ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਏਸ਼ੀਆ ਕੱਪ 2018: ਜਡੇਜਾ ਦੀ ਟੀਮ 'ਚ ਵਾਪਸੀ, 3 ਖਿਡਾਰੀ ਬਾਹਰ

ਏਸ਼ੀਆ ਕੱਪ 2018: ਜਡੇਜਾ ਦੀ ਟੀਮ 'ਚ ਵਾਪਸੀ, 3 ਖਿਡਾਰੀ ਬਾਹਰ

1 / 2ਏਸ਼ੀਆ ਕੱਪ 2018: ਜਡੇਜਾ ਦੀ ਟੀਮ 'ਚ ਵਾਪਸੀ, 3 ਖਿਡਾਰੀ ਬਾਹਰ

ਏਸ਼ੀਆ ਕੱਪ 2018: ਜਡੇਜਾ ਦੀ ਟੀਮ 'ਚ ਵਾਪਸੀ, 3 ਖਿਡਾਰੀ ਬਾਹਰ

2 / 2ਏਸ਼ੀਆ ਕੱਪ 2018: ਜਡੇਜਾ ਦੀ ਟੀਮ 'ਚ ਵਾਪਸੀ, 3 ਖਿਡਾਰੀ ਬਾਹਰ

PreviousNext

ਟੀਮ ਇੰਡੀਆ ਏਸ਼ੀਆ ਕੱਪ ਦੇ ਸੁਪਰ ਚਾਰ  ਵਿੱਚ ਪਹੁੰਚ ਚੁੱਕੀ ਹੈ। ਸੁਪਰ ਚਾਰ ਮੈਚ ਤੋਂ ਪਹਿਲਾਂ ਟੀਮ ਨੂੰ ਤਿੰਨ ਝਟਕੇ ਲੱਗੇ ਹਨ। ਟੂਰਨਾਮੈਂਟ ਵਿੱਚ ਸੱਟ ਲੱਗਣ ਕਾਰਨ ਆਲ ਰਾਊਂਡਰ ਹਾਰਦਿਕ ਪੰਡਿਆ, ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ਅਤੇ ਸਪਿਨਰ ਅਕਸ਼ਰ ਪਟੇਲ ਬਾਹਰ ਹੋ ਗਏ ਹਨ। ਇਨ੍ਹਾਂ ਤਿੰਨਾਂ ਖਿਡਾਰੀਆਂ ਦੀ ਜਗ੍ਹਾ ਦੀਪਕ ਚਾਹਰ, ਰਵਿੰਦਰ ਜਡੇਜਾ ਅਤੇ ਸਿਧਾਰਥ ਕੌਲ ਨੂੰ ਟੀਮ ਵਿਚ ਸ਼ਾਮਿਲ ਕੀਤਾ ਗਿਆ ਹੈ।

 

ਸ਼ਾਰਦੁਲ ਠਾਕੁਰ ਨੇ ਹਾਂਗਕਾਂਗ ਦੇ ਖਿਲਾਫ ਪਹਿਲਾ ਮੈਚ ਖੇਡਿਆ ਸੀ। ਮੈਚ ਤੋਂ ਬਾਅਦ ਉਨ੍ਹਾਂ ਨੂੰ ਸੱਜੇ ਹਿੱਪ ਅਤੇ ਗ੍ਰੋਨ ਇੰਜਰੀ ਕਾਰਨ ਟੂਰਨਾਮੈਂਟ ਵਿੱਚੋਂ ਬਾਹਰ ਹੋਣਾ ਪੈਣਾ ਹੈ। ਪਾਕਿਸਤਾਨ ਦੇ ਖਿਲਾਫ ਮੈਚ ਦੌਰਾਨ ਹਾਰਦਿਕ ਪਾਂਡਿਆ ਕਮਰ ਵਿੱਚ ਜ਼ਖਮੀ ਹੋ ਗਏ ਸਨ ਅਤੇ ਖੱਬੇ ਹੱਥ ਦੀ ਉਂਗਲੀ ਦੀ ਸੱਟ ਨਾਲ ਅਕਸ਼ਰ ਪਟੇਲ ਨੂੰ ਜੂਝਣਾ ਪਿਆ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਇਕ ਪ੍ਰੈਸ ਰਿਲੀਜ਼ ਜਾਰੀ ਕਰਕੇ ਇਸ ਦੀ ਪੁਸ਼ਟੀ ਕੀਤੀ ਹੈ।

 

ਰਵਿੰਦਰ ਜਡੇਜਾ ਨੂੰ ਅਕਸ਼ਰ ਪਟੇਲ ਦੀ ਥਾਂ ਲਿਆ ਗਿਆ ਹੈ। ਸਿਧਾਰਥ ਕੌਲ ਨੂੰ ਸ਼ਾਰਦੁਲ ਦੀ ਥਾਂ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਪਾਂਡਿਆ ਦੀ ਥਾਂ ਦੀਪਕ ਟੀਮ ਵਿੱਚ ਆਏ ਹਨ। ਭਾਰਤ ਨੇ ਏਸ਼ੀਆ ਕੱਪ ਦੇ ਆਪਣੇ ਪਹਿਲੇ ਦੋ ਮੈਚ ਜਿੱਤੇ ਹਨ। ਸੁਪਰ ਚਾਰ ਵਿੱਚ ਭਾਰਤ ਨੂੰ ਬੰਗਲਾਦੇਸ਼ ਦੇ ਖਿਲਾਫ ਖੇਡਣਾ ਹੈ,  ਐਤਵਾਰ ਨੂੰ ਭਾਰਤ ਦਾ ਮੁਕਾਬਲਾ ਫ਼ਿਰ ਪਾਕਿਸਤਾਨ ਨਾਲ ਹੋਵੇਗਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:asia cup 2018 hardik pandya axar patel and shardul thakur ruled out of Asia Cup 2018