ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ ਭਾਰਤੀ ਕ੍ਰਿਕਟਰਾਂ ਦਾ ਵੀ ਹੋਵੇਗਾ ਡੋਪਿੰਗ ਟੈਸਟ


ਕਈ ਸਾਲਾਂ ਤੱਕ ਨਾ ਨਾ ਕਰਨ ਤੋਂ ਬਾਅਦ ਆਖ਼ਰਕਾਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਦੇ ਦਾਇਰੇ ਵਿੱਚ ਆਉਣ ਲਈ ਸਹਿਮਤ ਹੋ ਗਿਆ ਹੈ। ਖੇਡ ਸਕੱਤਰ ਰਾਧੇਸ਼ਿਆਮ ਜੁਲਾਨੀਆ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। 

 

ਸ਼ੁੱਕਰਵਾਰ ਨੂੰ ਬੀਸੀਸੀਆਈ ਦੇ ਸੀਈਓ ਰਾਹੁਜ ਜੋਹਰੀ ਨਾਲ ਮੁਲਾਕਾਤ ਤੋਂ ਬਾਅਦ ਜੁਲਾਨੀਆ ਨੇ ਕਿਹਾ ਕਿ ਬੋਰਡ ਨੇ ਲਿਖਤੀ ਰੂਪ ਵਿੱਚ ਦਿੱਤਾ ਹੈ ਕਿ ਉਹ ਨਾਡਾ ਦੀ ਡੋਪਿੰਗ ਰੋਕੂ ਨੀਤੀ ਦਾ ਪਾਲਣਾ ਕਰੇਗਾ।

 

ਉਨ੍ਹਾਂ ਕਿਹਾ ਕਿ ਹੁਣ ਸਾਰੇ ਕ੍ਰਿਕਟਰਾਂ ਦਾ ਟੈਸਟ ਨਾਡਾ ਕਰੇਗੀ। ਉਨ੍ਹਾਂ  ਕਿਹਾ ਕਿ ਬੀਸੀਸੀਆਈ ਨੇ ਸਾਡੇ ਸਾਹਮਣੇ ਤਿੰਨ ਮੁੱਦੇ ਰੱਖੇ ਜਿਨ੍ਹਾਂ ਵਿੱਚ ਡੋਪ ਟੈਸਟ ਕਿੱਟਾਂ ਦੀ ਗੁਣਵੱਤਾ, ਪੈਥਾਲਾਜਿਸਟ ਦੀ ਯੋਗਤਾ ਅਤੇ ਨਮੂਨੇ ਇਕੱਠੇ ਕਰਨ ਦੀ ਪ੍ਰਕਿਰਿਆ ਸ਼ਾਮਲ ਸੀ। 

 

ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਨੂੰ ਉਨ੍ਹਾਂ ਦੀਆਂ ਲੋੜ ਅਨੁਸਾਰ ਸਹੂਲਤਾਂ ਦਿੱਤੀਆਂ ਜਾਣਗੀਆਂ ਪਰ ਉਸ ਦਾ ਕੁਝ ਖ਼ਰਚਾ ਹੋਵੇਗਾ। ਬੀਸੀਸੀਆਈ ਦੂਜਿਆਂ ਤੋਂ ਵੱਖ ਨਹੀਂ ਹੈ।

 

ਹੁਣ ਤੱਕ, ਬੀਸੀਸੀਆਈ ਨਾਡਾ ਦੇ ਦਾਇਰੇ ਵਿੱਚ ਆਉਣ ਤੋਂ ਇਨਕਾਰ ਕਰਦਾ ਆਇਆ ਹੈ। ਉਸ ਦਾ ਦਾਅਵਾ ਰਿਹਾ ਹੈ ਕਿ ਉਹ ਖੁਦਮੁਖਤਿਆਰੀ ਇਕਾਈ ਹੈ, ਕੋਈ ਕੌਮੀ ਖੇਡ ਮਹਾਸੰਘ ਨਹੀਂ ਅਤੇ ਸਰਕਾਰ ਤੋਂ ਫੰਡ ਨਹੀਂ ਲੈਂਦਾ। 

 

ਖੇਡ ਮੰਤਰਾਲਾ ਲਗਾਤਾਰ ਕਹਿੰਦਾ ਰਿਹਾ ਹੈ ਕਿ ਉਸ ਨੂੰ ਨਾਡਾ ਦੇ ਅਧੀਨ ਆਉਣਾ ਹੋਵੇਗਾ। ਹਾਲ ਹੀ ਵਿੱਚ ਖੇਡ ਮੰਤਰਾਲਾ ਨੇ ਦੱਖਣੀ ਅਫ਼ਰੀਕਾ ਏ ਅਤੇ ਮਹਿਲਾ ਟੀਮਾਂ ਦੇ ਦੌਰਿਆਂ ਦੀ ਮਨਜ਼ੂਰੀ ਨੂੰ ਰੋਕ ਦਿੱਤਾ ਸੀ। ਇਸ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਇਹ ਬੀਸੀਸੀਆਈ ਉੱਤੇ ਨਾਡਾ ਦੇ ਦਾਇਰੇ ਵਿੱਚ ਆਉਣ ਲਈ ਦਬਾਅ ਬਣਾਉਣ ਲਈ ਕੀਤਾ ਗਿਆ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BCCI agreed to come under National Doping Prevention Agency Radheshyam Jhulaniya