ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਸਟਰੇਲੀਆ ਖਿਲਾਫ਼ ਦੂਜੇ ਵਨਡੇ ਮੈਚ ’ਚ ਭਾਰਤ ਪੁੱਜਿਆ 200 ਦੇ ਪਾਰ

ਭਾਰਤ ਅਤੇ ਆਸਟਰੇਲੀਆ ਵਿਚ ਪੰਜ ਮੈਚਾਂ ਦੇ ਵਨਡੇ ਸੀਰੀਜ਼ ਖੇਡੀ ਜਾ ਰਹੀ ਹੈ। ਸੀਰੀਜ਼ ਦੇ ਦੂਜੇ ਮੈਚ ਵਿਚ ਆਸਟਰੇਲੀਆ ਨੇ ਟਾਸ ਜਿੱਤੀ ਅਤੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ।

 

ਭਾਰਤੀ ਟੀਮ ਦੇ ਪਲੇਇੰਗ ਇਲੇਵਨ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ। ਆਸਟਰੇਲੀਆ ਜ਼ਰੂਰ ਦੋ ਬਦਲਾਅ ਨਾਲ ਉਤਰੀ ਹੈ। ਸ਼ਾਨ ਮਾਰਸ਼ ਅਤੇ ਨਾਥਨ ਲਾਅਨ ਨੂੰ ਟੀਮ ਵਿਚ ਮੌਕਾ ਮਿਲਿਆ ਹੈ। ਐਸ਼ਟਨ ਟਰਨਰ ਅਤੇ ਜੇਸਨ ਬੇਹਰੇਨਡਾਰਫ ਨੂੰ ਬਾਹਰ ਜਾਣਾ ਪਿਆ ਹੈ।

 

ਭਾਰਤ ਨੇ ਪਹਿਲਾ ਵਨਡੇ ਮੈਚ ਛੇ ਵਿਕਟ ਨਾਲ ਜਿੱਤਕੇ ਸੀਰੀਜ਼ ਵਿਚ 1–0 ਦੀ ਵੜਤ ਬਣਾ ਰੱਖੀ ਹੈ। ਪਹਿਲੇ ਮੈਚ ਵਿਚ ਕੇਦਾਰ ਜਾਧਵ ਅਤੇ ਮਹਿੰਦਰ ਧੌਨੀ ਦੀ ਸਾਂਝੇਦਾਰੀ ਨੇ ਭਾਰਤ ਨੂੰ ਜਿੱਤ ਦਿਵਾਈ ਸੀ।