ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Asian Games 2018: ਬੈਡਮਿੰਟਨ ਸਟਾਰ ਪੀਵੀ ਸਿੰਧੂ ਨੇ ਸਿਲਵਰ ਮੈਡਲ ਜਿੱਤ ਕੇ ਰਚਿਆ ਇਤਿਹਾਸ

ਏਸ਼ੀਆਈ ਖੇਡਾਂ ਚ ਬੈਡਮਿੰਟਨ ਦੇ ਔਰਤ ਵਰਗ ਸਿੰਗਲ ਮੁਕਾਬਲੇ ਚ ਭਾਰਤੀ ਬੈਡਮਿੰਟਨ ਸਟਾਰ ਪੀਵੀ ਸਿੰਧੂ ਨੇ ਸਿਲਵਰ ਮੈਡਲ ਜਿੱਤ ਦੇਸ਼ ਦੀ ਝੋਲੀ ਵਿਚ ਪਾ ਦਿੱਤਾ ਹੈ। ਹਾਲਾਂਕਿ ਸਿੰਧੂ ਨੂੰ ਵਿਸ਼ਵ ਦੀ ਨੰਬਰ ਇੱਕ ਖਿਡਾਰੀ ਚੀਨੀ ਤਾਈਪੇ ਦੀ ਤਾਈ ਜੂ ਯਿੰਗ ਖਿਲਾਫ਼ 13-21, 16-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸਿੰਧੂ ਨੇ ਏਸ਼ੀਅਨ ਖੇਡਾਂ ਦੇ ਇਸ ਮੁਕਾਬਲੇ ਦੇ ਇਤਿਹਾਸ ਚ ਭਾਰਤ ਦੀ ਝੋਲੀ ਚ ਪਹਿਲਾ ਸਿਲਵਰ ਮੈਡਲ ਪਾਇਆ ਹੈ ਜੋ ਕਿ ਭਾਰਤੀਆਂ ਲਈ ਬਹੁਤ ਮਾਣ ਦੀ ਗੱਲ ਹੈ।

 

ਜਿ਼ਕਰਯੋਗ ਹੈ ਕਿ ਪੀਵੀ ਸਿੰਧੂ ਚੀਨ ਦੀ ਖਿਡਾਰਨ ਤਾਈ ਜੂ ਯਿੰਗ ਖਿਲਾਫ ਪਿਛਲੇ ਕਈ ਮੁਕਾਬਲਿਆਂ ਚ ਹਾਰ ਚੁੱਕੀ ਹਨ। ਸਿੰਧੂ ਤਾਈ ਜੂ ਯਿੰਗ ਖਿਲਾਫ ਇਹ ਲਗਾਤਾਰ ਛੇਵਾਂ ਮੁਕਾਬਲਾ ਹਾਰ ਗਈ ਹਨ। ਇਨ੍ਹਾਂ ਦੋਨਾਂ ਮੁਕਾਬਲਿਆਂ ਚ ਇਸ ਤੋਂ ਪਹਿਲਾਂ ਹੋਏ 12 ਮੁਕਾਬਲਿਆਂ ਚੋਂ 9 ਮੁਕਾਬਲੇ ਚੀਨ ਦੇ ਤਾਈਪੇ ਦੀ ਖਿਡਾਰਨ ਨੇ ਹੀ ਜਿੱਤੇ ਸਨ, ਦੂਜੇ ਪਾਸੇ ਸਿੰਧੂ ਸਿਰਫ 3 ਮੈਚ ਹੀ ਆਪਣੇ ਨਾਮ ਕਰ ਸਕੀ ਹੈ।

 

ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਪੀਵੀ ਸਿੰਧੂ ਨੂੰ ਸਿਲਵਰ ਮੈਡਲ ਜਿੱਤਣ ਤੇ ਮੁਬਾਰਕਾਂ ਭੇਟ ਕੀਤੀਆਂ ਹਨ।

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Asian Games 2018: PV Sindhu wins silver medal in badminton