ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO VIRAL: ਇੱਕ ਓਵਰ ’ਚ 6 ਛੱਕੇ ਮਾਰ ਕੇ ਇਸ ਬੱਲੇਬਾਜ਼ ਨੇ ਪੱਟੀਆਂ ਧੂੜਾਂ

ਅਫਗਾਨਿਸਤਾਨ ਦੇ ਨੌਜਵਾਨ ਬੱਲੇਬਾਜ਼ ਹਜ਼ਰਤੁਲਾਹ ਜਜਈ ਲਈ ਐਤਵਾਰ ਦਾ ਦਿਨ ਸਭ ਤੋਂ ਸ਼ਾਨਦਾਰ ਰਿਹਾ ਜਦੋਂ ਉਨ੍ਹਾਂ ਨੇ ਕ੍ਰਿਕਟ ਦੇ ਸਭ ਤੋਂ ਵੱਡੇ ਦਰਜ ਰਿਕਾਰਡਾਂ ਚ ਨਵਾਂ ਰਿਕਾਰਡ ਬਣਾ ਦਿੱਤਾ। 20 ਸਾਲਾ ਦੇ ਜਜਈ ਨੇ ਅਫਗਾਨਿਸਤਾਨ ਪ੍ਰੀਮੀਅਰ ਲੀਗ ਚ ਆਪਣੀ ਟੀਮ ਕਾਬੁਲ ਜਵਾਨਨ ਲਈ ਖੇਡਦਿਆਂ ਇੱਕ ਓਵਰ ਚ 6 ਛੱਕੇ ਮਾਰ ਕੇ ਤਹਿਲਕਾ ਮਚਾ ਦਿੱਤਾ। ਹਲਾਂਕਿ ਜਜਈ ਦੀ ਜਾਦੂਈ ਪਾਰੀ ਬਾਵਜੂਦ ਉਨ੍ਹਾਂ ਦੀ ਟੀਮ ਜਿੱਤ ਹਾਸਲ ਨਾ ਕਰ ਸਕੀ।

 

 

 

 

ਪਹਿਲੀ ਵਾਰ ਗੇਂਦਬਾਜ਼ੀ ਕਰਨ ਵਾਲੇ ਗੇਂਦਬਾਜ਼ ਨੂੰ ਮਾਰੇ 6 ਛੱਕੇ

 

ਐਤਵਾਰ ਨੂੰ ਏਪੀਐਲ 2018 ਟੀ20 ਟੂਰਨਾਮੈਂਟ ਦੇ ਮੈਚ ਵਿਚ ਹਜਰਤੁਲਾਹ ਜਜਈ ਨੇ ਬਲਕ ਲੈਜੰਡਸ ਟੀਮ ਨੂੰ ਆਪਦੀ ਆਤਸੀ ਬਾਜ਼ੀ ਨਾਲ ਹੈਰਾਨ ਕਰ ਦਿੱਤਾ। ਬਲਕ ਲੈਜੰਟਸ ਲਈ ਖੇਡ ਰਹੇ ਲੈਫ਼ਟ ਆਰਮ ਸਪੀਨਰ ਅਬੁਦੁਲਾਹ ਮਜਾਰੀ ਨੂੰ ਪਤਾ ਨਹੀਂ ਸੀ ਕਿ ਟੂਰਨਾਮੈਂਟ ਦੇ ਆਪਣੇ ਪਹਿਲੇ ਹੀ ਮੈਚ ਵਿਚ ਉਨ੍ਹਾਂ ਨਾਲ ਇਹ ਖਰਾਬ ਰਿਕਾਰਡ ਜੁੜ ਜਾਵੇਗਾ। ਮਜਾਰੀ ਮੈਚ ਦਾ ਚੌਥਾ ਓਵਰ ਸੁੱਟਣ ਆਏ ਅਤੇ ਜਜਈ ਨੇ ਇੱਕ ਤੋਂ ਬਾਅਦ ਇੱਕ ਲਗਾਤਾਰ 6 ਛੱਕੇ ਠੋਕ ਦਿੱਤੇ। ਇੱਕ ਵਾਈਡ ਗੇਂਦ ਨਾਲ ਮਜਾਰੀ ਦੇ ਓਵਰ ਚ ਕੁੱਲ 37 ਦੌੜਾਂ ਬਣ ਗਈਆਂ।

  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Batting with 6 sixes in an over