ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

AUS OPEN 2020: ਸਾਨੀਆ ਮਿਰਜ਼ਾ ਨੇ ਮਿਕਸਡ ਡਬਲਜ਼ ਤੋਂ ਨਾਮ ਲਿਆ ਵਾਪਸ

ਟੈਨਿਸ ਸਟਾਰ ਸਾਨੀਆ ਮਿਰਜ਼ਾ ਬੁੱਧਵਾਰ ਨੂੰ ਆਸਟਰੇਲੀਆਈ ਓਪਨ ਦੇ ਮਿਕਸਡ ਡਬਲਜ਼ ਮੁਕਾਬਲੇ ਤੋਂ ਪਿੱਛੇ ਹਟ ਗਈ। ਸਾਨੀਆ ਨੇ ਹਮਵਤਨ ਰੋਹਨ ਬੋਪੰਨਾ ਦੇ ਨਾਲ ਮਿਕਸਡ ਡਬਲਜ਼ ਵਿੱਚ ਮੁਕਾਬਲਾ ਕਰਨਾ ਸੀ। ਕਾਫ ਮਸਲਸ ਵਿੱਚ ਸੱਟ ਕਾਰਨ ਉਸ ਨੂੰ ਆਪਣਾ ਨਾਮ ਵਾਪਸ ਲੈਣਾ ਪਿਆ। 

 

ਸਾਨੀਆ ਮਿਰਜ਼ਾ ਹਾਲ ਹੀ ਵਿੱਚ ਲਗਭਗ ਦੋ ਸਾਲਾਂ ਦੇ ਲੰਮੇ ਬਰੇਕ ਤੋਂ ਬਾਅਦ ਟੈਨਿਸ ਵਿੱਚ ਪਰਤੀ ਅਤੇ ਹੋਬਾਰਟ ਇੰਟਰਨੈਸ਼ਨਲ ਵਿੱਚ ਮਹਿਲਾ ਡਬਲਜ਼ ਦਾ ਖ਼ਿਤਾਬ ਵੀ ਜਿੱਤਿਆ। ਸਾਨੀਆ ਆਸਟਰੇਲੀਆਈ ਓਪਨ ਵਿੱਚ ਮਹਿਲਾ ਡਬਲਜ਼ ਵਿੱਚ ਮੁਕਾਬਲਾ ਕਰੇਗੀ।
 

ਵੀਰਵਾਰ ਨੂੰ ਸਾਨੀਆ ਮਿਰਜ਼ਾ ਯੂਕ੍ਰੇਨ ਦੀ ਨਾਦੀਆ ਕਿਚਨੋਕ ਨਾਲ ਮਹਿਲਾ ਡਬਲਜ਼ ਮੈਚ ਖੇਡੇਗੀ। ਸਾਨੀਆ ਨੇ ਨਾਦੀਆ ਦੇ ਨਾਲ ਹੋਬਾਰਟ ਇੰਟਰਨੈਸ਼ਨਲ ਦਾ ਖ਼ਿਤਾਬ ਆਪਣੇ ਨਾਂ ਕੀਤਾ। ਸਾਨੀਆ ਅਤੇ ਨਾਦੀਆ ਦਾ ਮੁਕਾਬਲਾ ਚੀਨੀ ਜੋੜੀ ਜਿੰਨਯੂਨ ਹਾਨ ਅਤੇ ਲਿਨ ਜ਼ੂ ਨਾਲ ਹੋਵੇਗਾ।

 

ਸਾਨੀਆ ਨੇ ਟਾਈਮਜ਼ ਆਫ ਇੰਡੀਆ ਨੂੰ ਕਿਹਾ ਕਿ ਇਹ ਨਿਰਾਸ਼ਾਜਨਕ ਹੈ ਕਿ ਹੋਬਾਰਟ ਇੰਟਰਨੈਸ਼ਨਲ ਦੌਰਾਨ ਇਹ ਸੱਟ ਵਧੀ ਹੈ। ਹੁਣ ਇਹ ਪਹਿਲਾਂ ਨਾਲੋਂ ਕਿਤੇ ਚੰਗੀ ਹੈ, ਮੈਂ ਡਬਲਜ਼ ਵਿੱਚ ਆਪਣਾ ਵਧੀਆ ਪ੍ਰਦਰਸ਼ਨ ਕਰਨਾ ਚਾਹੁੰਦੀ ਹਾਂ। ਰੋਹਾਨ ਬੋਪੰਨਾ ਨਾਲ ਮਿਕਸਡ ਡਬਲਜ਼ ਵਿੱਚ ਨਾ ਖੇਡਣਾ ਨਿਰਾਸ਼ਾਜਨਕ ਹੈ।

 

 

ਦੱਸ ਦਈਏ ਕਿ ਸਾਨੀਆ ਮਾਂ ਬਣਨ ਤੋਂ ਬਾਅਦ ਦੋ ਸਾਲ ਟੈਨਿਸ ਤੋਂ ਦੂਰ ਰਹੀ ਸੀ। ਸਾਨੀਆ, ਜਿਸ ਨੇ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਨਾਲ ਵਿਆਹ ਕੀਤਾ ਸੀ, ਨੇ ਇਜਹਾਨ ਮਿਰਜ਼ਾ ਮਲਿਕ ਨੂੰ ਸਾਲ 2018 ਵਿੱਚ ਜਨਮ ਦਿੱਤਾ। ਉਸ ਨੇ ਆਖ਼ਰੀ ਟੂਰਨਾਮੈਂਟ ਅਕਤੂਬਰ 2017 ਵਿੱਚ ਖੇਡਿਆ ਸੀ। 

 

ਸਾਨੀਆ, ਜਿਸ ਨੇ ਭਾਰਤੀ ਟੈਨਿਸ ਨੂੰ ਨਵੀਂ ਉਚਾਈਆਂ 'ਤੇ ਪਹੁੰਚਾਇਆ ਹੈ, ਡਬਲਜ਼ ਵਿੱਚ ਪਹਿਲੇ ਨੰਬਰ 'ਤੇ ਰਹੀ ਹੈ ਅਤੇ ਛੇ ਵਾਰ ਦੀ ਗ੍ਰੈਂਡ ਸਲੈਮ ਜੇਤੂ ਹੈ। ਉਸ ਨੇ 2013 ਵਿੱਚ ਇਕੱਲੇ ਟੈਨਿਸ ਖੇਡਣਾ ਛੱਡ ਦਿੱਤਾ ਸੀ। ਉਹ 2007 ਵਿੱਚ ਡਬਲਯੂਟੀਏ ਸਿੰਗਲ ਰੈਂਕਿੰਗ ਵਿੱਚ 27ਵੇਂ ਸਥਾਨ 'ਤੇ ਪਹੁੰਚੀ ਸੀ। ਆਪਣੇ ਟੈਨਿਸ ਕਰੀਅਰ ਵਿੱਚ ਲਗਾਤਾਰ ਗੁੱਟ ਅਤੇ ਗੋਡੇ ਦੀਆਂ ਸੱਟਾਂ ਨਾਲ ਜੂਝਦੀ ਰਹੀ ਹੈ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Aus Open Australian open 2020 Sania mirza pulls out of mixed doubles due to injury