ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਵਿਨਾਸ਼ ਸਾਬਲੇ ਨੇ ਤੋੜਿਆ ਸਟੀਪਲਚੇਜ ਦਾ ਕੌਮੀ ਰਿਕਾਰਡ

ਪੰਜਾਬ ਦੇ ਪਟਿਆਲਾ ਵਿਖੇ ਚੱਲ ਰਹੀਆਂ ਫ਼ੈਡਰੇਸ਼ਨ ਕੱਪ ਅਥਲੈਟੀਕਸ ਚੈਂਪੀਅਨਸ਼ਿਪ ਖੇਡਾਂ ਚ ਅਵਿਨਾਸ਼ ਸਾਬਲੇ ਨੇ 23ਵੀਂ ਫ਼ੈਡਰੇਸ਼ਨ ਕੱਪ ਅਥਲੈਟੀਕਸ ਚੈਂਪੀਅਨਸ਼ਿੱਪ ਦੇ ਆਖ਼ਰੀ ਦਿਨ ਸਨਸਨੀਖੇਜ਼ ਪ੍ਰਦਰਸ਼ਨ ਕਰਦਿਆਂ ਪੁਰਸ਼ਾਂ ਦੀ 3000 ਮੀਟਰ ਸਟੀਪਲਚੇਜ ਮੁਕਾਬਲੇ ਚ ਕੌਮੀ ਰਿਕਾਰਡ ਤੋੜ ਦਿੱਤਾ।

 

 

ਅਵਿਨਾਸ਼ ਸਾਬਲੇ ਨੇ 23ਵੀਂ ਫ਼ੈਡਰੇਸ਼ਨ ਕੱਪ ਅਥਲੈਟਿਕਸ ਚੈਂਪੀਅਨਸ਼ਿਪ ਦੇ ਆਖਰੀ ਦਿਨ ਜ਼ੋਰਦਾਰ ਪ੍ਰਦਰਸ਼ਨ ਕਰਦਿਆਂ ਪੁਰਸ਼ਾਂ ਦੀ 3000 ਮੀਟਰ ਸਟੀਪਲਚੇਜ ਮੁਕਾਬਲੇ ਚ ਕੌਮੀ ਰਿਕਾਰਡ ਤੋੜ ਦਿੱਤਾ। 25 ਸਾਲਾ ਸਾਬਲੇ ਨੇ 8:28.94 ਦਾ ਸਮਾਂ ਕੱਢ ਕੇ 6 ਮਹੀਨੇ ਪਹਿਲਾਂ ਭੁਵਨੇਸ਼ਵਰ ਚ ਬਣਾਇਆ 8:29.80 ਦਾ ਆਪਣਾ ਹੀ ਰਿਕਾਰਡ ਤੋੜ ਦਿੱਤਾ। ਸਾਬਲੇ ਨੇ ਇਸਦੇ ਨਾਲ ਹੀ ਏਸ਼ੀਆਈ ਚੈਂਪੀਅਨਸ਼ਿਪ ਲਈ ਵੀ ਕੁਆਲੀਫ਼ਾਈ ਕਰ ਲਿਆ ਕਿਉਂਕਿ ਭਾਰਤੀ ਅਥਲੈਟਿਕਸ ਫੈਡਰੇਸ਼ਨ ਨੇ 8:35.00 ਦਾ ਕੁਆਲੀਫ਼ਾਇੰਗ ਮਾਰਕ ਰੱਖਿਆ ਸੀ।

 

ਸਾਬਲੇ ਨੇ ਇਸਦੇ ਨਾਲ ਹੀ ਸਤੰਬਰ–ਅਕਤੂਬਰ 2019 ਚ ਦੋਹਾ ਚ ਹੋਣ ਵਾਲੀ ਆਈਏਏਐਫ਼ ਵਿਸ਼ਵ ਚੈਂਪੀਅਨਸ਼ਿਪ ਦਾ 8:29.00 ਦਾ ਕੁਆਲੀਫ਼ਿਕੇਸ਼ਨ ਨੰਬਰ ਵੀ ਪ੍ਰਾਪਤ ਕਰ ਲਏ। ਚੈਂਪੀਅਨਸ਼ਿਪ ਚ 7 ਐਥਲੀਟਾਂ ਨੇ ਅਗਲੇ ਮਹੀਨੇ ਹੋਣ ਵਾਲੀ ਏਸ਼ੀਆਈ ਚੈਂਪੀਅਨਸ਼ਿਪ ਲਈ ਕੁਆਲੀਫਾਇੰਗ ਨੰਬਰ ਹਾਸਲ ਕੀਤੇ। ਸ਼ੰਕਰ ਲਾਲ ਸਵਾਮੀ ਨੇ ਸਟੀਪਲਚੇਜ ਚ 8:34.66 ਦਾ ਸਮਾਂ ਕੱਢ ਕੇ ਏਸ਼ੀਆਈ ਚੈਂਪੀਅਨਸ਼ਿਪ ਦਾ ਕੁਆਲੀਫ਼ਾਇੰਗ ਨੰਬਰ ਹਾਸਲ ਕੀਤਾ।

 

ਏਸ਼ੀਆਈ ਖੇਡਾਂ ਦੇ ਸੋਨ ਤਮਗ਼ਾ ਜੇਤੂ ਜਿਨਸਨ ਜਾਨਸਨ ਨੇ 1500 ਮੀਟਰ, ਅਜੇ ਕੁਮਾਰ ਸਰੋਜ ਨੇ 1500 ਮੀਟਰ, ਰਾਹੁਲ ਨੇ 1500 ਮੀਟਰ, ਅਰੋਕਿਆ ਰਾਜੀਵ ਨੇ 400 ਮੀਟਰ ਤੇ ਏਸ਼ੀਆਈ ਖੇਡਾਂ ਦੀ ਸੋਨ ਤਮਗ਼ਾ ਜੇਤੂ ਸਵਪਨਾ ਬਰਮਨ ਨੇ ਮਹਿਲਾ ਹੈਪਟਾਥਲਨ ਚ ਕੁਆਲੀਫ਼ਾਇੰਗ ਨੰਬਰ ਪ੍ਰਾਪਤ ਕੀਤੇ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Avinash Sabale broke national record of Steelechase