ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 2019: ਬਜਰੰਗ ਪੁੰਨੀਆ ਨੇ ਕਾਂਸੀ ਦਾ ਤਮਗ਼ਾ ਜਿੱਤਿਆ

ਸੈਮੀਫਾਈਨਲ ਮੁਕਾਬਲੇ ਵਿੱਚ ਮਾੜੀ ਕਿਸਮਤ ਨਾਲ ਹਾਰਨ ਵਾਲੇ ਭਾਰਤੀ ਪਹਿਲਵਾਨ ਬਜਰੰਗ ਪੁਨੀਆ ਨੇ ਸ਼ੁੱਕਰਵਾਰ ਨੂੰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗ਼ਾ ਜਿੱਤਿਆ। ਏਸ਼ੀਅਨ ਚੈਂਪੀਅਨ ਬਜਰੰਗ ਨੇ 65 ਕਿੱਲੋ ਭਾਰ ਵਰਗ ਵਿੱਚ ਕਾਂਸੀ ਤਮਗ਼ੇ ਮੁਕਾਬਲੇ ਵਿੱਚ ਮੰਗੋਲੀਆ ਦੇ ਤੁਲਗਾ ਓਚਿਰ ਨੂੰ 8-7 ਨਾਲ ਹਰਾਇਆ।

 

 

 

 

 

ਸੈਮੀਫਾਈਨਲ ਵਿੱਚ ਬਜੰਰਗ 9-9 ਦੇ ਸਕੋਰ ਤੋਂ ਬਾਅਦ ਵੀ ਹਾਰ ਗਏ ਸਨ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਅੰਪਾਇਰਿੰਗ 'ਤੇ ਆਪਣਾ ਗੁੱਸਾ ਜ਼ਾਹਰ ਕੀਤਾ। ਬਜਰੰਗ ਦੇ ਗੁਰੂ ਅਤੇ ਭਾਰਤ ਲਈ ਓਲੰਪਿਕ ਤਮਗ਼ਾ ਜਿੱਤਣ ਵਾਲੇ ਯੋਗੇਸ਼ਵਰ ਦੱਤ ਨੇ ਵੀ ਇਸ ‘ਤੇ ਨਾਰਾਜ਼ਗੀ ਜ਼ਾਹਰ ਕੀਤੀ। ਕਾਂਸੀ  ਤਮਗ਼ੇ ਮੈਚ ਦੀ ਸ਼ੁਰੂਆਤ ਵਿੱਚ ਬੰਜਰਗ ਹਾਲਾਂਕਿ ਪਿੱਛੇ ਸਨ।


ਮੰਗੋਲੀਆਈ ਪਹਿਲਵਾਨ ਓਚਿਰ ਨੇ ਉਨ੍ਹਾਂ ਨੂੰ ਬਾਹਰ ਧੱਕ ਕੇ ਦੋ ਅੰਕ ਲਏ ਅਤੇ ਫਿਰ ਚੇਸਟ ਥ੍ਰੋਅ ਰਾਹੀਂ ਚਾਰ ਅੰਕ ਲੈ ਕੇ ਬੰਜਰਗ 'ਤੇ 6-0 ਦੀ ਬੜ੍ਹਤ ਬਣਾ ਲਈ। ਬਜਰੰਗ ਨੇ ਹਾਲਾਂਕਿ ਦੋ ਅੰਕ ਲੈ ਕੇ ਸਕੋਰ ਨੂੰ 6-2 ਤੱਕ ਪਹੁੰਚਾਇਆ। ਇਸ ਤੋਂ ਬਾਅਦ, ਬਜਰੰਗ ਨੇ ਲਗਾਤਾਰ ਅੰਕਾਂ ਦੀ ਗਿਣਤੀ 8 ਕਰ ਲਈ।


ਇੱਥੇ ਮੰਗੋਲੀਆਈ ਖਿਡਾਰੀ ਨੇ ਇੱਕ ਅੰਕ ਲਿਆ ਪਰ ਬਜੰਰਗ ਨੇ ਆਪਣੀ ਬੜ੍ਹਤ ਬਣਾਈ ਰੱਖੀ ਅਤੇ ਕਾਂਸੀ ਦਾ ਤਮਗ਼ਾ ਜਿੱਤਿਆ। ਵਰਲਡ ਚੈਂਪੀਅਨਸ਼ਿਪ ਵਿੱਚ ਬਜਰੰਗ ਦਾ ਇਹ ਤੀਜਾ ਤਮਗ਼ਾ ਹੈ। ਉਨ੍ਹਾਂ ਨੇ 2013 ਵਿਚ ਕਾਂਸੀ ਦਾ ਤਮਗ਼ਾ ਜਿੱਤਿਆ ਸੀ, ਪਰ ਉਦੋਂ 60 ਕਿੱਲੋ ਭਾਰ ਵਰਗ ਵਿੱਚ ਖੇਡਦੇ ਸਨ। 65 ਕਿਲੋਗ੍ਰਾਮ ਭਾਰ ਵਰਗ ਵਿੱਚ ਬਜਰੰਗ ਨੇ ਪਿਛਲੇ ਸਾਲ ਆਪਣਾ ਪਹਿਲਾ ਤਮਗ਼ਾ ਜਿੱਤਿਆ, ਜੋ ਇੱਕ ਚਾਂਦੀ ਦਾ ਤਮਗ਼ਾ ਸੀ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bajrang Punia beat Tulga Ochir to won bronze medal in 65 KG event at World Wrestling Championship