ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Asian Games 2018 : ਪਹਿਲੀ ਵਾਰ ਸੋਨ ਤਗਮੇ ਬਿਨਾਂ ਆਵੇਗੀ ਭਾਰਤੀ ਕਬੱਡੀ ਟੀਮ

ਪਹਿਲੀ ਵਾਰ ਸੋਨ ਤਗਮੇ ਬਿਨਾਂ ਆਵੇਗੀ ਭਾਰਤੀ ਕਬੱਡੀ ਟੀਮ

18ਵੇਂ ਏਸ਼ੀਅਨ ਖੇਡਾਂ `ਚ ਭਾਰਤ ਨੂੰ ਸਭ ਤੋਂ ਵੱਡਾ ਝਟਕਾ ਉਸ ਸਮੇਂ ਲੱਗਿਆ ਜਦੋਂ ਵਰਲਡ ਚੈਂਪੀਅਨ ਅਤੇ ਸੱਤ ਬਾਰ ਏਸ਼ੀਅਨ ਖੇਡ ਚੈਂਪੀਅਨ ਭਾਰਤੀ ਕਬੱਡੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਖੇਡਾਂ ਦੇ ਪੰਜਵੇਂ ਦਿਨ ਇਰਾਨ ਨੇ ਵਧੀਆ ਖੇਡ ਦਿਖਾਉਂਦੇ ਹੋਏ ਭਾਰਤ ਨੂੰ 27-18 ਨਾਲ ਹਰਾ ਦਿੱਤਾ। ਏਸ਼ੀਅਨ ਖੇਡਾਂ ਦੇ ਇਤਿਹਾਸ `ਚ ਪਹਿਲੀ ਵਾਰ ਹੋਵੇਗਾ ਕਿ ਕਬੱਡੀ ਟੀਮ ਸੋਨ ਤਗਮਾ ਲਏ ਬਿਨਾਂ ਘਰ ਆਵੇਗੀ।


ਭਾਰਤ ਨੇ ਇਨ੍ਹਾਂ ਖੇਡਾਂ `ਚ ਕਬੱਡੀ `ਚ ਪਹਿਲੀ ਵਾਰ 1990 `ਚ ਇਹ ਕਦਮ ਰੱਖਿਆ ਸੀ। ਉਦੋਂ ਤੋਂ ਉਹ ਲਗਾਤਾਰ ਸੋਨੇ ਦਾ ਤਗਮਾ ਜਿੱਤ ਰਹੀ ਸੀ, ਪ੍ਰੰਤੂ ਇਸ ਵਾਰ ਉਸਦੇ ਇਸ ਜੇਤੂ ਕ੍ਰਮ ਨੂੰ ਇਰਾਨ ਨੇ ਰੋਕ ਦਿੱਤਾ। ਪਹਿਲੇ ਅੱਧ `ਚ ਭਾਰਤ ਨੇ ਸਕਾਰਾਤਮਕ ਸ਼ੁਰੂਆਤ ਕੀਤੀ ਅਤੇ 6-1 ਨਾਲ ਬੜਤ ਬਣਾ ਲਈ। ਇਸ ਦੇ ਬਾਅਦ ਇਰਾਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦਮਦਾਰ ਸੁਪਰ ਟੈਕਲ ਕੀਤੇ। ਇਸਦਾ ਨਤੀਜਾ ਰਿਹਾ ਕਿ ਪਹਿਲਾ ਅੱਧਾ  9-9 ਦੀ ਬਰਾਬਰੀ `ਤੇ ਖਤਮ ਹੋ ਗਿਆ।


ਭਾਰਤ ਨੇ ਦੂਜੇ ਅੱਧ `ਚ 14-11 ਨਾਲ ਸ਼ੁਰੂਆਤੀ `ਚ ਅੱਗੇ ਨਿਕਲ ਗਈ, ਪ੍ਰੰਤੂ ਇਕ ਵਾਰ ਫਿਰ ਇਰਾਨ ਦੇ ਵਧੀਆ ਖੇਡ ਖੇਡਦੇ ਹੋਏ ਮੈਚ ਨੂੰ 27-18 ਨਾਲ ਆਪਣੇ ਨਾਮ ਕਰ ਲਿਆ। ਫਾਈਨਲ `ਚ ਇਰਾਨ ਦਾ ਮੁਕਾਬਲਾ ਦੱਖਣੀ ਕੋਰੀਆ ਨਾਲ ਹੋਵੇਗਾ। ਕੋਰੀਆ ਨੇ ਇਕ ਹੋਰ ਸੈਮੀਫਾਈਨਲ `ਚ ਪਾਕਿਸਤਾਨ ਨੂੰ ਹਰਾ ਦਿੱਤਾ ਸੀ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Asian Games 2018 - biggest defeat in history for Indian kabaddi team as iran win semis by 27-18