ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਦੌਰੇ ਲਈ ਆਸਟ੍ਰੇਲੀਆ ਟੀਮ ਦਾ ਐਲਾਨ

ਆਸਟ੍ਰੇਲੀਆ ਟੀਮ ਅਗਲੇ ਮਹੀਨੇ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਲਈ ਭਾਰਤ ਦੌਰੇ 'ਤੇ ਆਵੇਗੀ। ਇਸ ਦੇ ਲਈ ਆਸਟ੍ਰੇਲੀਆ ਨੇ 14 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਪਿਛਲੇ ਸਾਲ ਟੈਸਟ ਕ੍ਰਿਕਟ 'ਚ ਡੈਬਿਊ ਕਰਨ ਵਾਲੇ ਮਾਰਨਸ ਲਾਬੂਸ਼ੇਨ ਨੂੰ ਟੀਮ 'ਚ ਥਾਂ ਮਿਲੀ ਹੈ।
 

ਲਾਬੂਸ਼ੇਨ ਪਿਛਲੇ ਲਗਾਤਾਰ ਤਿੰਨ ਟੈਸਟ ਮੈਚਾਂ 'ਚ ਸੈਂਕੜਾ ਲਗਾ ਚੁੱਕੇ ਹਨ। 25 ਸਾਲਾ ਲਾਬੂਸ਼ੇਨ ਇਸ ਤੋਂ ਇਲਾਵਾ ਕਵੀਂਸਲੈਂਡ ਵੱਲੋਂ ਇੱਕ ਰੋਜ਼ਾ ਕ੍ਰਿਕਟ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਚੁੱਕੇ ਹਨ।
 

 

ਚੀਫ਼ ਸਿਲੈਕਟਰ ਟ੍ਰੇਵਰ ਹੋਂਸ ਨੇ ਦੱਸਿਆ ਕਿ ਲਾਬੂਸ਼ੇਨ ਭਾਰਤੀ ਪਿਚਾਂ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਜ਼ਿਕਰਯੋਗ ਹੈ ਕਿ ਵਿਸ਼ਵ ਕੱਪ 'ਚ ਆਸਟ੍ਰੇਲੀਆ ਟੀਮ ਆਪਣਾ ਖਿਤਾਬ ਨਹੀਂ ਬਚਾ ਸਕੀ ਸੀ ਅਤੇ ਸੈਮੀਫਾਈਨਲ 'ਚ ਇੰਗਲੈਂਡ ਤੋਂ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ ਸੀ। ਜਿਸ ਤੋਂ ਬਾਅਦ ਟੀਮ 'ਚ ਵੱਡੇ ਬਦਲਾਅ ਵੇਖਣ ਨੂੰ ਮਿਲੇ ਸਨ। 5 ਸਾਲ ਬਾਅਦ ਸੀਨ ਐਬੋਟ ਨੂੰ ਇੱਕ ਰੋਜ਼ਾ ਟੀਮ 'ਚ ਵਾਪਸੀ ਦਾ ਮੌਕਾ ਮਿਲਿਆ ਹੈ। 18 ਮਹੀਨੇ ਬਾਅਦ ਐਸ਼ਟਨ ਐਗਰ ਨੂੰ ਵੀ ਟੀਮ 'ਚ ਸਾਮਲ ਕੀਤਾ ਗਿਆ ਹੈ।
 

ਟੀਮ 'ਚ ਉਸਮਾਨ ਖਵਾਜਾ, ਸ਼ਾਨ ਮਾਰਸ਼, ਗਲੇਨ ਮੈਕਸਵੈਲ, ਮਾਰਕਸ ਸਟੋਨਿਸ ਅਤੇ ਨਾਥਨ ਲਿਓਨ ਨੂੰ ਥਾਂ ਨਹੀਂ ਮਿਲੀ ਹੈ। ਲੜੀ ਦਾ ਪਹਿਲਾ ਮੈਚ 14 ਜਨਵਰੀ ਨੂੰ ਮੁੰਬਈ 'ਚ ਖੇਡਿਆ ਜਾਵੇਗਾ।
 

ਆਸਟ੍ਰੇਲੀਆਈ ਟੀਮ :
ਐਰੋਨ ਫਿੰਚ (ਕਪਤਾਨ), ਡੇਵਿਡ ਵਾਰਨਰ, ਸਟੀਵ ਸਮਿਥ, ਮਾਰਨਸ ਲਾਬੁਸ਼ੇਨ, ਪੀਟਰ ਹੈਂਡਸਕਾਂਬ, ਐਸ਼ਟਨ ਐਗਰ, ਐਲੇਕਸ ਕੈਰੀ, ਪੈਟ ਕਮਿੰਸ, ਜੋਸ਼ ਹੇਜ਼ਲਵੁੱਡ, ਕੇਨ ਰਿਚਰਡਸਨ,  ਮਿਚੇਲ ਸਟਾਰਕ,  ਸੀਨ ਐਬੋਟ, ਐਸ਼ਟਨ ਟਰਨਰ, ਅਤੇ ਐਡਮ ਜੰਪਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:australia odi team announced for india tour