ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Asia Cup 2018 LIVE - ਬੰਗਲਾਦੇਸ਼ ਦੀ ਸ਼ਾਨਦਾਰ ਸ਼ੁਰੂਆਤ

ਲਿਟਨ ਅਤੇ ਮੇਹਦੀ ਨੇ ਬੰਗਲਾਦੇਸ਼ ਨੂੰ ਦਿੱਤੀ ਠੋਸ ਸ਼ੁਰੂਆਤ

ਰੋਹਿਤ ਸ਼ਰਮਾ ਤੇ ਟੀਮ ਸ਼ੁੱਕਰਵਾਰ ਨੂੰ ਦੁਬਈ 'ਚ ਏਸ਼ੀਆ ਕੱਪ 2018 ਦੇ ਫਾਈਨਲ' ਚ ਬੰਗਲਾਦੇਸ਼ ਨੂੰ ਹਰਾ ਕੇ ਆਪਣਾ ਰਿਕਾਰਡ ਸੱਤਵਾਂ ਖ਼ਿਤਾਬ ਜਿੱਤਣ ਦੀ ਕੋਸ਼ਿਸ਼ ਕਰੇਗੀ.

'ਮੈਨ ਇਨ ਬਲੂ' ਟੂਰਨਾਮੈਂਟ 'ਚ ਚੰਗਾ ਇਕਸਾਰ ਕ੍ਰਿਕਟ ਖੇਡ ਰਹੇ ਹਨ. ਪਰ ਭਾਰਤ ਨੂੰ ਫਾਈਨਲ ਵਿੱਚ ਆਪਣੀ ਸਭ ਤੋਂ ਮਜ਼ਬੂਤ ​​ਟੀਮ ਨਾਲ ਉੱਤਰਣ ਦੀ ਉਮੀਦ ਹੈ ਕਿਉਂਕਿ ਬੰਗਲਾਦੇਸ਼ ਨੂੰ ਹਲਕੇ ਵਿਚ ਲੈਣਾ ਸਹੀ ਨਹੀਂ ਹੋਵੇਗਾ. ਜਿਸ ਨੇ ਆਪਣੇ ਸੁਪਰ ਚਾਰ ਦੇ ਆਖਿਰੀ ਮੈਚ ਵਿੱਚ ਪਾਕਿਸਤਾਨ ਨੂੰ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ.

LIVE

17:42 PM L 10ਵੇਂ ਓਵਰ ਦੇ ਖਤਮੇ `ਤੇ ਬੰਗਲਾਦੇਸ਼ ਦਾ ਸਕੋਰ ਹੈ। ਲਿਟਨ ਦਾਸ 47 ਅਤੇ ਮੇਹਦੀ ਹਸਨ 16 ਦੌੜਾਂ ਬਣਕੇ ਕਰੀਜ `ਤੇ ਹੈ। ਭੁਵਨੇਸ਼ਵਰ ਕੁਮਾਰ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਇਸ ਓਵਰ `ਚ ਬੰਗਲਾਦੇਸ਼ੀ ਓਪਨਰਜ਼ ਨੂੰ ਸਿਰਫ 1 ਦੌੜ ਬਣਾਉਣ ਦਿੱਤਾ।


17:39 PM:   9ਵੇਂ ਓਵਰ ਦੇ ਖਤਮੇ `ਤੇ ਬੰਗਲਾਦੇਸ਼ ਦਾ ਸਕੋਰ 64:0 ਹੈ। ਲਿਟਨ ਦਾਸ 46 ਅਤੇ ਮੇਹਦੀ ਹਸਨ 16 ਦੌੜਾ ਬਣਾਕੇ ਕਰੀਜ `ਤੇ ਮੌਜੂਦ ਹੈ। ਜਸਪ੍ਰੀਤ ਬੁਮਰਾਹ ਨੇ ਇਸ ਓਵਰ `ਚ ਇਕ ਚੌਕੇ ਨਾਲ ਕੁਲ 6 ਦੌੜਾਂ ਦਿੱਤੀਆਂ।


17:37 PM: ਅੱਠਵੇਂ ਓਵਰ ਦੇ ਖਤਮੇ `ਤੇ ਬੰਗਲਾਦੇਸ਼ ਦਾ ਸਕੋਰ 58-0 ਹੈ। ਚਹਿਲ ਦੇ ਇਸ ਓਵਰ `ਚ ਲਿਟਨ ਦਾਸ ਨੇ ਦੋ ਛੱਕੇ ਲਗਾਏ। ਇਸ ਓਵਰ `ਚ ਕੁਲ 16 ਦੌੜਾਂ ਬਣਾਈਆਂ। ਮੇਹਦੀ ਹਸਨ ਦੂਜੇ ਛੋਰ ਤੋਂ ਉਨ੍ਹਾਂ ਦਾ ਚੰਗਾ ਸਾਥ ਨਿਭਾਅ ਰਹੇ ਹਨ।

17.31 ਪੀਐਮ : ਸੱਤਵੇਂ ਓਵਰ ਦੇ ਖਤਮੇ ਦੇ ਬਾਅਦ ਬੰਗਲਾਦੇਸ਼ ਦਾ ਸਕੋਰ 42/0 ਹੈ। ਜਸਪ੍ਰੀਤ ਬੁਮਰਾਹ ਦੇ ਇਸ ਓਵਰ `ਚ ਲਿਟਨ ਦਾਸ ਨੇ ਇਕ ਚੌਕਾ ਲਗਾਇਆ ਅਤੇ 6 ਰਨ ਬਣੇ। ਦਾਸ 28 ਅਤੇ ਮੇਹਦੀ ਹਸਨ 12 ਦੌੜਾ ਬਣਾਕੇ ਕਰੀਜ `ਤੇ ਮੌਜੂਦ ਹਨ।   

 

ਬੰਗਲਾਦੇਸ਼ ਦੇ ਵਿਰੁੱਧ ਭਾਰਤ ਦਾ ਸੰਭਾਵੀ ਇਲੈਵਨ 

 

ਰੋਹਿਤ ਸ਼ਰਮਾ (ਕਪਤਾਨ)

ਕਪਤਾਨ ਰੋਹਿਤ ਸ਼ਰਮਾ ਇੱਕ ਵਾਰ ਫਿਰ ਫਰੰਟ ਤੋਂ ਟੀਮ ਦੀ ਅਗਵਾਈ ਕਰਦੇ ਹੋਏ ਨਜ਼ਰ ਆ ਸਕਦੇ ਹਨ। ਹੁਣ ਤੱਕ ਟੂਰਨਾਮੈਂਟ ਵਿੱਚ ਉਨ੍ਹਾਂ ਨੇ ਚਾਰ ਮੈਚ ਵਿੱਚ 23, 52, 83 * ਅਤੇ 111 * ਰਨ ਬਣਾਏ ਹਨ। ਸਿਖਰ ਧਵਨ ਤੇ ਰੋਹਿਤ ਭਾਰਤ ਨੂੰ ਚੰਗੀ ਸ਼ੁਰੂਆਤ ਦੇ ਰਹੇ ਹਨ।

 

ਸ਼ਿਖਰ ਧਵਨ

ਉਪ ਕਪਤਾਨ ਸ਼ਿਖ਼ਰ ਧਵਨ ਚੰਗੀ ਬੱਲੇਬਾਜ਼ੀੀ ਕਰ ਰਿਹਾ ਹੈ ਅਤੇ ਏਸ਼ੀਆ ਕੱਪ ਦਾ ਸਭ ਤੋਂ ਵੱਦ ਰਨ ਬਣਾਉਣ ਵਾਲਾ ਖਿਡਾਰੀ ਹੈ। ਚਾਰ ਪਾਰੀਆਂ ਵਿਚ ਧਵਨ ਨੇ ਦੋ ਸੈਂਕਤੀਆਂ ਸਮੇਤ 327 ਦੌੜਾਂ ਬਣਾਈਆ ਹਨ।

 

ਅੰਬਾਤੀ ਰਾਇਡੂ

ਅੰਬਾਤੀ ਰਾਇਡੂ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ। ਉਸ ਨੇ ਮੱਧ ਕ੍ਰਮ ਵਿਚ ਖੇਡਣ ਦੌਰਾਨ ਹਾਂਗਕਾਂਗ (60) ਅਤੇ ਪਾਕਿਸਤਾਨ (61 *) ਦੇ ਵਿਰੁੱਧ ਦੌੜਾਂ ਬਣਾਈਆਂ।

 

ਕੇ. ਐਲ. ਰਾਹੁਲ

ਕੇਲ ਰਾਹੁਲ ਨੇ ਕਈ ਵਾਰ ਪਾਰੀ ਸਟਾਰਟ ਕਰਨ ਦੀ ਆਪਣੀ ਇੱਛਾ ਦੁਹਰਾਈ ਹੈ, ਪਰ ਰੋਹਿਤ ਅਤੇ ਧਵਨ ਦੀ ਸ਼ਾਨਦਾਰ ਬੱਲੇਬਾਜ਼ੀ ਕਾਰਨ ਰਾਹੁਲ ਨੂੰ ਦੂਜੀ ਥਾਂ ਉੱਤੇ ਸਬਰ ਕਰਨਾ ਪੈ ਰਿਹਾ ਹੈ। ਪਰ ਜਦੋਂ ਵੀ ਮੌਕਾ ਮਿਲਿਆ  ਉਸਨੇ ਟੀਮ ਲਈ ਚੰਗਾ ਪ੍ਰਦਰਸ਼ਨ ਕੀਤਾ।

 

ਮਹਿੰਦਰ ਸਿੰਘ ਧੋਨੀ

ਵਿਕਟਕੀਪਰ ਮਹਿੰਦਰ ਸਿੰਘ ਧੋਨੀ ਫਾਈਨਲ ਮੈਚ ਵਿੱਚ ਟੀਮ ਇੰਡੀਆ ਦੇ ਇਲੈਵਨ ਵਿੱਚ ਚੁਣੇ ਜਾਣ ਵਾਲੇ ਪਹਿਲੇ ਨਾਵਾਂ ਵਿਚੋਂ ਇਕ ਹੈ। ਟੂਰਨਾਮੈਂਟ ਵਿਚ ਬੱਲੇ ਨਾਲ ਧੋਨੀ ਨੇ ਕੁਜ ਖਾਸ ਨਹੀਂ ਕੀਤਾ। ਪਰ ਉਹ ਸਟੰਪ ਦੇ ਪਿੱਚੇ ਚੰਗੀ ਫਾਰਮ ਵਿੱਚ ਹਨ।

 

ਕੇਦਾਰ ਜਾਧਵ

ਕੇਦਾਰ ਯਾਦਵ ਲਗਾਤਾਰ ਕਈ ਅਹਿਮ ਮੌਕਿਆਂ ਉੱਤੇ ਵਿਕਟਾਂ ਲੈ ਰਿਹਾ ਹੈ। ਪਰ ਅਜੇ ਤੱਕ ਯਾਦਵ ਨੂੰ ਆਪਣੇ ਬੱਲੇ ਦਾ ਦਮ ਦਿਖਾਉਣ ਦਾ ਮੌਕਾ ਨਹੀਂ ਮਿਲਿਆ।

 

ਰਵਿੰਦਰ ਜਡੇਜਾ

 

 ਵਾਪਸੀ ਕਰਨ ਤੋਂ ਬਾਅਦ ਰਵਿੰਦਰ ਜਡੇਜਾ ਨੇ ਤਿੰਨ ਮੈਚਾਂ' ਚ 7 ਵਿਕਟਾਂ ਲਈਆਂ ਹਨ। ਅਫਗਾਨਿਸਤਾਨ ਦੇ ਖਿਲਾਫ ਮੈਚ ਵਿੱਚ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਵੀ ਜਡੇਜਾ ਨੇ ਹੀ ਲਈਆ।

 

ਭੁਵਨੇਸ਼ਵਰ ਕੁਮਾਰ

ਫਾਸਟ-ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਹੁਣ ਤੱਕ ਠੀਕੀਠਾਕ  ਟੂਰਨਾਮੈਂਟ ਖੇਡਿਆ ਹੈ, ਪਰ ਫਾਈਨਲ ਲਈ ਟੀਮ ਵਿੱਚ ਕੁਮਾਰ ਦੀ ਜਗ੍ਹਾ ਲਗਭਗ ਪੱਕੀ ਹੈ।

 

ਜਸਪ੍ਰੀਤ ਬੁਮਰਾਹ

ਜਸਪ੍ਰੀਤ ਬਮਰਾਹ ਨੇ ਭਾਰਤ ਨੂੰ ਚੰਗੀ ਸ਼ੁਰੂਆਤ ਦੇਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਬਮਰਾਹ ਨੇ ਹੁਣ ਤਕ ਸੱਤ ਵਿਕਟਾਂ ਲਈਆਂ ਹਨ।

 

ਕੁਲਦੀਪ ਯਾਦਵ

ਕੁਲਦੀਪ ਯਾਦਵ ਸਿਰਫ ਵਿਕਟ ਹੀ ਹੀਂ ਲੈ ਰਿਹਾ ਸਗੋਂ ਰਨ ਵੀ ਘੱਟ ਦੇ ਰਿਹਾ ਹੈ।

 

ਯਜਵਿੰਦਰ ਚਹਿਲ

ਲੈੱਗ ਸਪਿਨਰ ਯੂਜਵਿੰਦਰ ਚਾਹਲ ਨੇ ਟੂਰਨਾਮੈਂਟ ਵਿਚ ਚਾਰ ਮੈਚਾਂ ਵਿੱਚ ਸਿਰਫ 5 ਵਿਕਟਾਂ ਲਈਆਂ ਹਨ। ਪਰ ਚਹਿਲ ਨੇ ਸੁਪਰ ਚਾਰ ਦੇ ਟਕਰਾਅ 'ਚ ਪਾਕਿਸਤਾਨ ਖਿਲਾਫ ਬਹੁਤ ਵਧੀਆ ਗੇਂਦਬਾਜ਼ੀ ਕੀਤੀ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:asia cup 2018 winners check fastest score card list of players teams playing xi india vs bangladesh live match click and watch free live score card match report photos