ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Asian Games 2018: ਸ਼ੂਟਿੰਗ 'ਚ ਭਾਰਤ ਦਾ ਜਲਵਾ, ਦੀਪਕ ਮਗਰੋਂ ਲਕਸ਼ਯ ਨੇ ਵੀ ਜਿੱਤਿਆ ਸਿਲਵਰ

ਨੌਜਵਾਨ ਭਾਰਤੀ ਨਿਸ਼ਾਨੇਬਾਜ਼ ਲਕਸ਼ਯ ਨੇ ਅੱਜ 18ਵੇਂ ਏਸ਼ੀਆਈ ਖੇਡਾਂ ਦੀ ਪੁਰਸ਼ ਟ੍ਰੈਪ ਈਵੈਂਟ ਚ ਭਾਰਤ ਦੀ ਝੋਲੀ ਚ ਦੂਜਾ ਸਿਲਵਰ ਅਤੇ ਚੌਥਾ ਮੈਡਲ ਪਾ ਦਿੱਤਾ। 19 ਸਾਲ ਦੇ ਲਕਸਯ ਨੇ 45 ਵਿਚੋਂ 39 ਨਿਸ਼ਾਨੇ ਸਹੀ ਲਗਾਏ ਜਿਸ ਨਾਲ ਉਹ ਪੋਡੀਅਮ ਚ ਦੂਜੇ ਸਥਾਨ ਤੇ ਰਿਹਾ। ਇਸ ਤੋਂ ਪਹਿਲਾਂ ਭਾਰਤ ਨੂੰ ਦੂਜੇ ਦਿਨ ਦੀ ਸ਼ੁਰੂਆਤ ਚ ਸ਼ੂਟਰ ਦੀਪਕ ਕੁਮਾਰ ਨੇ ਸਿਲਵਰ ਮੈਡਲ ਜਿਤਾਇਆ ਸੀ। 

 

ਭਾਰਤੀ ਨਿਸ਼ਾਨੇਬਾਜ਼ ਦਲ ਦਾ ਇਨ੍ਹਾਂ ਖੇਡਾਂ ਚ ਤੀਜਾ ਮੈਡਲ ਹੈ। ਜਿ਼ਕਰਯੋਗ ਹੈ ਕਿ ਚਾਰ ਵਿਚੋ ਤਿੰਨ ਮੈਡਲ ਨਿਸ਼ਾਨੇਬਾਜ਼ਾਂ ਨੇ ਹੀ ਜਿੱਤੇ ਹਨ। ਐਤਵਾਰ ਨੂੰ ਇਨ੍ਹਾਂ ਖੇਡਾਂ ਦੇ ਪਹਿਲੇ ਦਿਨ 10 ਮੀਟਰ ਏਅਰ ਰਾਈਫਲ ਦੇ ਮਿਕਸਡ ਈਵੈਂਟ ਚ ਅਪੂਰਵੀ ਚੰਦੇਲਾ ਅਤੇ ਰਵੀ ਕੁਮਾਰ ਨੇ ਬ੍ਰਾਂਜ਼ ਵਜੋਂ ਭਾਰਤ ਨੂੰ ਪਹਿਲਾ ਤਮਗਾ ਜਿਤਾਇਆ ਸੀ। ਇਸ ਤੋਂ ਬਾਅਦ ਅੱਜ ਦੂਜੇ ਦਿਨ 10 ਮੀਟਰ ਏਅਰ ਰਾਈਫਲ ਈਵੈਂਟ ਦੇ ਪੁਰਸ਼ ਵਰਗ ਚ ਦੀਪਕ ਕੁਮਾਰ ਨੇ ਸਿਲਵਰ ਜਿੱਤਿਆ ਜੋ ਭਾਰਤ ਦਾ ਨਿਸ਼ਾਨੇਬਾਜ਼ੀ ਚ ਦੂਜਾ ਮੈਡਲ ਸੀ ਅਤੇ ਫਿਰ ਲਕਸ਼ਯ ਨੇ ਟ੍ਰੈਪ ਈਵੈਂਟ ਚ ਇੱਕ ਹੋਰ ਮੈਡਲ ਜਿੱਤ ਲਿਆ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Asian Games 2018 Indias Jalwa in Shooting Lakshya won after Deepak Silver also won