ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡੇਵਿਡ ਵਾਰਨਰ ਨੇ ਜੜਿਆ ਤਿਹਰਾ ਸੈਂਕੜਾ, ਲਗਾਈ ਰਿਕਾਰਡਾਂ ਦੀ ਝੜੀ

ਆਸਟ੍ਰੇਲੀਆ-ਪਾਕਿਸਤਾਨ ਵਿਚਕਾਰ ਖੇਡੇ ਜਾ ਰਹੇ ਦੋ ਟੈਸਟ ਮੈਚਾਂ ਦੀ ਲੜੀ ਦੇ ਦੂਜੇ ਟੈਸਟ ਮੁਕਾਬਲੇ 'ਚ ਆਸਟ੍ਰੇਲੀਆਈ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਸ਼ਾਨਦਾਰ ਤਿਹਰਾ ਸੈਂਕੜਾ ਲਗਾਇਆ। ਪਾਕਿਸਤਾਨ ਵਿਰੁੱਧ ਐਡੀਲੇਡ ਟੈਸਟ ਮੈਚ ਦੇ ਦੂਜੇ ਦਿਨ ਉਨ੍ਹਾਂ ਨੇ ਤਿਹਰਾ ਸੈਂਕੜਾ ਲਗਾਇਆ। ਵਾਰਨਰ ਨੇ 335 ਦੌੜਾਂ ਦੀ ਅਜੇਤੂ ਪਾਰੀ ਖੇਡੀ। ਡੇਅ-ਨਾਈਟ ਟੈਸਟ ਮੈਚ ਦੇ ਇਤਿਹਾਸ 'ਚ ਤਿਹਰਾ ਸੈਂਕੜਾ ਲਗਾਉਣ ਵਾਲੇ ਉਹ ਦੂਜੇ ਬੱਲੇਬਾਜ਼ ਬਣ ਗਏ ਹਨ। ਨਾਲ ਹੀ ਵਾਰਨਰ ਦਾ ਟੈਸਟ ਕ੍ਰਿਕਟ 'ਚ ਇਹ ਸਰਬੋਤਮ ਸਕੋਰ ਹੈ। 
 

ਵਾਰਨਰ ਨੇ ਪਾਰੀ ਦੇ 120ਵੇਂ ਓਵਰ ਦੀ ਪਹਿਲੀ ਗੇਂਦ 'ਤੇ ਚੌਕਾ ਲਗਾ ਕੇ 300 ਦੌੜਾਂ ਪੂਰੀਆਂ ਕੀਤੀਆਂ। ਵਾਰਨਰ ਨੇ ਇਸ ਦੇ ਲਈ 37 ਚੌਕੇ ਲਗਾਏ। ਵਾਰਨਰ ਨੇ ਟੈਸਟ ਕ੍ਰਿਕਟ 'ਚ ਸਰ ਡਾਨ ਬਰੈਡਮੈਨ ਨੂੰ ਸਰਬੋਤਮ ਨਿੱਜੀ ਦੌੜਾਂ ਦੇ ਮਾਮਲੇ 'ਚ ਪਛਾੜ ਦਿੱਤਾ ਹੈ। ਬਰੈਡਮੈਨ ਦਾ ਸਰਬੋਤਮ ਨਿੱਜੀ ਸਕੋਰ 334 ਦੌੜਾਂ ਹਨ। ਬਰੈਡਮੈਨ ਨੇ ਸਾਲ 1930 'ਚ ਇੰਗਲੈਂਡ ਵਿਰੁੱਧ ਲੀਡਸ 'ਚ ਇਹ ਪਾਰੀ ਖੇਡੀ ਸੀ।
 

 

 

ਇਸ ਦੇ ਨਾਲ ਹੀ ਵਾਰਨਰ ਐਡੀਲੇਡ ਦੇ ਮੈਦਾਨ 'ਚ ਟੈਸਟ ਵਿੱਚ ਸੱਭ ਤੋਂ ਵੱਡੀ ਪਾਰੀ ਖੇਡਣ ਵਾਲੇ ਬੱਲੇਬਾਜ਼ ਬਣ ਗਏ ਹਨ। ਵਾਰਨਰ ਤੋਂ ਪਹਿਲਾਂ ਇਹ ਰਿਕਾਰਡ ਬਰੈਡਮੈਨ ਦੇ ਨਾਂ ਸੀ, ਜਿਨ੍ਹਾਂ ਨੇ ਇਸ ਮੈਦਾਨ 'ਤੇ 299 ਦੌੜਾਂ ਦੀ ਪਾਰੀ ਖੇਡੀ ਸੀ।
 

ਵਾਰਨਰ ਨੇ ਆਪਣੀ ਇਸ ਪਾਰੀ 'ਚ 418 ਗੇਂਦਾਂ ਦਾ ਸਾਹਮਣਾ ਕਰਦਿਆਂ 39 ਚੌਕੇ ਅਤੇ 1 ਛੱਕਾ ਲਗਾਇਆ। ਇਸ ਦੇ ਨਾਲ ਹੀ ਟੈਸਟ 'ਚ ਵਾਰਨਰ ਮੈਥਿਊ ਹੈਡਨ ਤੋਂ ਬਾਅਦ ਆਸਟ੍ਰੇਲੀਆ ਲਈ ਦੂਜੀ ਸੱਭ ਤੋਂ ਵੱਡੀ ਪਾਰੀ ਖੇਡਣ ਵਾਲੇ ਬੱਲੇਬਾਜ਼ ਬਣ ਗਏ ਹਨ। ਆਸਟ੍ਰੇਲੀਆ ਲਈ ਸੱਭ ਤੋਂ ਵੱਡੀ ਪਾਰੀ ਖੇਡਣ ਦਾ ਰਿਕਾਰਡ ਹੈਡਨ ਦੇ ਨਾਂ ਹੈ, ਜਿਨ੍ਹਾਂ ਨੇ ਸਾਲ 2003 'ਚ ਜਿੰਬਾਬਵੇ ਵਿਰੁੱਧ 380 ਦੌੜਾਂ ਬਣਾਈਆਂ ਸਨ।

ਪਿਛਲੇ 7 ਸਾਲਾਂ 'ਚ ਵਾਰਨਰ ਪਹਿਲੇ ਆਸਟ੍ਰੇਲੀਆਈ ਖਿਡਾਰੀ ਹਨ, ਜਿਨ੍ਹਾਂ ਨੇ ਇਹ ਕਾਰਨਾਮਾ ਕੀਤਾ ਹੈ। ਵਾਰਨਰ ਤੋਂ ਪਹਿਲਾਂ ਸਾਲ 2012 'ਚ ਮਾਈਕਲ ਕਲਾਰਕ ਨੇ ਭਾਰਤ ਵਿਰੁੱਧ ਤਿਹਰਾ ਸੈਂਕੜਾ (329 ਦੌੜਾਂ) ਲਗਾਇਆ ਸੀ।
 

ਡੇਵਿਡ ਵਾਰਨਰ ਪਾਕਿਸਤਾਨ ਵਿਰੁੱਧ ਖੇਡੀ ਪਿਛਲੀ 5 ਪਾਰੀਆਂ 'ਚ 4 ਸੈਂਕੜੇ ਲਗਾ ਚੁੱਕੇ ਹਨ। ਸਲਾਮੀ ਬੱਲੇਬਾਜ਼ ਵਜੋਂ ਟੈਸਟ ਸੈਂਕੜੇ ਲਗਾਉਣ ਦੀ ਸੂਚੀ 'ਚ ਡੇਵਿਡ ਵਾਰਨਰ 5ਵੇਂ ਨੰਬਰ 'ਤੇ ਆ ਗਏ ਹਨ। ਵਾਰਨਰ ਤੋਂ ਅੱਗੇ ਸੁਨੀਲ ਗਵਾਸਕਰ (33), ਏਲੀਸਟਰ ਕੁੱਕ (31), ਮੈਥਿਊ ਹੈਡਨ (30) ਅਤੇ ਗ੍ਰੀਮ ਸਮਿਥ (27) ਹਨ।
 

ਵਾਰਨਰ ਪਾਕਿਸਤਾਨ ਵਿਰੁੱਧ 300 ਦੌੜਾਂ ਬਣਾਉਣ ਵਾਲੇ ਦੂਜੇ ਆਸਟ੍ਰੇਲੀਆ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਤੋਂ ਪਹਿਲਾਂ ਮਾਰਕ ਟੇਲਰ ਨੇ 1998 'ਚ ਪੇਸ਼ਾਵਰ ਵਿੱਚ ਅਜੇਤੂ 334 ਦੌੜਾਂ ਬਣਾਈਆਂ ਸਨ। ਸਲਾਮੀ ਬੱਲੇਬਾਜ਼ ਵਜੋਂ ਤਿਹਰਾ ਸੈਂਕੜਾ ਲਗਾਉਣ ਵਾਲੇ ਵਾਰਨਰ 16ਵੇਂ ਬੱਲੇਬਾਜ਼ ਹਨ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:australia vs pakistan david Warner became the 7th Australian to score a triple century in Test cricket