ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IND vs SA Test: BCCI ਨੇ 15 ਮੈਂਬਰੀ ਟੀਮ ਦਾ ਕੀਤਾ ਐਲਾਨ, ਸ਼ੁਭਮਨ ਗਿੱਲ ਨੂੰ ਮਿਲਿਆ ਮੌਕਾ

ਬੀਸੀਸੀਆਈ ਨੇ ਦੱਖਣੀ ਅਫ਼ਰੀਕਾ ਖ਼ਿਲਾਫ਼ ਤਿੰਨ ਮੈਚਾਂ ਦੀ ਟੈਸਟ ਲੜੀ ਲਈ 15 ਮੈਂਬਰੀ ਭਾਰਤੀ ਟੀਮ ਦਾ ਐਲਾਨ ਕੀਤਾ ਹੈ। ਚੋਣਕਰਤਾਵਾਂ ਨੇ ਕੇ ਐਲ ਰਾਹੁਲ ਨੂੰ ਟੀਮ ਤੋਂ ਬਾਹਰ ਕਰਦਿਆਂ ਰੋਹਿਤ ਸ਼ਰਮਾ ਨੂੰ ਮੌਕਾ ਦਿੱਤਾ ਹੈ।

 

ਉਥੇ, ਸ਼ੁਭਮਨ ਗਿੱਲ ਟੀਮ ਵਿੱਚ ਇਕਲੌਤਾ ਨਵਾਂ ਚਿਹਰਾ ਹੈ। ਕੇ ਐਲ ਰਾਹੁਲ ਲੰਬੇ ਸਮੇਂ ਤੋਂ ਟੈਸਟ ਕ੍ਰਿਕਟ ਵਿੱਚ ਮਾੜਾ ਪ੍ਰਦਰਸ਼ਨ ਕਰ ਰਹੇ ਸਨ। ਵੈਸਟਇੰਡੀਜ਼ ਦੇ ਦੌਰੇ 'ਤੇ ਵੀ ਉਸ ਨੇ 2 ਟੈਸਟ ਮੈਚਾਂ ਦੀਆਂ ਚਾਰ ਪਾਰੀਆਂ ਵਿੱਚ ਕ੍ਰਮਵਾਰ 44, 38, 13 ਅਤੇ 6 ਦੌੜਾਂ ਬਣਾਈਆਂ ਸਨ।

 

ਇਸ ਤੋਂ ਬਾਅਦ, ਬੀਸੀਸੀਆਈ ਦੇ ਮੁੱਖ ਚੋਣਕਾਰ ਐਮਐਸਕੇ ਪ੍ਰਸਾਦ ਨੇ ਇਹ ਬਿਆਨ ਦੇ ਕੇ ਸਪੱਸ਼ਟ ਕਰ ਦਿੱਤਾ ਸੀ ਕਿ ਕੇਐਲ ਰਾਹੁਲ ਦੀ ਜਗ੍ਹਾ ਰੋਹਿਤ ਸ਼ਰਮਾ ਨੂੰ ਟੈਸਟ ਕ੍ਰਿਕਟ ਵਿੱਚ ਓਪਨਿੰਗ ਦੀ ਜ਼ਿੰਮੇਵਾਰੀ ਦਿੱਤੀ ਜਾਵੇਗੀ। ਸੌਰਵ ਗਾਂਗੁਲੀ, ਐਡਮ ਗਿਲਕ੍ਰਿਸਟ, ਦਿਲੀਪ ਬੈਂਗਸਰਕਰ ਸਣੇ ਕਈ ਹੋਰ ਸਾਬਕਾ ਕ੍ਰਿਕਟਰਾਂ ਨੇ ਵੀ ਰੋਹਿਤ ਨੂੰ ਟੈਸਟ ਕ੍ਰਿਕਟ ਵਿੱਚ ਓਪਨ ਕਰਨ ਦੀ ਸਲਾਹ ਦਿੱਤੀ ਸੀ।

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BCCI announces 15 members squad for test series against South Africa Rohit Sharma replaces KL Rahul as Opener and Shubman Gill is the new face in the team