ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Video : 5 ਸਾਲ ਬਾਅਦ ਬੱਲੇਬਾਜ਼ੀ ਲਈ ਮੈਦਾਨ 'ਚ ਉੱਤਰੇ ਸਚਿਨ ਤੇਂਦੁਲਕਰ

ਆਸਟ੍ਰੇਲੀਆ 'ਚ ਅੱਗ ਪੀੜਤਾਂ ਦੀ ਮਦਦ ਲਈ ਫੰਡ ਇਕੱਤਰ ਕਰਨ ਲਈ ਬੁਸ਼ਫਾਇਰ ਚੈਰਿਟੀ ਮੈਚ ਐਤਵਾਰ ਨੂੰ ਮੈਲਬਰਨ ਦੇ ਕ੍ਰਿਕਟ ਸਟੇਡੀਅਮ 'ਚ ਖੇਡਿਆ ਗਿਆ। ਇਸ ਮੈਚ 'ਚ ਸਚਿਨ ਤੇਂਦੁਲਕਰ ਨੇ ਆਸਟ੍ਰੇਲੀਆਈ ਮਹਿਲਾ ਕ੍ਰਿਕਟ ਟੀਮ ਦੀ ਆਲਰਾਊਂਡਰ ਐਲਿਸ ਪੈਰੀ ਦੇ ਚੈਲੇਂਜ ਨੂੰ ਪੂਰਾ ਕੀਤਾ। ਸਚਿਨ ਤੇਂਦੁਲਕਰ ਮੈਚ ਵਿਚਕਾਰ ਇੱਕ ਓਵਰ ਬੱਲੇਬਾਜ਼ੀ ਕਰਨ ਲਈ ਆਏ ਅਤੇ ਪਹਿਲੀ ਗੇਂਦ 'ਤੇ ਚੌਕਾ ਲਗਾਇਆ।
 

 

ਦਰਅਸਲ, ਇਸ ਮੈਚ ਤੋਂ ਇੱਕ ਦਿਨ ਪਹਿਲਾਂ ਐਲਿਸ ਪੈਰੀ ਨੇ ਸਚਿਨ ਤੇਂਦੁਲਕਰ ਦੇ ਸਾਹਮਣੇ ਸੋਸ਼ਲ ਮੀਡੀਆ 'ਤੇ ਗੇਂਦਬਾਜ਼ੀ ਦਾ ਚੈਲੇਂਜ ਰੱਖਿਆ ਸੀ। ਸਚਿਨ ਨੇ ਪੈਰੀ ਦੇ ਇਸ ਚੈਲੇਂਜ ਨੂੰ ਮੰਨ ਲਿਆ ਅਤੇ ਅੱਜ ਇੱਕ ਓਵਰ 'ਚ ਬੱਲੇਬਾਜ਼ੀ ਕਰਨ ਲਈ ਮੈਦਾਨ 'ਚ ਆਏ।
 

ਐਲਿਸ ਪੈਰੀ ਨੇ ਲਿਖਿਆ, "ਸਚਿਨ ਕੀ ਤੁਸੀ ਮੇਰੇ ਇੱਕ ਓਵਰ ਦਾ ਸਾਹਮਣਾ ਕਰ ਸਕਦੇ ਹੋ?" ਇਸ 'ਤੇ ਤੇਂਦੁਲਕਰ ਨੇ ਤੁਰੰਤ ਜਵਾਬ ਦਿੰਦਿਆਂ ਕਿਹਾ, "ਹਾਂ ਮੈਂ ਬਿਲਕੁਲ ਕਰਾਂਗਾ। ਹਾਲਾਂਕਿ ਡਾਕਟਰਾਂ ਨੇ ਮੋਢੇ ਦੀ ਸੱਟ ਕਾਰਨ ਅਜਿਹਾ ਕੁਝ ਕਰਨ ਤੋਂ ਮਨਾ ਕੀਤਾ ਹੈ, ਫਿਰ ਵੀ ਮੈਂ ਮੈਦਾਨ 'ਚ ਇੱਕ ਓਵਰ ਖੇਡਣ ਆਵਾਂਗਾ। ਮੈਨੂੰ ਉਮੀਦ ਹੈ ਕਿ ਅਸੀ ਇਸ ਵਧੀਆ ਕੰਮ ਨਾਲ ਅੱਗ ਪੀੜਤਾਂ ਲਈ ਕਾਫੀ ਪੈਸੇ ਇਕੱਤਰ ਕਰਾਂਗੇ ਅਤੇ ਤੁਸੀ ਮੈਨੂੰ ਆਊਟ ਵੀ ਕਰੋਗੇ।"
 

 

ਸਚਿਨ ਨੇ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ 16 ਨਵੰਬਰ 2013 ਨੂੰ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ। ਹੁਣ ਸਚਿਨ ਨੇ ਸਾਢੇ 5 ਸਾਲ ਬਾਅਦ ਮੈਦਾਨ 'ਚ ਵਾਪਸੀ ਕੀਤੀ। ਸਚਿਨ ਨੇ ਪੈਰੀ ਦੀ ਪਹਿਲੀ ਗੇਂਦ 'ਤੇ ਚੌਕਾ ਲਗਾਇਆ। 
 

 

ਦੱਸ ਦਈਏ ਕਿ ਸਚਿਨ ਤੇਂਦੁਲਕਰ ਨੇ ਐਲਿਸ ਪੈਰੀ ਦੀ ਚੁਣੌਤੀ ਨੂੰ ਪੂਰਾ ਕਰਨ ਲਈ 40 ਮਿੰਟ ਤਕ ਨੈੱਟ 'ਚ ਬੱਲੇਬਾਜ਼ੀ ਕੀਤੀ ਸੀ। ਇਸ ਗੱਲ ਦਾ ਖੁਲਾਸਾ ਯੁਵਰਾਜ ਸਿੰਘ ਨੇ Cricket.com.au ਦੀ ਇੱਕ ਵੀਡੀਓ 'ਚ ਕੀਤਾ। ਯੁਵਰਾਜ ਨੇ ਕਿਹਾ ਕਿ ਉਨ੍ਹਾਂ ਨੂੰ ਸਿਰਫ 6 ਗੇਂਦਾਂ ਖੇਡਣੀਆਂ ਸਨ ਅਤੇ ਉਨ੍ਹਾਂ ਨੇ 40 ਮਿੰਟ ਤਕ ਨੈੱਟ 'ਚ ਬੱਲੇਬਾਜ਼ੀ ਕੀਤੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:australia bushfire bash sachin tendulkar bat for first time in more than 5 years