ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Asian Games 2018: ਭਾਰਤ ਨੇ ਹਾਂਗਕਾਂਗ ਨੂੰ 26-0 ਨਾਲ ਦਰੜਿਆ, ਤੋੜਿਆ 86 ਸਾਲ ਪੁਰਾਣਾ ਰਿਕਾਰਡ

ਭਾਰਤੀ ਪੁਰਸ਼ ਹਾਕੀ ਟੀਮ ਨੇ ਏਸ਼ੀਆਈ ਖੇਡਾਂ ਦੇ ਪੂਲ ਬੀ ਮੈਚ ਵਿਚ ਅੱਜ ਇੱਥੇ ਹਾਂਗਕਾਂਗ ਨੂੰ 26-0 ਨਾਲ ਹਰਾ ਕੇ ਅੰਤਰਰਾਜੀ ਹਾਕੀ ਚ ਆਪਣੀ ਸਭ ਤੋਂ ਵੱਡੀ ਜਿੱਤ ਹਾਸਿਲ ਕੀਤੀ। ਦੋਨਾਂ ਟੀਮਾਂ ਵਿਚਾਲੇ ਜ਼ਬਰਦਸਤ ਟੱਕਰ ਦੇਖਣ ਨੂੰ ਮਿਲ ਰਹੀ ਸੀ। ਨਾਲ ਹੀ ਭਾਰਤ ਨੇ ਆਪਣੀ ਸਭ ਤੋਂ ਵੱਡੀ ਜਿੱਤ ਦੇ 86 ਸਾਲ ਪੁਰਾਣੇ ਰਿਕਾਰਡ ਨੂੰ ਵੀ ਤੋੜਿਆ ਜਿਸ ਵਿਚ ਉਸਨੇ ਅਮਰੀਕਾ ਨੂੰ ਓਲੰਪਿਕ ਖੇਡਾਂ ਚ 24-1 ਨਾਲ ਹਰਾਇਆ ਸੀ।

 

 

ਅੰਤਰਰਾਜੀ ਹਾਕੀ ਚ ਸਭ ਤੋਂ ਵੱਡੀ ਜਿੱਤ ਦਾ ਰਿਡਾਰਡ ਨਿਊਜ਼ੀਲੈਂਡ ਦੇ ਨਾਂ ਦਰਜ ਹੈ ਜਿਸ ਨੇ 1994 ਚ ਸਮੋਆ ਨੂੰ 36-1 ਨਾਲ ਹਰਾਇਆ ਸੀ। ਭਾਰਤ ਦੇ ਦਬਦਬੇ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਦੋਂ ਮੈਚ ਖਤਮ ਹੋਣ ਦੇ 7 ਮਿੰਟ ਬਚੇ ਸਨ ਤਾਂ ਟੀਮ ਨੇ ਗੋਲਕੀਪਰ ਨੂੰ ਮੈਦਾਨ ਤੋਂ ਹਟਾ ਲਿਆ। ਦੁਨੀਆ ਦੀ ਪੰਜਵੇਂ ਨੰਬਰ ਦੀ ਟੀਮ ਭਾਰਤ ਅਤੇ 45ਵੇਂ ਨੰਬਰ ਦੀ ਟੀਮ ਹਾਂਗਕਾਂਗ ਵਿਚਾਲੇ ਇਸ ਮੁਕਾਬਲੇ ਦੇ ਪਹਿਲਾਂ ਤੋਂ ਹੀ ਇੱਕ ਪਾਸੜ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਸੀ।

 


ਭਾਰਤ ਨੇ ਤੇਜ਼ ਸ਼ੁਰੂਆਤ ਕੀਤੀ ਅਤੇ ਪਹਿਲੇ ਪੰਜ ਮਿੰਟਾਂ ਚ ਹੀ ਚਾਰ ਗੋਲ ਦਾਗ ਦਿੱਤੇ। ਇਸੇ ਗਤੀ ਨਾਲ ਪਹਿਲੇ ਕਵਾਟਰ ਮਗਰੋਂ ਭਾਰਤੀ ਟੀਮ 6-0 ਨਾਲ ਅੱਗੇ ਰਹੀ ਜਦਕਿ ਹਾਫ ਟਾਈਮ ਤੱਕ ਭਾਰਤੀ ਟੀਮ 14-0 ਤੱਕ ਪੁੱਜ ਗਈ। ਲਗਭਗ ਪੂਰਾ ਹੀ ਖੇਡ ਹਾਂਗਕਾਂਗ ਦੇ ਹਾਫ ਚ ਖੇਡਿਆ ਗਿਆ ਅਤੇ ਭਾਰਤੀ ਖਿਡਾਰੀਆਂ ਨੂੰ ਕੋਈ ਵੀ ਚੁਣੌਤੀ ਨਾ ਮਿਲੀ।

 


ਹਾਂਗਕਾਂਗ ਦੇ ਗੋਲਕੀਪਰ ਮਾਈਕਲ ਚੁੰਗ ਜੇਕਰ ਤੀਜੇ ਕੁਆਟਰ ਚ ਕੁੱਝ ਚੰਗਾ ਬਚਾਅ ਨਹੀਂ ਕਰਦੇ ਤਾਂ ਭਾਰਤ ਦੀ ਜਿੱਤ ਦਾ ਫਾਂਸਲਾ ਹੋਰ ਜਿਅ਼ਾਦਾ ਹੁੰਦਾ। ਸ਼੍ਰੀਜੇਸ਼ ਨੇ ਪਹਿਲੇ ਹਾਫ ਜਦਕਿ ਕ੍ਰਿਸ਼ਨ ਬਹਾਦੁਰ ਪਾਠਕ ਨੇ ਦੂਜੇ ਹਾਫ ਚ ਗੋਲਕਿਪਿੰਗ ਦੀ ਜਿ਼ੰਮੇਦਾਰੀ ਸੰਭਾਲੀ। ਭਾਰਤ ਅਗਲੇ ਮੈਚ ਵਿਚ ਸ਼ੁੱਕਰਵਾਰ ਨੂੰ ਜਾਪਾਨ ਨਾਲ ਟਕਰਾਵੇਗਾ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Asian Games: India beat Hong Kong by 26-0 breaks 86-year-old record