ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ: ਆਸ਼ੂ-ਆਦਿਤਿਆ ਤੇ ਹਰਦੀਪ ਨੂੰ ਗ੍ਰੀਕੋ ਰੋਮਨ ’ਚ ਤਮਗਾ

ਭਾਰਤ ਦੇ ਆਸ਼ੂ, ਆਦਿੱਤਿਆ ਕੁੰਡੂ ਅਤੇ ਹਰਦੀਪ ਨੇ ਬੁੱਧਵਾਰ (19 ਫਰਵਰੀ) ਨੂੰ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਵਿਚ ਦੂਜੇ ਦਿਨ ਗ੍ਰੇਕੋ-ਰੋਮਨ ਮੁਕਾਬਲੇ ਆਪਣੇ ਭਾਰ ਵਰਗ ਵਿਚ ਕਾਂਸੀ ਦੇ ਤਗਮੇ ਜਿੱਤੇ। ਆਸ਼ੂ ਨੇ 67 ਕਿਲੋ ਵਿਚ ਸੀਰੀਆ ਦੇ ਅਬਦੁੱਲਕਰਮ ਮੁਹੰਮਦ ਅਲ ਹਸਨ ਨੂੰ 8–1 ਨਾਲ ਹਰਾਇਆ, ਜਦਕਿ ਕੁੰਡੂ ਨੇ 72 ਕਿਲੋ ਦੇ ਇਕਪਾਸੜ ਮੈਚ ਵਿਚ ਡੇਢ ਮਿੰਟ ਜਾਪਾਨ ਦੇ ਨਾਓ ਕੁਸਾਕਾ ਨੂੰ 8-0 ਨਾਲ ਹਰਾਇਆ।

 

ਇਸ ਦੇ ਨਾਲ ਹੀ ਹਰਦੀਪ ਨੇ ਕਿਰਗਿਸਤਾਨ ਦੇ ਬੇਕਸ ਸੁਲਤਾਨ ਮਖਮਾਦਜ਼ਾਨੋਵਿਚ ਮਖਮੁਦੋਵ ਨੂੰ 97 ਕਿਲੋ ਵਿਚ 3-1 ਨਾਲ ਹਰਾ ਕੇ ਭਾਰਤ ਲਈ ਤੀਜਾ ਕਾਂਸੀ ਦਾ ਤਗਮਾ ਪੱਕਾ ਕੀਤਾ। ਭਾਰਤ ਨੇ ਇਸ ਤਰ੍ਹਾਂ ਚੈਂਪੀਅਨਸ਼ਿਪ ਪੰਜ ਤਗਮੇ ਜਿੱਤੇ ਹਨ, ਇਸ ਤੋਂ ਪਹਿਲਾਂ ਸੁਨੀਲ ਕੁਮਾਰ ਨੇ 87 ਕਿਲੋਗ੍ਰਾਮ ਵਰਗ ਵਿਚ ਇਤਿਹਾਸਕ ਸੋਨ ਤਮਗਾ ਜਿੱਤਿਆ ਸੀ ਤੇ 55 ਕਿਲੋ ਗ੍ਰੇਕੋ ਰੋਮਨ ਵਰਗ ਅਰਜੁਨ ਹਲਕਾਕੁਰਕੀ ਨੇ ਕਾਂਸੀ ਦਾ ਤਗਮਾ ਜਿੱਤਿਆ ਸੀ।

 

ਗਿਆਨੇਂਦਰ, ਹਾਲਾਂਕਿ ਬੁੱਧਵਾਰ ਨੂੰ 60 ਕਿਲੋ ਗ੍ਰੇਕੋ ਰੋਮਨ ਕਾਂਸੀ ਦੇ ਤਗਮੇ ਦੇ ਮੈਚ ਵਿੱਚ 0-6 ਨਾਲ ਹਾਰ ਗਿਆ। ਇਸ ਸ਼੍ਰੇਣੀ ਲਈ ਸੋਨ ਤਗਮਾ ਜਾਪਾਨ ਦੇ ਕੇਨੀਚੀਰੋ ਫੁਮਿਤਾ ਨੇ ਜਿੱਤਿਆ, ਜਿਸ ਨੇ ਕਿਰਗਿਸਤਾਨ ਦੇ ਝੋਲਾਮਨ ਸ਼ਾਰਸ਼ੇਨਕੋਵ ਨੂੰ 4-0 ਨਾਲ ਹਰਾਇਆ।

 

ਮਹਿੰਦੀ ਸ਼ੀਫੋਲ੍ਹਾ ਮੁਹਸੇਨ ਨੇਜਾਦ ਨੇ 60 ਕਿੱਲੋ ਦੂਜਾ ਕਾਂਸੀ ਦਾ ਤਗਮਾ ਜਿੱਤਿਆ ਅਤੇ ਕਜ਼ਾਕਿਸਤਾਨ ਦੀ ਐਡੋਸ ਸੁਲਤੰਗਾਲੀ ਨੂੰ 4-3 ਨਾਲ ਹਰਾਇਆ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Asian Wrestling Championships: Ashu-Aditya and Hardeep and Bronze in Greco Roman