ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Asia Cup 2018: ਦੱਸੋ ਕੌਣ ਹੈ ਇਹ ਅਜੀਬ ਹੇਅਰਕੱਟ ਵਾਲਾ ਭਾਰਤੀ ਬੱਲੇਬਾਜ਼..

 ਦੱਸੋ ਕੌਣ ਹੈ ਇਹ ਅਜੀਬ ਹੇਅਰਕੱਟ ਵਾਲਾ ਭਾਰਤੀ ਬੱਲੇਬਾਜ਼..

ਅੱਜ  ਏਸ਼ੀਆ ਕੱਪ ਵਿੱਚ ਟੀਮ ਇੰਡੀਆ ਆਪਣੇ ਸਫਰ ਦਾ ਆਗਾਜ਼ ਕਰਨ ਵਾਲੀ ਹੈ। ਭਾਰਤ ਦਾ ਮੁਕਾਬਲਾ ਗਰੁੱਪ ਬੀ 'ਚ ਹਾਂਗਕਾਂਗ ਨਾਲ ਹੋਵੇਗਾ। ਇਸ ਟੂਰਨਾਮੈਂਟ 'ਚ ਇੱਕ ਭਾਰਤੀ ਬੱਲੇਬਾਜ਼ ਬੜਾ ਹੀ ਅਜੀਬ ਹੇਅਰਕੱਟ ਕਟਵਾਇਆ ਹੈ। ਇਸ ਬੱਲੇਬਾਜ਼ ਦੀ ਫੋਟੋ ਭਾਰਤੀ ਕ੍ਰਿਕਟ ਟੀਮ ਦੇ Instagram ਖਾਤੇ ਤੋਂ ਸਾਂਝੀ ਕੀਤੀ ਗਈ ਹੈ ਅਤੇ ਲੋਕਾਂ ਨੂੰ ਪੁੱਛਿਆ ਗਿਆ ਹੈ ਕਿ ਇਹ ਬੱਲੇਬਾਜ਼ ਕੌਣ ਹੈ।

 

ਇਸ ਲਈ ਪਹਿਲਾਂ ਆਓ ਇਸ ਫੋਟੋ ਨੂੰ ਦੇਖੀਏ ਅਤੇ ਆਪਣੇ ਦਿਮਾਗ ਦੇ ਘੋੜੇ ਨੂੰ ਚਲਾਉ ਤੇ ਦੱਸੋ ਕਿ ਬੱਲੇਬਾਜ਼ ਕੌਣ ਹੈ? 

 

ਜੇ ਤੁਸੀਂ ਇਸ ਕ੍ਰਿਕਟਰ ਨੂੰ ਨਹੀਂ ਪਛਾਣ ਪਾਏ ਤਾਂ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਹ ਭਾਰਤੀ ਬੱਲੇਬਾਜ਼ ਕੌਣ ਹੈ। ਇਹ ਭਾਰਤ ਦੇ ਮੱਧ ਕ੍ਰਮ ਦੇ ਬੱਲੇਬਾਜ਼ ਮਨੀਸ਼ ਪਾਂਡੇ ਹਨ। ਮਨੀਸ਼ ਪਾਂਡੇ ਦੀ ਪਿੱਠ 'ਤੇ ਟੈਟੂ ਇਸ ਤਸਵੀਰ ਵਿੱਚ ਥੋੜ੍ਹਾ ਜਿਹਾ ਨਜ਼ਰ ਆ ਰਿਹਾ ਹੈ, ਜਿਸ ਰਾਹੀਂ ਸਾਨੂੰ ਪਤਾ ਲੱਗਿਆ ਕਿ ਇਹ ਬੱਲੇਬਾਜ਼ ਹੈ ਕੌਣ। 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:asia cup 2018 this indian batsman changed his hairstyle guess who is this cricketer