ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਹਾਕੀ ਟੀਮ ਦੀ ਆਸਟ੍ਰੇਲੀਆ ਹੱਥੋਂ ਸ਼ਰਮਨਾਕ ਹਾਰ

ਭਾਰਤੀ ਹਾਕੀ ਟੀਮ ਦੀ ਆਸਟ੍ਰੇਲੀਆ ਹੱਥੋਂ ਸ਼ਰਮਨਾਕ ਹਾਰ

ਆਸਟ੍ਰੇਲੀਆ ਦੌਰੇ ’ਤੇ ਗਈ ਭਾਰਤ ਦੀ ਹਾਕੀ ਟੀਮ ਨੂੰ ਦੂਜੇ ਮੈਚ ਵਿੱਚ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸ਼ੁੱਕਰਵਾਰ ਨੂੰ ਖੇਡੇ ਗਏ ਦੂਜੇ ਮੈਚ ਵਿੱਚ ਆਸਟ੍ਰੇਲੀਆ ਨੇ ਭਾਰਤ ਨੂੰ 5–2 ਨਾਲ ਹਰਾਇਆ। ਭਾਰਤ ਲਈ ਨੀਲਕਾਂਤ ਸ਼ਰਮਾ ਨੇ 12ਵੇਂ ਤੇ ਰੁਪਿੰਦਰ ਪਾਲ ਸੰਘ ਨੇ 53ਵੇਂ ਮਿੰਟ ’ਚ ਗੋਲ ਕੀਤਾ।

 

 

ਆਸਟ੍ਰੇਲੀਆ ਲਈ ਫ਼ਲੌਨ ਓਗਿਲਿਵੇ ਨੇ ਤੀਜੇ, ਟ੍ਰੈਂਟ ਮਿਟਨ ਨੇ 11ਵੇਂ ਤੇ 24ਵੇਂ ਮਿੰਟ ਦੌਰਾਨ, 28ਵੇਂ ਮਿੰਟ ’ਚ ਬਲਾਕ ਗਰਵਸ ਤੇ 43 ਵੇਂ ਮਿੰਟ ’ਚ ਟਿਮ ਬ੍ਰਾਂਡ ਨੇ ਗੋਲ ਕੀਤੇ। ਪਹਿਲੇ ਮੈਚ ਵਿੱਚ ਭਾਰਤ ਨੂੰ ਆਸਟ੍ਰੇਲੀਆ ਦੇ ਹੱਥੋਂ 0–4 ਨਾਲ ਹਾਰ ਝੱਲਣੀ ਪਈ ਸੀ। ਇਸ ਮੈਚ ਨਾਲ ਭਾਰਤੀ ਟੀਮ ਦਾ ਆਸਟ੍ਰੇਲੀਆ ਦਾ ਪੰਜ ਮੈਚਾਂ ਦਾ ਦੌਰਾ ਖ਼ਤਮ ਹੋ ਗਿਆ।

 

 

ਨਵੇਂ ਕੋਚ ਗ੍ਰਾਹਮ ਰੀਡ ਦੀ ਨਿਗਰਾਨੀ ਹੇਠ ਖੇਡ ਰਹੀ ਭਾਰਤੀ ਟੀਮ ਨੇ ਵੈਸਟਰਨ ਆਸਟ੍ਰੇਲੀਆ ਥੰਡਰਟਕਿਸ ਟੀਮ ਨੂੰ ਪਹਿਲੇ ਮੈਚ ਵਿੱਚ 2–0 ਨਾਲ ਹਰਾਇਆ ਸੀ ਤੇ ਇਸ ਤੋਂ ਬਾਅਦ ਉਸ ਨੇ ਆਸਟ੍ਰੇਲੀਆ–ਏ ਟੀਮ ਨੂੰ ਵੀ 3–0 ਨਾਲ ਹਰਾਇਆ ਸੀ। ਇਸ ਤੋਂ ਬਾਅਦ ਭਾਰਤ ਨੇ ਇਸੇ ਟੀਮ ਨਾਲ ਦੂਜੇ ਮੈਚ ਵਿੱਚ 1–1 ਨਾਲ ਡ੍ਰਾੱਅ ਖੇਡਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Australia defeats India s Hockey Team by 5 2