ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਸਟਰੇਲੀਆ ਨੇ ਦਿੱਤਾ ਭਾਰਤ ਦਿੱਤਾ 314 ਦੌੜਾਂ ਦਾ ਟੀਚਾ

ਆਸਟਰੇਲੀਆ ਨੇ ਦਿੱਤਾ ਭਾਰਤ ਦਿੱਤਾ 314 ਦੌੜਾਂ ਦਾ ਟੀਚਾ

ਪੰਜ ਵਨਡੇ ਮੈਚਾਂ ਦੀ ਸੀਰੀਜ਼ ਦੇ ਰਾਂਚੀ ਵਿਚ ਖੇਡੇ ਜਾ ਰਹੇ ਤੀਜੇ ਮੁਕਾਬਲੇ ਵਿਚ ਟਾਸ ਹਾਰਨ ਦੇ ਬਾਅਦ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟਰੇਲੀਆ ਨੇ ਭਾਰਤ ਦੇ ਸਾਹਮਣੇ ਜਿੱਤ ਲਈ 314 ਦੌੜਾਂ ਦਾ ਟੀਚਾ ਰੱਖਿਆ। 

 

ਭਾਰਤ ਨੇ ਖੇਡਦੇ ਹੋਏ 9ਵੇਂ ਓਵਰ ਤੋਂ ਬਾਅਦ 32–3 ਸਕੋਰ ਹੈ। ਪੈਟ ਕੰਮਿਸ ਨੇ ਅੰਬਾਤੀ ਰਾਊਡੁ ਦਾ ਆਫ ਸਟੰਪ ਉਡਾਕੇ ਭਾਰਤ ਨੂੰ ਤੀਜਾ ਝਟਕਾ ਦਿੱਤਾ।

 

ਇਸ ਤੋਂ ਪਹਿਲਾਂ ਆਸਟਰੇਲੀਆ ਵੱਲੋਂ ਖੇਡਦੇ ਹੋਏ ਓਪਨਰ ਉਸਮਾਨ ਖਵਾਜਾ ਨੇ 104 ਅਤੇ ਆਰੋਨ ਫਿੰਚ ਨੇ 93 ਦੌੜਾਂ ਦੀ ਪਾਰੀ ਖੇਡੀ, ਜਿਸਦੀ ਬਦੌਲਤ ਕੰਗਾਰੂ ਟੀਮ ਨੇ ਨਿਰਧਾਰਤ 50 ਓਵਰਾਂ ਵਿਚ 313 ਦੌੜਾਂ ਬਣਾਈਆਂ। ਗਲੇਨ ਮੈਕਸਵੇਲ ਨੇ 47 ਦੌੜਾਂ ਦਾ ਯੋਗਦਾਨ ਦਿੱਤਾ। ਮਾਰਕਸ ਸਟੋਈਨਿਸ 31 ਅਤੇ ੲਲੇਕਸ ਕੈਰੀ 21 ਦੌੜਾਂ ਬਣਾਕੇ ਨਾਬਾਦ ਵਾਪਸ ਆਏ।

 

ਇਕ ਸਮੇਂ ਤਾਂ ਆਸਟਰੇਲੀਆ ਨੇ 193 ਦੌੜਾਂ ਬਿਨਾਂ ਕਿਸੇ ਵਿਕੇਟ ਦੇ ਨੁਕਸਾਨ ਉਤੇ ਬਣਾ ਲਈਆਂ ਸਨ। ਪ੍ਰੰਤੂ ਕੁਲਦੀਪ ਯਾਦਵ ਨੇ ਤਿੰਨ ਵਿਕਟ ਲੈ ਕੇ ਆਸਟਰੇਲੀਆ ਪਾਰਟੀ ਉਤੇ ਰੋਕ ਲਗਾਈ। ਮੁਹੰਮਦ ਸ਼ਮੀ ਨੇ 1 ਵਿਕਟ ਲਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Australia set a target of 314 runs