ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਸਟ੍ਰੇਲੀਆ ਨੇ ਪਾਕਿਸਤਾਨ ਨੂੰ ਪਾਰੀ ਅਤੇ 48 ਦੌੜਾਂ ਨਾਲ ਹਰਾਇਆ ; 2-0 ਨਾਲ ਜਿੱਤੀ ਲੜੀ

ਆਸਟ੍ਰੇਲੀਆ ਨੇ ਦੂਜੇ ਟੈਸਟ ਮੈਚ 'ਚ ਸੋਮਵਾਰ ਨੂੰ ਪਾਕਿਸਤਾਨ ਨੂੰ ਪਾਰੀ ਅਤੇ 48 ਦੌੜਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਉਸ ਨੇ ਦੋ ਮੈਚਾਂ ਦੀ ਟੈਸਟ ਲੜੀ 2-0 ਨਾਲ ਜਿੱਤ ਲਈ ਹੈ। ਐਡੀਲੇਡ 'ਚ ਖੇਡੇ ਗਏ ਡੇਅ-ਨਾਈਟ ਟੈਸਟ ਮੈਚ 'ਚ ਆਸਟ੍ਰੇਲੀਆ ਨੇ ਪਹਿਲੀ ਪਾਰੀ 589/3 'ਤੇ ਐਲਾਨ ਦਿੱਤੀ ਸੀ। ਪਹਿਲੀ ਪਾਰੀ 'ਚ ਪਾਕਿਸਤਾਨੀ ਟੀਮ 302 ਦੌੜਾਂ 'ਤੇ ਢੇਰ ਹੋ ਗਈ ਸੀ। ਉਸ ਨੂੰ ਫਾਲੋਆਨ ਦਾ ਸਾਹਮਣਾ ਕਰਨਾ ਪਿਆ। ਦੂਜੀ ਪਾਰੀ 'ਚ ਅਜਹਰ ਅਲੀ ਦੀ ਕਪਤਾਨੀ ਵਾਲੀ ਟੀਮ 239 ਦੌੜਾਂ 'ਤੇ ਸਿਮਟ ਗਈ।
 

 

ਦੂਜੀ ਪਾਰੀ 'ਚ ਆਸਟ੍ਰੇਲੀਆ ਵੱਲੋਂ ਆਫ ਸਪਿੰਨਰ ਨਾਥਨ ਲਿਓਨ ਸੱਭ ਤੋਂ ਕਾਮਯਾਬ ਸਪਿੰਨਰ ਰਹੇ। ਉਨ੍ਹਾਂ ਨੇ 25 ਓਵਰਾਂ 'ਚ 69 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਡੇਵਿਡ ਵਾਰਨਰ ਨੂੰ ਮੈਨ ਆਫ ਦੀ ਮੈਚ ਅਤੇ ਮੈਨ ਆਫ ਦੀ ਸੀਰੀਜ਼ ਚੁਣਿਆ ਗਿਆ।
 

ਜ਼ਿਕਰਯੋਗ ਹੈ ਕਿ ਪਾਕਿਸਤਾਨ ਟੀਮ ਨੂੰ ਇਸ ਤੋਂ ਪਹਿਲਾਂ ਆਸਟ੍ਰੇਲੀਆ ਵਿਰੁੱਧ ਤਿੰਨ ਟੀ20 ਮੈਚਾਂ ਦੀ ਲੜੀ 'ਚ 2-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਕ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਟੈਸਟ ਲੜੀ  ਵੀ ਪਾਕਿਸਤਾਨ 2-0 ਨਾਲ ਹਾਰ ਗਈ। ਬ੍ਰਿਸਬੇਨ 'ਚ ਖੇਡੇ ਗਏ ਪਹਿਲੇ ਟੈਸਟ 'ਚ ਪਾਕਿਸਤਾਨ ਨੂੰ ਪਾਰੀ ਅਤੇ 5 ਦੌੜਾਂ ਨਾਲ ਹਾਰ ਮਿਲੀ ਸੀ। ਦੋਵੇਂ ਟੈਸਟ ਮੈਚਾਂ 'ਚ ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ ਡੇਵਿਡ ਵਾਰਨਰ ਦੇ ਸੈਂਕੜੇ ਲਗਾਏ।
 

ਇਸ ਜਿੱਤ ਨਾਲ ਆਸਟ੍ਰੇਲੀਆ ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਪੁਆਇੰਟ ਟੇਬਲ 'ਚ ਦੂਜੇ ਨੰਬਰ 'ਤੇ ਆ ਗਿਆ ਹੈ। ਪਾਕਿਸਤਾਨ ਵਿਰੁੱਧ ਦੋਵੇਂ ਮੈਚ ਜਿੱਤਣ ਤੋਂ ਬਾਅਦ ਆਸਟ੍ਰੇਲੀਆ ਦੇ 176 ਅੰਕ ਹੋ ਗਏ ਹਨ। ਇਸ ਪੁਆਇੰਟ ਟੇਬਲ 'ਚ ਭਾਰਤ ਹੁਣ ਵੀ 360 ਅੰਕਾਂ ਨਾਲ ਟਾਪ 'ਤੇ ਬਣਿਆ ਹੋਇਆ ਹੈ।

 

ਆਸਟ੍ਰੇਲੀਆ ਨੇ ਪਾਕਿਸਤਾਨ ਵਿਰੁੱਧ ਮਿਲੀ ਜਿੱਤ ਤੋਂ ਬਾਅਦ ਭਾਰਤ ਅਤੇ ਆਪਣੇ ਵਿਚਕਾਰ ਅੰਕਾਂ ਦੇ ਫਾਸਲੇ ਨੂੰ ਘੱਟ ਕਰ ਲਿਆ ਹੈ। ਉੱਥੇ ਹੀ ਇਸ ਪੁਆਇੰਟ ਟੇਬਲ 'ਚ 60-60 ਅੰਕਾਂ ਨਾਲ ਨਿਊਜ਼ੀਲੈਂਡ ਅਤੇ ਸ੍ਰੀਲੰਕਾ ਤੀਜੇ ਤੇ ਚੌਥੇ ਨੰਬਰ 'ਤੇ ਬਣੇ ਹੋਏ ਹਨ। ਇੰਗਲੈਂਡ 56 ਅੰਕਾਂ ਨਾਲ ਪੰਜਵੇਂ ਨੰਬਰ 'ਤੇ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:australia beat pakistan by innings and 48 runs in adelaide day night test match