ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਬੀਤਾ ਫੋਗਾਟ ਦੇ ਟਵੀਟ 'ਤੇ ਹੰਗਾਮਾ, ਕਿਹਾ- ਮੈਂ ਜ਼ਾਇਰਾ ਵਸੀਮ ਨਹੀਂ ਜੋ ਡਰ ਜਾਵਾਂ

ਚੀਨ ਤੋਂ ਸ਼ੁਰੂ ਹੋ ਕੇ ਪੂਰੇ ਵਿਸ਼ਵ ਵਿੱਚ ਫੈਲ ਚੁੱਕੀ ਘਾਤਕ ਬਿਮਾਰੀ ਕੋਰੋਨਾ ਵਾਇਰਸ ਦਾ ਪ੍ਰਕੋਪ ਭਾਰਤ ਵਿੱਚ ਵੀ ਜਾਰੀ ਹੈ। ਇਸ ਕਾਰਨ ਪ੍ਰਭਾਵਤ ਲੋਕਾਂ ਦੀ ਗਿਣਤੀ 13 ਹਜ਼ਾਰ ਨੂੰ ਪਾਰ ਕਰ ਗਈ ਹੈ ਜਦਕਿ ਦੇਸ਼ ਵਿੱਚ ਹੁਣ ਤੱਕ 437 ਲੋਕਾਂ ਦੀ ਮੌਤ ਹੋ ਚੁੱਕੀ ਹੈ। 

 

ਸਟਾਰ ਪਹਿਲਵਾਨ ਅਤੇ ਬੀਜੇਪੀ ਨੇਤਾ ਬਬੀਤਾ ਫੋਗਾਟ ਨੇ ਪਿਛਲੇ ਦਿਨੀਂ ਭਾਰਤ ਵਿੱਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਬਾਰੇ ਤਬਲੀਗੀ ਜਮਾਤ ਬਾਰੇ ਇੱਕ ਟਵੀਟ ਕੀਤਾ ਸੀ, ਜਿਸ ਕਾਰਨ ਕਾਫ਼ੀ ਹਲਚਲ ਮਚ ਗਈ ਸੀ। ਇਸ ਟਵੀਟ ਤੋਂ ਬਾਅਦ ਉਸ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ। ਬਬੀਤਾ ਨੇ ਹੁਣ ਇਕ ਵੀਡੀਓ ਸਾਂਝਾ ਕਰਕੇ ਆਪਣੇ ਆਲੋਚਕਾਂ ਨੂੰ ਜਵਾਬ ਦਿੱਤਾ ਹੈ।

 

 

 

ਬਬੀਤਾ ਫੋਗਾਟ ਨੇ ਕਿਹਾ ਕਿ ਮੈਂ ਕੁਝ ਦਿਨ ਪਹਿਲਾਂ ਟਵੀਟ ਕੀਤਾ ਸੀ। ਉਦੋਂ ਤੋਂ ਕੁਝ ਲੋਕ ਸੋਸ਼ਲ ਮੀਡੀਆ 'ਤੇ ਗ਼ਲਤ ਮੈਸੇਜ ਕਰਨ ਲੱਗੇ, ਗਾਲਾਂ ਕੱਢਣ ਅਤੇ ਫੋਨ ਕਰਕੇ ਧਮਕੀ ਵੀ ਦੇਣ ਲੱਗੇ ਹਨ। ਉਨ੍ਹਾਂ ਲੋਕਾਂ ਨੂੰ ਇਹ ਕਹਿ ਰਹੀ ਹਾਂ ਕਿ ਕੰਨ ਖੋਲ੍ਹ ਕੇ ਸੁਣ ਲਓ ਅਤੇ ਦਿਮਾਗ਼ ਵਿੱਚ ਬੈਠਾ ਲਓ। ਮੈਂ ਕੋਈ ਜ਼ਾਇਰਾ ਵਸੀਮ ਨਹੀਂ ਹਾਂ, ਜੋ ਤੁਹਾਡੀਆਂ ਧਮਕੀਆਂ ਸੁਣ ਕੇ ਬੈਠ ਜਾਵਾਂਗੀ। ਮੈਂ ਬਬੀਤਾ ਫੋਗਾਟ ਹਾਂ, ਦੇਸ਼ ਲਈ ਲੜੀ ਹਾਂ ਅਤੇ ਇਸੇ ਤਰ੍ਹਾਂ ਹੀ ਲੜਦੀ ਰਹਾਂਗੀ।
 

ਉਨ੍ਹਾਂ ਅੱਗੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਸੱਚ ਸੁਣਨ ਵਿੱਚ ਪ੍ਰੇਸ਼ਾਨੀ ਹੈ, ਉਹ ਲੋਕ ਇੱਕ ਗੱਲ ਹੋਰ ਸੁਣ ਲੈਣ ਕਿ ਉਹ ਹਮੇਸ਼ਾ ਸੱਚ ਬੋਲਦੀ ਰਹੇਗੀ ਅਤੇ ਸੱਚ ਲਿਖਦੀ ਰਹੇਗੀ। ਜੇ ਤੁਸੀਂ ਸੱਚ ਨੂੰ ਸੁਣਨਾ ਪਸੰਦ ਨਹੀਂ ਕਰਦੇ, ਤਾਂ ਆਪਣੀ ਆਦਤ ਨੂੰ ਸੁਧਾਰੋ ਜਾਂ ਸੱਚ ਸੁਣਨ ਦੀ ਆਦਤ ਪਾਓ। ਤੁਹਾਨੂੰ ਦੱਸ ਦੇਈਏ ਕਿ ਟਵੀਟ ਵਿੱਚ ਜੋ ਬਬੀਤਾ ਨੇ ਲਿਖਿਆ ਸੀ ਕਿ ਕੋਰੋਨਾ ਵਾਇਰਸ ਭਾਰਤ ਦੀ ਦੂਜੇ ਨੰਬਰ ਦੀ ਵੱਡੀ ਸਮੱਸਿਆ ਹੈ। ਜਮਾਤੀ ਅਜੇ ਵੀ ਪਹਿਲੇ ਨੰਬਰ 'ਤੇ ਬਣੇ ਹੋਏ ਹਨ।
..........

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Babita Phogat trolls over controversial tweets on Tablighi Jamaat says i am not zaira wasim