ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਸਟਰੇਲੀਆ ਨੇ ਭਾਰਤ ਨੂੰ 32 ਦੌੜਾਂ ਨਾਲ ਹਰਾਇਆ

ਆਸਟਰੇਲੀਆ ਨੇ ਭਾਰਤ ਨੂੰ 32 ਦੌੜਾਂ ਨਾਲ ਹਰਾਇਆ

ਕਪਤਾਨ ਵਿਰਾਟ ਕੋਹਲੀ (123) ਦੇ ਸ਼ਾਨਦਾਰ ਸੈਂਕੜੇ ਦੇ ਬਾਵਜੂਦ ਭਾਰਤੀ ਕ੍ਰਿਕਟ ਟੀਮ ਨੂੰ ਰਾਂਚੀ ਵਿਚ ਖੇਡੇ ਗਏ ਵਨਡੇ ਮੈਚ ਵਿਚ ਆਸਟਰੇਲੀਆ ਦੇ ਹੱਥੋਂ 32 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਅਜੇ ਵੀ ਪੰਜ ਮੈਚਾਂ ਦੀ ਸੀਰੀਜ਼ ਵਿਚ 2–1 ਤੋਂ ਅੱਗੇ ਹੈ।

 

ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਉਸਮਾਨ ਖਵਾਜਾ (1ੑ04) ਦੇ ਸੈਕੜੇ ਦੀ ਮਦਦ ਨਾਲ ਪੰਜ ਵਿਕਟ ਉਤੇ 313 ਦੌੜਾਂ ਦਾ ਮਜ਼ਬੂਤ ਅੰਕੜਾ ਬਣਾਇਆ। ਭਾਰਤੀ ਟੀਮ ਇਸਦੇ ਜਵਾਬ ਵਿਚ 48.2 ਵਿਚ 281 ਦੌੜਾਂ ਹੀ ਬਣਾ ਸਕੀ। ਕੋਹਲੀ 123 ਦੌੜਾਂ ਤੋਂ ਇਲਾਵਾ ਵਿਜੈ ਸ਼ੰਕਰ ਨੇ 32 ਅਤੇ ਮਹਿੰਦਰ ਸਿੰਘ ਧੋਨੀ ਅਤੇ ਕੇਦਾਰ ਜਾਧਵ ਨੇ 26–26 ਦੌੜਾਂ ਬਣਾਈਆਂ। ਆਸਟਰੇਲੀਆ ਲਈ ਪੈਟ ਕਮਿੰਸ, ਝਾਏ ਰਿਚਰਡਸਨ ਅਤੇ ਐਡਮ ਜਪਾ ਨੇ ਤਿੰਨ ਤਿੰਨ ਵਿਕਟ ਲਈਆਂ।

 

ਜ਼ਿਕਰਯੋਗ ਹੈ ਕਿ ਪੰਜ ਵਨਡੇ ਮੈਚਾਂ ਦੀ ਸੀਰੀਜ਼ ਦੇ ਰਾਂਚੀ ਵਿਚ ਖੇਡੇ ਜਾ ਰਹੇ ਤੀਜੇ ਮੁਕਾਬਲੇ ਵਿਚ ਟਾਸ ਹਾਰਨ ਦੇ ਬਾਅਦ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟਰੇਲੀਆ ਨੇ ਭਾਰਤ ਦੇ ਸਾਹਮਣੇ ਜਿੱਤ ਲਈ 314 ਦੌੜਾਂ ਦਾ ਟੀਚਾ ਰੱਖਿਆ। 

 

ਆਸਟਰੇਲੀਆ ਵੱਲੋਂ ਖੇਡਦੇ ਹੋਏ ਓਪਨਰ ਉਸਮਾਨ ਖਵਾਜਾ ਨੇ 104 ਅਤੇ ਆਰੋਨ ਫਿੰਚ ਨੇ 93 ਦੌੜਾਂ ਦੀ ਪਾਰੀ ਖੇਡੀ, ਜਿਸਦੀ ਬਦੌਲਤ ਕੰਗਾਰੂ ਟੀਮ ਨੇ ਨਿਰਧਾਰਤ 50 ਓਵਰਾਂ ਵਿਚ 313 ਦੌੜਾਂ ਬਣਾਈਆਂ। ਗਲੇਨ ਮੈਕਸਵੇਲ ਨੇ 47 ਦੌੜਾਂ ਦਾ ਯੋਗਦਾਨ ਦਿੱਤਾ। ਮਾਰਕਸ ਸਟੋਈਨਿਸ 31 ਅਤੇ ੲਲੇਕਸ ਕੈਰੀ 21 ਦੌੜਾਂ ਬਣਾਕੇ ਨਾਬਾਦ ਵਾਪਸ ਆਏ। ਇਕ ਸਮੇਂ ਤਾਂ ਆਸਟਰੇਲੀਆ ਨੇ 193 ਦੌੜਾਂ ਬਿਨਾਂ ਕਿਸੇ ਵਿਕੇਟ ਦੇ ਨੁਕਸਾਨ ਉਤੇ ਬਣਾ ਲਈਆਂ ਸਨ। ਪ੍ਰੰਤੂ ਕੁਲਦੀਪ ਯਾਦਵ ਨੇ ਤਿੰਨ ਵਿਕਟ ਲੈ ਕੇ ਆਸਟਰੇਲੀਆ ਪਾਰਟੀ ਉਤੇ ਰੋਕ ਲਗਾਈ। ਮੁਹੰਮਦ ਸ਼ਮੀ ਨੇ 1 ਵਿਕਟ ਲਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Australia win by 32 runs