ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਸਟ੍ਰੇਲੀਆ ਨੇ ਨਿਊਜ਼ੀਲੈਂਡ ਨੂੰ 279 ਦੌੜਾਂ ਨਾਲ ਹਰਾਇਆ, 3-0 ਨਾਲ ਲੜੀ ਜਿੱਤੀ

ਆਸਟ੍ਰੇਲੀਆ ਨੇ ਨਿਊਜ਼ੀਲੈਂਡ ਨੂੰ ਤਿੰਨ ਟੈਸਟ ਮੈਚਾਂ ਦੀ ਲੜੀ ਦੇ ਅੰਤਮ ਮੈਚ 'ਚ 279 ਦੌੜਾਂ ਨਾਲ ਹਰਾ ਦਿੱਤਾ। ਸਿਡਨੀ ਕ੍ਰਿਕਟ ਮੈਦਾਨ 'ਤੇ ਮੈਚ ਦੇ ਚੌਥੇ ਦਿਨ ਸੋਮਵਾਰ ਨੂੰ ਆਸਟ੍ਰੇਲੀਆ ਨੇ ਨਿਊਜ਼ੀਲੈਂਡ ਨੂੰ ਦੂਜੀ ਪਾਰੀ 'ਚ 136 ਦੌੜਾਂ 'ਤੇ ਢੇਰ ਕਰ ਦਿੱਤਾ। ਆਸਟ੍ਰੇਲੀਆ ਨੇ ਨਿਊਜ਼ੀਲੈਂਡ ਨੂੰ 7ਵੀਂ ਵਾਰ ਲੜੀ ਦੇ ਸਾਰੇ ਮੈਚਾਂ 'ਚ ਹਰਾਇਆ ਹੈ। ਕੀਵੀ ਟੀਮ ਵਿਰੁੱਧ ਆਸਟ੍ਰੇਲੀਆ ਨੇ ਇਹ 15ਵੀਂ ਲੜੀ ਜਿੱਤੀ ਹੈ। ਆਸਟ੍ਰੇਲੀਆ ਨੇ ਪਿਛਲੀ ਵਾਰ ਸਾਲ 2016 'ਚ ਨਿਊਜ਼ੀਲੈਂਡ ਨੂੰ ਲੜੀ 'ਚ ਹਰਾਇਆ ਸੀ।
 

 

ਸਿਡਨੀ ਟੈਸਟ 'ਚ ਆਸਟ੍ਰੇਲੀਆ ਨੇ ਪਹਿਲੀ ਪਾਰੀ 'ਚ 454 ਦੌੜਾਂ ਬਣਾਈਆਂ ਸਨ। ਨਿਊਜ਼ੀਲੈਂਡ ਦੀ ਟੀਮ ਪਹਿਲੀ ਪਾਰੀ 'ਚ 256 ਦੌੜਾਂ ਹੀ ਬਣਾ ਸਕੀ ਸੀ। ਇਸ ਤੋਂ ਬਾਅਦ ਆਸਟ੍ਰੇਲੀਆ ਟੀਮ ਨੇ ਦੂਜੀ ਪਾਰੀ 2 ਵਿਕਟ 'ਤੇ 217 ਦੌੜਾਂ ਬਣਾ ਕੇ ਐਲਾਨ ਦਿੱਤੀ ਸੀ। ਇਸ ਤਰ੍ਹਾਂ ਨਿਊਜ਼ੀਲੈਂਡ ਨੂੰ ਜਿੱਤ ਲਈ 416 ਦੌੜਾਂ ਦਾ ਟੀਚਾ ਮਿਲਿਆ ਸੀ।
 

ਆਸਟ੍ਰੇਲੀਆ ਲਈ ਦੂਜੀ ਪਾਰੀ 'ਚ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਅਜੇਤੂ 111 ਦੌੜਾਂ ਬਣਾਈਆਂ ਸਨ। ਇਹ ਉਸ ਦੇ ਕਰੀਅਰ ਦਾ 24ਵਾਂ ਸੈਂਕੜਾ ਹੈ। ਪਹਿਲੀ ਪਾਰੀ 'ਚ ਦੋਹਰਾ ਸੈਂਕੜਾ ਲਗਾਉਣ ਵਾਲੇ ਮਾਰਨਸ਼ ਲਾਬੁਸ਼ਾਨੇ ਨੇ ਦੂਜੀ ਪਾਰੀ 'ਚ 59 ਦੌੜਾਂ ਬਣਾਈਆਂ ਸਨ। ਉਨ੍ਹਾਂ ਨੂੰ ਮੈਨ ਆਫ ਦੀ ਮੈਚ ਅਤੇ ਮੈਨ ਆਫ ਦੀ ਸੀਰੀਜ਼ ਚੁਣਿਆ ਗਿਆ।
 

 

ਨਾਥਨ ਲਿਓਨ ਨੇ ਪਹਿਲੀ ਅਤੇ ਦੂਜੀ ਪਾਰੀ 'ਚ 5-5 ਵਿਕਟਾਂ ਲਈਆਂ। ਲਿਓਨ ਨੇ 18ਵੀਂ ਵਾਰ 5 ਵਿਕਟਾਂ ਅਤੇ ਤੀਜੀ ਵਾਰ ਇੱਕ ਟੈਸਟ 'ਚ 10 ਵਿਕਟਾਂ ਲਈਆਂ ਹਨ। ਲਿਓਨ ਦੀ ਟੈਸਟ 'ਚ ਕੁੱਲ 390 ਵਿਕਟਾਂ ਹੋ ਗਈਆਂ ਹਨ।
 

ਅੰਕ ਸੂਚੀ 'ਚ ਆਸਟ੍ਰੇਲੀਆ ਨੰਬਰ-2 'ਤੇ ਪਹੁੰਚਿਆ :
ਕਲੀਨ ਸਵੀਪ ਕਰ ਕੇ ਆਸਟ੍ਰੇਲੀਆ ਨੇ 40 ਅੰਕ ਪ੍ਰਾਪਤ ਕੀਤੇ ਹਨ, ਜਿਸ ਨਾਲ ਉਹ ICC World Test Championship Point Table 'ਚ ਦੂਜੇ ਨੰਬਰ 'ਤੇ ਪਹੁੰਚ ਗਿਆ ਹੈ। ਆਸਟ੍ਰੇਲੀਆ ਦੇ 10 ਮੈਚਾਂ 'ਚ 296 ਅੰਕ ਹਨ, ਜਦਕਿ ਭਾਰਤੀ ਸੂਚੀ 'ਚ ਪਹਿਲੇ ਨੰਬਰ 'ਤੇ ਹੈ। ਭਾਰਤ ਦੇ 7 ਮੈਚਾਂ 'ਚ 360 ਅੰਕ ਹਨ। ਤੀਜੇ ਨੰਬਰ 'ਤੇ 80

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:australia beat new zealand by 279 runs to clean sweep Test series at sydney