ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਏਸ਼ੀਆਈ ਚੈਪੀਅਨ ਟਰਾਫੀ : ਹਰਮਨਪ੍ਰੀਤ ਦੀ ਹੈਟ੍ਰਿਕ, ਭਾਰਤ ਦੀ ਇਕ ਹੋਰ ਜਿੱਤ

ਏਸ਼ੀਆਈ ਚੈਪੀਅਨ ਟਰਾਫੀ : ਹਰਮਨਪ੍ਰੀਤ ਦੀ ਹੈਟ੍ਰਿਕ, ਭਾਰਤ ਦੀ ਇਕ ਹੋਰ ਜਿੱਤ

ਹਰਮਨਪ੍ਰੀਤ ਸਿੰਘ ਦੀ ਹੈਟ੍ਰਿਕ ਦੀ ਮਦਦ ਨਾਲ ਪਿਛਲੇ ਚੈਪੀਅਨ ਭਾਰਤ ਨੇ ਦੱਖਣੀ ਕੋਰੀਆ ਨੂੰ 4-1 ਨਾਲ ਹਰਾਕੇ ਹਾਕੀ ਏਸ਼ੀਆਈ ਚੈਪੀਅਨ ਟਰਾਫੀ ਦੇ ਰਾਊਂਡ ਰਾਬਿਨ ਦੌਰ `ਚ ਆਪਣੀ ਜਿੱਤ ਮੁਹਿੰਮ ਬਰਕਰਾਰ ਰੱਖੀ। ਹਰਮਨਪ੍ਰੀਤ ਨੇ ਬੁੱਧਵਾਰ ਦੇਰ ਰਾਤ ਹੋਏ ਮੁਕਾਬਲੇ `ਚ ਭਾਰਤ ਲਈ ਪੰਜਵੇਂ ਮਿੰਟ `ਚ ਪਹਿਲਾ ਗੋਲ ਕੀਤਾ। ਇਸ ਤੋਂ ਬਾਅਦ 47ਵੇਂ ਅਤੇ 59ਵੇਂ ਮਿੰਟ `ਚ ਦੋ ਹੋਰ ਗੋਲ ਕਰਕੇ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕੀਤਾ।


ਉਨ੍ਹਾਂ ਟੂਰਨਾਮੈਂਟ ਦੀ ਤੀਜੀ ਹੈਟ੍ਰਿਕ ਲਗਾਈ। ਇਸ ਤੋਂ ਪਹਿਲਾਂ ਭਾਰਤ ਦੇ ਦਿਲਪ੍ਰੀਤ ਸਿੰਘ ਅਤੇ ਪਾਕਿਸਤਾਨ ਦੇ ਅਲੀਮ ਬਿਲਾਲ ਨੇ ਟੂਰਨਾਮੈਂਟ `ਚ ਹੈਟ੍ਰਿਕ ਲਗਾਈ ਹੈ। ਭਾਰਤ ਲਈ ਗੁਰਜੰਤ ਸਿੰਘ ਨੇ ਵੀ 10ਵੇਂ ਮਿੰਟ `ਚ ਗੋਲ ਦਾਗਿਆ। ਦੱਖਣੀ ਕੋਰੀਆ ਲਈ ਲੀ ਸਿਊਨਜਿਲ ਨੇ 20ਵੇਂ ਮਿੰਟ `ਚ ਫੀਲਡ ਗੋਲ ਕੀਤਾ। ਭਾਰਤ ਦੇ ਪੰਜ ਮੈਂਚਾਂ `ਚ 13 ਅੰਕ ਰਹੇ ਅਤੇ ਗੋਲ ਅੰਤਰ 25 ਦਾ ਰਿਹਾ। ਮਲੇਸ਼ੀਆ ਚਾਰ ਮੈਚਾਂ `ਚ 10 ਅੰਕ ਲੈ ਕੇ ਦੂਜੇ ਅਤੇ ਪਾਕਿਸਤਾਨ ਤੀਜੇ ਸਥਾਨ `ਤੇ ਰਿਹਾ। ਜਾਪਾਨ ਦੇ ਚਾਰ ਮੈਚਾਂ `ਚ ਚਾਰ ਅੰਕ ਰਹੇ।


ਭਾਰਤ, ਮਲੇਸ਼ੀਆ, ਪਾਕਿਸਤਾਨ ਅਤੇ ਜਾਪਾਨ ਪਹਿਲਾਂ ਹੀ ਸੇਮੀਫਾਈਨਲ `ਚ ਪਹੁੰਚ ਚੁੱਕੇ ਹਨ, ਪ੍ਰੰਤੂ ਅੰਕਤਾਲਿਕਾ ਦਾ ਨਿਰਧਾਰਤ ਵੀਰਵਾਰ ਨੂੰ ਮਲੇਸ਼ੀਆ, ਪਾਕਿਸਤਾਨ ਅਤੇ ਜਾਪਾਨ ਦੇ ਆਖਿਰੀ ਮੈਚ ਦੇ ਬਾਅਦ ਹੋਵੇਗਾ। ਹਰਮਨਪ੍ਰੀਤ ਨੇ 59ਵੇਂ ਮਿੰਟ `ਚ ਇਕ ਹੋਰ ਗੋਲ ਕਰਕੇ ਭਾਰਤ ਦੀ 4-1 ਨਾਲ ਜਿੱਤ ਯਕੀਨੀ ਕੀਤੀ। ਜਿੱਤ ਦੇ ਬਾਅਦ ਹਰਮਨਪ੍ਰੀਤ ਨੇ ਕਿਹਾ ਮੈਨੂੰ ਖੁਸ਼ੀ ਹੈ ਕਿ ਮੈਂ ਪੇਨਲਟੀ ਕਾਰਨਰ `ਤੇ ਗੋਲ ਕਰਨ `ਚ ਕਾਮਯਾਬ ਰਿਹਾ। ਉਨ੍ਹਾਂ ਕਿਹਾ ਕਿ ਮੈਂ ਆਪਣੇ ਕੰਮ `ਤੇ ਪੂਰਾ ਧਿਆਨ ਕੇਂਦਰਿਤ ਕੀਤਾ ਅਤੇ ਗੋਲ ਹੁੰਦੇ ਗਏ। ਭਾਰਤੀ ਟੀਮ ਸ਼ਨੀਵਾਰ ਨੂੰ ਸੈਮੀਫਾਈਨਲ ਖੇਡੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:asian hockey champions trophy 2018 harmanpreet singh scores hat-trick as india outclass south korea