ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Video : ਜਿੱਤ ਤੋਂ ਬਾਅਦ ਬੰਗਲਾਦੇਸ਼ੀ ਖਿਡਾਰੀਆਂ ਨੇ ਭਾਰਤੀ ਟੀਮ ਨਾਲ ਕੀਤੀ ਬਦਸਲੂਕੀ

ਭਾਰਤੀ ਟੀਮ ਪੰਜਵਾਂ ਵਿਸ਼ਵ ਖਿਤਾਬ ਜਿੱਤਣ ਦੇ ਟੀਚੇ ਨਾਲ ਐਤਵਾਰ ਨੂੰ ਮੈਦਾਨ 'ਤੇ ਉਤਰੀ ਸੀ, ਪਰ ਬੰਗਲਾਦੇਸ਼ ਦੀ ਟੀਮ ਨੇ ਉਸ ਦੀ ਬਾਦਸ਼ਾਹਤ ਖਤਮ ਕਰ ਦਿੱਤੀ। ਬੰਗਲਾਦੇਸ਼ ਦੇ ਗੇਂਦਬਾਜ਼ਾਂ ਅਤੇ ਬੱਲੇਬਾਜ਼ਾਂ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਨਵਾਂ ਇਤਿਹਾਸ ਸਿਰਜ ਦਿੱਤਾ। ਬੰਗਲਾਦੇਸ਼ ਦੀ ਟੀਮ ਨੇ ਆਈਸੀਸੀ ਅੰਡਰ-19 ਵਿਸ਼ਵ ਕੱਪ ਦੇ ਫਾਈਨਲ 'ਚ ਡਕਵਰਥ ਲੂਈਸ ਨਿਯਮ ਦੇ ਅਧਾਰ 'ਤੇ ਭਾਰਤੀ ਟੀਮ ਨੂੰ ਤਿੰਨ ਵਿਕਟਾਂ ਨਾਲ ਹਰਾ ਕੇ ਖ਼ਿਤਾਬ ਜਿੱਤ ਲਿਆ। ਫਾਈਨਲ ਮੈਚ ਜਿੱਤਣ ਤੋਂ ਬਾਅਦ ਬੰਗਲਾਦੇਸ਼ ਦੇ ਖਿਡਾਰੀਆਂ ਨੇ ਟੀਮ ਇੰਡੀਆ ਦੇ ਕ੍ਰਿਕਟਰਾਂ ਨਾਲ ਬਦਸਲੂਕੀ ਕੀਤੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
 

 

ਬੰਗਲਾਦੇਸ਼ ਨੇ ਪਹਿਲੀ ਵਾਰ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਮ ਕੀਤਾ ਅਤੇ ਵਿਸ਼ਵ ਚੈਂਪੀਅਨ ਦਾ ਤਾਜ਼ ਪਹਿਨਿਆ। ਖਾਸ ਗੱਲ ਇਹ ਹੈ ਕਿ ਬੰਗਲਾਦੇਸ਼ ਦਾ ਕ੍ਰਿਕਟ ਦੇ ਇਤਿਹਾਸ 'ਚ ਕਿਸੇ ਵੀ ਪੱਧਰ 'ਤੇ ਇਹ ਪਹਿਲਾ ਵਿਸ਼ਵ ਕੱਪ ਖਿਤਾਬ ਹੈ। ਉਹ ਇਸ ਟੂਰਨਾਮੈਂਟ 'ਚ ਅਜੇਤੂ ਰਿਹਾ ਅਤੇ ਕੋਈ ਮੈਚ ਨਹੀਂ ਹਾਰਿਆ।
 

 

ਫਾਈਨਲ ਮੈਚ ਤੋਂ ਤੁਰੰਤ ਬਾਅਦ ਮੈਦਾਨ 'ਚ ਜੋ ਹੋਇਆ ਉਹ ਹੈਰਾਨ ਕਰਨ ਵਾਲਾ ਸੀ। ਜਿੱਤ ਦਾ ਜਸ਼ਨ ਮਨਾਉਣ ਦੌਰਾਨ ਬੰਗਲਾਦੇਸ਼ ਦੇ ਖਿਡਾਰੀਆਂ ਨੇ ਟੀਮ ਇੰਡੀਆ ਦੇ ਖਿਡਾਰੀਆਂ ਨਾਲ ਬਦਸਲੂਕੀ ਕੀਤੀ। ਜਿੱਤ ਤੋਂ ਬਾਅਦ ਜਸ਼ਨ ਮਨਾਉਂਦੇ ਹੋਏ ਮੈਦਾਨ 'ਚ ਪਹੰਚੇ ਬੰਗਲਾਦੇਸ਼ੀ ਖਿਡਾਰੀਆਂ 'ਚੋਂ ਇੱਕ ਖਿਡਾਰੀ ਮੈਦਾਨ 'ਚ ਮੌਜੂਦ ਭਾਰਤੀ ਖਿਡਾਰੀ ਕੋਲ ਪਹੁੰਚਿਆ ਅਤੇ ਉਸ ਦੇ ਸਾਹਮਣੇ ਖੜਾ ਹੋ ਗਿਆ। ਇਹੀ ਨਹੀਂ, ਬੰਗਲਾਦੇਸ਼ੀ ਖਿਡਾਰੀ ਨੇ ਕੁਝ ਭੜਕਾਉ ਗੱਲਾਂ ਵੀ ਕਹੀਆਂ, ਜਿਸ ਤੋਂ ਬਾਅਦ ਸਾਹਮਣੇ ਖੜੇ ਭਾਰਤੀ ਖਿਡਾਰੀ ਨੇ ਉਸ ਨੂੰ ਦੂਰ ਕੀਤਾ।
 

 

ਇਸ ਮਗਰੋਂ ਮੈਦਾਨ 'ਚ ਮੌਜੂਦ ਅੰਪਾਇਰ ਨੇ ਦੋਹਾਂ ਖਿਡਾਰੀਆਂ ਨੂੰ ਇੱਕ-ਦੂਜੇ ਤੋਂ ਦੂਰ ਕੀਤਾ। ਇਸ ਤੋਂ ਪਹਿਲਾਂ ਭਾਰਤੀ ਪਾਰੀ ਦੀ ਸ਼ੁਰੂਆਤ ਵਿੱਚ ਵੀ ਬੰਗਲਾਦੇਸ਼ੀ ਗੇਂਦਬਾਜ਼ਾਂ ਨੇ ਭਾਰਤੀ ਸਲਾਮੀ ਬੱਲੇਬਾਜ਼ਾਂ ਨਾਲ ਸਲੇਜਿੰਗ ਕੀਤੀ। ਉੱਥੇ ਹੀ ਬੰਗਲਾਦੇਸ਼ ਦੀ ਪਾਰੀ ਦੌਰਾਨ ਰਵੀ ਬਿਸ਼ਨੋਈ ਵੀ ਬੰਗਲਾਦੇਸ਼ੀ ਖਿਡਾਰੀਆਂ ਨੂੰ ਕੁਝ ਕਹਿ ਰਹੇ ਸਨ।
 

 

ਬੰਗਲਾਦੇਸ਼ ਦੇ ਕਪਤਾਨ ਅਕਬਰ ਅਲੀ ਨੇ ਜਿੱਤ ਤੋਂ ਬਾਅਦ ਕਿਹਾ, "ਇਹ ਖਿਤਾਬ ਬਹੁਤ ਮਿਹਨਤ ਨਾਲ ਮਿਲਿਆ ਹੈ। ਸਾਡੇ ਕੁਝ ਗੇਂਦਬਾਜ਼ ਕਾਫੀ ਜੋਸ਼ 'ਚ ਅਤੇ ਭਾਵੁਕ ਸਨ। ਮੈਚ ਤੋਂ ਬਾਅਦ ਜੋ ਹੋਇਆ ਉਹ ਬਹੁਤ ਮੰਦਭਾਗਾ ਸੀ ਅਤੇ ਅਜਿਹਾ ਨਹੀਂ ਹੋਣਾ ਚਾਹੀਦਾ ਸੀ।"

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bangladesh u19 cricketers misbehaved team india u19 after winning the final