ਪਾਕਿਸਤਾਨ ਕ੍ਰਿਕਟ ਟੀਮ ਦੇ ਸਟਾਰ ਕ੍ਰਿਕਟਰ ਸ਼ੋਇਬ ਮਲਿਕ ਨੇ ਏਸ਼ੀਆ ਕੱਪ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਪਣਾ ਲੁੱਕ ਬਦਲ ਲਿਆ ਹੈ। ਸ਼ੋਇਬ ਨੇ ਆਪਣੀ ਬੇਗਮ ਅਤੇ ਭਾਰਤੀ ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਦੇ ਇਸ਼ਾਰੇ 'ਤੇ ਅਜਿਹਾ ਕੀਤਾ। ਸ਼ੋਇਬ ਨੇ ਸੋਸ਼ਲ ਮੀਡੀਆ 'ਤੇ ਇੱਕ ਸੰਦੇਸ਼ ਦੇ ਨਾਲ ਆਪਣੇ ਬਦਲੇ ਹੋਏ ਲੁੱਕ ਦਾ ਵੀਡੀਓ ਸਾਂਝਾ ਕੀਤਾ। ਪਾਕਿਸਤਾਨ 16 ਸਤੰਬਰ ਨੂੰ ਹਾਂਗਕਾਂਗ ਦੇ ਖਿਲਾਫ ਏਸ਼ੀਆ ਕੱਪ ਵਿੱਚ ਆਪਣਾ ਪਹਿਲਾ ਮੈਚ ਖੇਡੇਗਾ।
ਸ਼ੋਇਬ ਮਲਿਕ ਨੇ ਆਪਣਾ ਵੀਡੀਓ ਸਾਂਝਾ ਕਰਦੇ ਹੋੇ ਨਾਲ ਲਿਖਿਆ, 'ਬੇਗਮ ਜੋ ਕਹੇ ਉਹੀ ਸਹੀ! ਇਹ ਲੁੱਕ ਸਾਨੀਆ ਮਿਰਜ਼ਾ ਤੁਹਾਡੇ ਲਈ ਹੈ ਤੇ ਇਸ ਵੀਡੀਓ ਦੇ ਅੰਤ ਵਿੱਚ ਇਕ ਛੋਟੀ ਜਿਹਾ ਸਰਪ੍ਰਾਈਜ਼। ਏਸ਼ੀਆ ਕੱਪ ਵਿੱਚ ਪਾਕਿਸਤਾਨ ਦੇ ਦੋ ਹੋਰ ਖਿਡਾਰੀ ਨਵੀਂ ਲੁੱਕ ਵਿੱਚ ਨਜ਼ਰ ਆਉਣਗੇ। ਪਾਕਿਸਤਾਨੀ ਤੇਜ਼ ਗੇਂਦਬਾਜ਼ ਹਸਨ ਅਲੀ ਨੇ ਵਾਲ ਵਧਾ ਲਏ ਹਨ, ਜਦਕਿ ਸਪਿੰਨਰ ਸ਼ਦਬ ਖ਼ਾਨ ਨੇ ਆਪਣਾ ਹੁਲੀਆ ਬਦਲ ਲਿਆ ਹੈ।