ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: Aus Open 2020: ਰੋਜਰ ਫੈਡਰਰ ਨੂੰ ਹਰਾ ਕੇ ਫਾਈਨਲ 'ਚ ਪਹੁੰਚੇ ਨੋਵਾਕ ਜੋਕੋਵਿਚ

ਜੋਕੋਵਿਚ ਨੇ ਮੈਚ 7-6, 6-4, 6-3 ਨਾਲ ਜਿੱਤਿਆ

 

ਆਸਟਰੇਲੀਆਈ ਓਪਨ ਵਿੱਚ ਵੀਰਵਾਰ (30 ਜਨਵਰੀ) ਨੂੰ ਪੁਰਸ਼ ਸਿੰਗਲਜ਼ ਦੇ ਪਹਿਲੇ ਸੈਮੀਫਾਈਨਲ ਵਿੱਚ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨੂੰ ਹਰਾ ਕੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਬੁੱਧਵਾਰ (29 ਜਨਵਰੀ) ਨੂੰ ਪੁਰਸ਼ ਸਿੰਗਲਜ਼ ਦੇ ਕੁਆਰਟਰ ਫਾਈਨਲ ਵਿੱਚ ਇੱਕ ਵੱਡਾ ਉਲਟਫੇਰ ਵੇਖਣ ਨੂੰ ਮਿਲਿਆ ਸੀ, ਜਦੋਂ ਸਪੇਨ ਦੇ ਰਾਫੇਲ ਨਡਾਲ ਆਸਟਰੀਆ ਦੇ ਡੋਮੀਨੀਕ ਥੀਮ ਤੋਂ ਹਾਰ ਕੇ ਬਾਹਰ ਹੋ ਗਏ। ਰੋਜਰ ਫੈਡਰਰ ਨੇ ਚੰਗੀ ਸ਼ੁਰੂਆਤ ਕੀਤੀ, ਪਰ ਉਸ ਤੋਂ ਬਾਅਦ ਜੋਕੋਵਿਚ ਨੇ ਵਾਪਸੀ ਕੀਤੀ ਅਤੇ ਮੈਚ ਜਿੱਤ ਲਿਆ। ਜੋਕੋਵਿਚ ਨੇ ਮੈਚ 7-6, 6-4, 6-3 ਨਾਲ ਜਿੱਤ ਲਿਆ।
 

ਰੋਜਰ ਫੈਡਰਰ ਨੂੰ ਸਿੱਧੇ ਸੈੱਟਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨੇ ਜੋਕੋਵਿਚ ਨੂੰ ਪਹਿਲੇ ਸੈੱਟ ਵਿੱਚ ਕਾਂਟੇ ਦੀ ਟੱਕਰ ਨਾਲ ਹਰਾਇਆ, ਪਰ ਉਸ ਤੋਂ ਬਾਅਦ ਉਹ ਜ਼ਿਆਦਾ ਕੁਝ ਨਹੀਂ ਕਰ ਸਕੇ। ਫਾਈਨਲ ਵਿੱਚ ਜੋਕੋਵਿਚ ਦਾ ਸਾਹਮਣਾ ਡੋਮੀਨਿਕ ਥੀਮ ਜਾਂ ਅਲੈਕਜ਼ੈਂਡਰ ਜ਼ਵੇਰੇਵ ਵਿਚਾਲੇ ਹੋਏ ਦੂਜੇ ਸੈਮੀਫਾਈਨਲ ਮੈਚ ਦੇ ਜੇਤੂ ਨਾਲ ਹੋਵੇਗਾ। ਦੂਜਾ ਸੈਮੀਫਾਈਨਲ ਮੈਚ 31 ਜਨਵਰੀ ਨੂੰ ਖੇਡਿਆ ਜਾਣਾ ਹੈ।

 

 


 

ਦੋ ਘੰਟੇ ਅਤੇ 18 ਮਿੰਟ ਦੇ ਮੈਚ ਵਿੱਚ ਮੌਜੂਦਾ ਜੇਤੂ ਜੋਕੋਵਿਚ ਨੇ ਫੈਡਰਰ ਨੂੰ 7-6 (7-1), 6-4, 6-3 ਨਾਲ ਹਰਾ ਕੇ 21ਵਾਂ ਗ੍ਰੈਂਡ ਸਲੈਮ ਜਿੱਤਣ ਦਾ ਸੁਪਨਾ ਤੋੜ ਦਿੱਤਾ। ਇਹ ਲਗਾਤਾਰ ਦੂਸਰਾ ਸਾਲ ਹੈ ਜਦੋਂ ਫੈਡਰਰ ਆਸਟਰੇਲੀਆਈ ਓਪਨ ਦੇ ਫਾਈਨਲ ਤੋਂ ਖੁੰਝ ਗਏ। 2018 ਅਤੇ 2017 ਵਿੱਚ ਜੇਤੂ ਬਣੇ ਫੈਡਰਰ 2019 ਦੇ ਚੌਥੇ ਦੌਰ ਵਿੱਚ ਗਰੀਸ ਦੇ ਸਟੀਫਾਨੋਸ ਸਿਤਸਿਪਾਸ ਤੋਂ ਹਾਰ ਗਏ।

 

ਮੈਚ ਜਿੱਤਣ ਤੋਂ ਬਾਅਦ ਜੋਕੋਵਿਚ ਨੇ ਕਿਹਾ ਕਿ ਤੁਸੀਂ ਫੈਡਰਰ ਖਿਲਾਫ ਸਰਬੋਤਮ ਪੱਧਰੀ ਟੈਨਿਸ ਦੀ ਉਮੀਦ ਕਰਦੇ ਹੋ। ਉਹ ਕਦੇ ਵੀ ਵਾਪਸ ਆ ਸਕਦੇ ਹਨ। ਮੈਂ ਉਨ੍ਹਾਂ ਨਾਲ ਰੈਲੀ ਵਿੱਚ ਬਣੇ ਰਹਿਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨੂੰ ਕੋਰਟ ਤੇ ਮੂਵ ਕਰਵਾਉਂਦਾ ਰਿਹਾ। ਫੈਡਰਰ ਨਾਲ ਹੋਏ 50 ਮੈਚਾਂ ਬਾਰੇ 16 ਵਾਰ ਦੇ ਗ੍ਰੈਂਡ ਸਲੈਮ ਜੇਤੂ ਨੇ ਕਿਹਾ ਕਿ ਮੈਂ ਉਮੀਦ ਕਰਦਾ ਹਾਂ ਕਿ ਮੈਂ ਉਸ ਨੂੰ 20 ਪ੍ਰਤੀਸ਼ਤ ਬਿਹਤਰ ਖਿਡਾਰੀ ਬਣਾਇਆ ਹੈ। ਰਾਫ਼ਾ ਅਤੇ ਫੈਡਰਰ ਨੇ ਵੀ ਮੇਰੀ ਖੇਡ ਵਿੱਚ ਸੁਧਾਰ ਕੀਤਾ ਹੈ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Australian Open Semi-final 2020 updates novak Djokovic thumps roger Federer to enter final