਂ ਦੀ ਟੈਸਟ ਸੀਰੀਜ਼ ਲਈ ਕੁਲਦੀਪ ਯਾਦਵ ਤੇ ਯੁਜਵੇਂਦਰ ਚਹਿਲ ਨੂੰ ਉਤਾਰ ਸਕਦੇ ਹਨ। ਦੋਵਾਂ ਨੇ ਵਨਡੇ ਸੀਰੀਜ਼ ਚ ਕਾਫੀ ਚੰਗਾ ਪ੍ਰਦਰਸ਼ਨ ਕੀਤਾ ਹੈ।ਯਾਦਵ ਨੇ ਦੇ ਟੈਸਟ ਮੈਚ ਖੇਡੇ ਹਨ । ਪਰ ਚਹਿਲ ਨੇ ਅਜੇ ਤੱਕ ਕੋਈ ਵੀ ਟੈਸਟ ਮੈਚ ਨਹੀਂ ਖੇਡਿਆ। ਕੋਹਲੀ ਨੇ ਪਹਿਲਾ ਵਨਡੇ ਮੈਚ ਜਿੱਤਣ ਤੋਂ ਬਾਅਦ ਕਿਹਾ ਸੀ ਕਿ ਟੈਸਟ ਟੀਮ ਦੀ ਚੋਣ ਦੌਰਾਨ ਕੁਝ ਵੀ ਹੋ ਸਕਦਾ ਹੈ।

 

ਮੰਨਿਆ ਜਾ ਰਿਹਾ ਹੈ ਕਿ ਯਾਦਵ ਤੇ ਚਹਿਲ ਦੋਵਾਂ ਦਾ ਦਾਅਵਾ ਲਗਭਗ ਪੱਕਾ ਹੈ। ਇਸੇ ਕਾਰਨ ਹੀ ਰਵਿੰਦਰ ਜਡੇਜਾ ਅਤੇ ਰਵੀਚੰਦਰਨ ਅਸ਼ਵਿਨ ਦੋਵਾਂ ਦੀ ਟੀਮ ਵਿੱਚ ਥਾਂ ਥੋੜ੍ਹੀ ਧੁੰਦਲੀ ਦਿਖਾਈ ਦੇ ਰਹੀ ਹੈ। ਅਸ਼ਵਿਨ ਤੇ ਜਡੇਜਾ ਕਿਸੇ ਸਮੇਂ ਧੋਨੀ ਦੇ ਪਸੰਦੀਦਾ ਖਿਡਾਰੀ ਰਹੇ ਹਨ।

 

ਕਮਾਲ ਦੀ ਗੇਂਦਬਾਜ਼ੀ 

 

ਅਸਵਿਨ ਨੇ ਭਾਰਤੀ ਟੀਮ ਲਈ 58 ਟੈਸਟ ਮੈਚਾਂ ਵਿੱਚ 316 ਵਿਕਟ ਲਏ ਹਨ। ਰਵਿੰਦਰ ਜਡੇਜਾ ਨੇ 36 ਟੈਸਟ ਮੈਚਾਂ 'ਚ 171 ਵਿਕਟ ਲਏ ਹਨ। ਪਰ ਕੋਹਲੀ ਨੇ ਕੁਲਦੀਪ ਬਾਰੇ ਕਿਹਾ ਕਿ ਉਸਨੇ ਇਗਲੈਂਡ ਖ਼ਿਲਾਫ਼ ਕਮਾਲ ਦੀ ਗੇਂਦਬਾਜ਼ੀ ਕੀਤੀ ਹੈ। ਨਾਲ ਹੀ ਉਨ੍ਹਾਂ ਨੇ ਰੋਹਿਤ ਸਰਾਮਾ ਦੀ ਬੱਲੇਬਾਜ਼ੀ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਰੋਹਿਤ ਨੇ ਮੈਚ 'ਚ ਅਹਿਮ ਭੂਮਿਕਾ ਨਿਭਾਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ashwin and jadega struggling to find a place in indian cricket team