ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਸਟ੍ਰੇਲੀਆ ਨੇ ਬਣਾਈਆਂ 298 ਦੌੜਾਂ

ਆਸਟ੍ਰੇਲੀਆ ਨੇ ਬਣਾਈਆਂ 298 ਦੌੜਾਂ

ਆਸਟ੍ਰੇਲੀਆ ਅਤੇ ਭਾਰਤ ਵਿਚਾਲੇ ਤਿੰਨ ਵਨ–ਡੇਅ ਸੀਰੀਜ਼ ਦਾ ਦੂਜਾ ਮੁਕਾਬਲਾ ਮੰਗਲਵਾਰ, 15 ਜਨਵਰੀ ਨੂੰ ਐਡੀਲੇਡ ‘ਚ ਖੇਡਿਆ ਜਾ ਰਿਹਾ ਹੈ। ਭਾਰਤ ਵਿਰੁੱਧ ਦੂਜੇ ਇੱਕ–ਦਿਨਾ ਕ੍ਰਿਕੇਟ ਮੈਚ ਵਿੱਚ ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨੌਂ ਵਿਕੇਟਾਂ ਉੱਤੇ 298 ਦੌੜਾਂ ਬਣਾਈਆਂ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਸ਼ਾੱਅਨ ਮਾਰਸ਼ ਨੇ 131 ਅਤੇ ਗਲੇਨ ਮੈਕਸਵੈਲ ਨੇ 48 ਦੌੜਾਂ ਦੀ ਪਾਰੀ ਖੇਡੀ। ਭਾਰਤ ਲਈ ਭੁਵਨੇਸ਼ਵਰ ਕੁਮਾਰ ਨੇ ਚਾਰ ਵਿਕੇਟਾਂ ਲਈਆਂ। ਭਾਰਤੀ ਟੀਮ ਆਸਟ੍ਰੇਲੀਆ ਨਾਲ ਜਾਰੀ ਤਿੰਨ ਮੈਚਾਂ ਦੀ ਇੱਕ–ਦਿਨਾ ਲੜੀ ਵਿੱਚ 0–1 ਤੋਂ ਪਿੱਛੇ ਚੱਲ ਰਹੀ ਹੈ ਤੇ ਸੀਰੀਜ਼ ਬਚਾਉਣ ਲਈ ਉਸ ਨੂੰ ਦੂਜੇ ਵਨ–ਡੇਅ ਮੈਚ ਵਿੱਚ ਹਰ ਹਾਲਤ ‘ਚ ਜਿੱਤ ਦਰਜ ਕਰਵਾਉਣੀ ਹੋਵੇਗੀ।

 

 

ਭਾਰਤ ਨੂੰ ਸਿਡਨੀ ‘ਚ ਖੇਡੇ ਗਏ ਪਹਿਲੇ ਇੱਕ–ਦਿਨਾ ਮੈਚ ਵਿੱਚ 34 ਦੌੜਾਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਆਸਟ੍ਰੇਲੀਆ ਦੇ ਕਪਤਾਨ ਏਰੋਨ ਫਿੰਚ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਮੁਹੰਮਦ ਸਿਰਾਜ ਨੂੰ ਖ਼ਲੀਲ ਅਹਿਮਦ ਦੀ ਥਾਂ ਸ਼ਾਮਲ ਕੀਤਾ ਗਿਆ ਹੈ। ਮੁਹੰਮਦ ਸਿਰਾਜ ਦਾ ਇਹ ਪਹਿਲਾ ਮੈਚ ਹੈ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Australia scored 298 runs