ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਟੀਵ ਸਮਿੱਥ ਨੇ ਸੱਭ ਤੋਂ ਤੇਜ਼ 7000 ਟੈਸਟ ਦੌੜਾਂ ਬਣਾਈਆਂ, ਤੋੜਿਆ 73 ਸਾਲ ਪੁਰਾਣਾ ਰਿਕਾਰਡ

ਆਸਟ੍ਰੇਲੀਆ ਦੇ ਸਾਬਕਾ ਕਪਤਾਨ ਸਟੀਵ ਸਮਿੱਥ ਨੇ ਸ਼ਨੀਵਾਰ ਨੂੰ ਪਾਕਿਸਤਾਨ ਵਿਰੁੱਧ ਖੇਡੀ ਜਾ ਰਹੀ ਟੈਸਟ ਲੜੀ ਦੇ ਦੂਜੇ ਮੈਚ ਦੇ ਦੂਜੇ ਦਿਨ ਇਕ ਇਤਿਹਾਸਿਕ ਰਿਕਾਰਡ ਆਪਣੇ ਨਾਂ ਕਰ ਲਿਆ ਹੈ। 30 ਸਾਲਾ ਸਮਿੱਥ ਨੇ ਟੈਸਟ ਕ੍ਰਿਕਟ 'ਚ ਸੱਭ ਤੋਂ ਘੱਟ ਪਾਰੀਆਂ 'ਚ 7000 ਦੌੜਾਂ ਪੂਰਾ ਕਰਨ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ।

ਸਮਿੱਥ ਨੇ ਆਪਣੇ 70ਵੇਂ ਟੈਸਟ ਮੈਚ ਦੀ 126ਵੀਂ ਪਾਰੀ 'ਚ ਤੇਜ਼ ਗੇਂਦਬਾਜ ਮੁਹੰਮਦ ਮੂਸਾ ਦੀ ਗੇਂਦ 'ਤੇ ਇੱਕ ਦੌੜ ਲੈ ਕੇ ਵੋਲੀ ਹੇਮੰਡ ਦਾ 73 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਇੰਗਲੈਂਡ ਦੇ ਇਸ ਸਾਬਕਾ ਬੱਲੇਬਾਜ਼ ਨੇ ਭਾਰਤ ਵਿਰੁੱਧ ਓਵਲ 'ਚ ਸਾਲ 1946 'ਚ ਇਹ ਰਿਕਾਰਡ ਪ੍ਰਾਪਤ ਕੀਤਾ ਸੀ। ਹੇਮੰਡ ਨੇ 131 ਟੈਸਟ ਪਾਰੀਆਂ 'ਚ 7000 ਦੌੜਾਂ ਪੂਰੀਆਂ ਕੀਤੀਆਂ ਸਨ।
 

ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਵੀਰੇਂਦਰ ਸਹਿਵਾਗ ਇਸ ਸੂਚੀ 'ਚ ਤੀਜੇ ਨੰਬਰ 'ਤੇ ਹਨ। ਸਹਿਵਾਗ ਨੇ 79 ਮੈਚ ਅਤੇ 134 ਪਾਰੀਆਂ 'ਚ 7000 ਦੌੜਾਂ ਬਣਾਈਆਂ ਸਨ। ਗੈਰੀ ਰੋਬਰਸ, ਕੁਮਾਰ ਸੰਗਾਕਾਰਾ ਅਤੇ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ 138 ਪਾਰੀਆਂ 'ਚ ਟੈਸਟ ਕ੍ਰਿਕਟ 'ਚ 7000 ਦੌੜਾਂ ਦਾ ਅੰਕੜਾ ਹਾਸਿਲ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Australia : Steve Smith record fastest 7000 runs