ਬੀਸੀਸੀਆਈ ਨੇ ਏਸ਼ੀਆ ਕੱਪ 2018 ਲਈ ਭਾਰਟੀ ਟੀਮ ਦਾ ਐਲਾਨ ਕਰ ਦਿੱਤਾ। ਵਿਰਾਟ ਕੋਹਲੀ ਨੂੰ ਆਰਾਮ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਥਾਂ ਰੋਹਿਤ ਸ਼ਰਮਾ ਨੂੰ ਟੀਮ ਦੀ ਕਮਾਨ ਸੌਪੀ ਗਈ ਹੈ। ਸਿ਼ਖਰ ਧਵਨ ਨੁੰ ਉਪ ਕਪਤਾਨੀ ਦੀ ਜਿ਼ੰਮੇਵਾਰੀ ਦਿੱਤੀ ਗਈ ਹੈ। ਜੋ-ਜੋ ਟੈਸਟ `ਚ ਫੇਲ੍ਹ ਹੋਣ ਕਾਰਨ ਇੰਗਲੈਂਡ ਦੌਰੇ `ਤੇ ਜਾਣ ਵਾਲੀ ਟੀਮ ਤੋਂ ਬਾਹਰ ਹੋਣ ਵਾਲੇ ਅੰਬਾਤੀ ਰਾਇਡੂ ਦੀ ਟੀਮ `ਚ ਵਾਪਸੀ ਹੋਈ ਹੈ। ਉਥੇ ਸੱਟ ਕਾਰਨ ਟੀਮ ਤੋਂ ਬਾਹਰ ਚਲ ਰਹੇ ਮੱਧਕ੍ਰਮ ਦੇ ਬੱਲੇਬਾਜ਼ ਕੇਦਾਰ ਜਾਧਵ ਵੀ ਟੀਮ `ਚ ਵਾਪਸੀ ਕਰਨ `ਚ ਸਫਲ ਰਹੇ। ਆਸਟਰੇਲੀਆ ਦੌਰੇ `ਤੇ ਗਈ ਇੰਡੀਆ ਏ ਟੀਮ ਲਈ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਮਨੀਸ਼ ਪਾਂਡੇ ਨੂੰ ਵੀ ਏਸ਼ੀਆ ਕੱਪ ਦੀ ਟੀਮ `ਚ ਸਥਾਨ ਦਿੱਤਾ ਗਿਆ ਹੈ। ਵਿਕੇਟਕੀਪਿੰਗ ਦੀ ਜਿ਼ੰਮੇਵਾਰੀ ਮਹਿੰਦਰ ਸਿੰਘ ਧੌਨੀ ਅਤੇ ਦਿਨੇਸ਼ ਕਾਰਤਿਕ ਨੂੰ ਦਿੱਤੀ ਗਈ ਹੈ। ਅਕਸ਼ਰ ਪਟੇਲ ਵੀ ਟੀਮ `ਚ ਵਾਪਸੀ ਕਰਨ `ਚ ਸਫਲ ਰਹੇ ਹਨ। ਹੋਰਨਾਂ ਬੱਲੇਬਾਜ਼ਾਂ `ਚ ਕੇ ਐਲ ਰਾਹੁਲ ਨੂੰ ਟੀਮ `ਚ ਸ਼ਾਮਲ ਕੀਤਾ ਗਿਆ ਹੈ।
Team India for Asia Cup, 2018 announced. Rohit Sharma set to lead the side in UAE #TeamIndia pic.twitter.com/mx6mF27a9K
— BCCI (@BCCI) September 1, 2018
ਉਥੇ ਗੇਂਦਬਾਜੀ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਪਿੱਠ `ਚ ਲੱਗੀ ਸੱਟ ਕਾਰਨ ਇੰਗਲੈਂਡ ਦੇ ਖਿਲਾਫ ਟੈਸਟ ਸੀਰੀਜ਼ ਤੋਂ ਬਾਹਰ ਹੋਣ ਵਾਲੇ ਭੁਵਨੇਸ਼ਵਰ ਕੁਮਾਰ ਨੂੰ ਏਸ਼ੀਆ ਕੱਪ ਲਈ ਟੀਮ `ਚ ਸ਼ਾਮਲ ਕੀਤਾ ਗਿਆ ਹੈ। ਹੋਰ ਤੇਜ਼ ਗੇਂਦਬਾਜ਼ਾਂ `ਚ ਜ਼ਸਪ੍ਰੀਤ ਬੁਮਰਾਹ ਅਤੇ ਸ਼ਾਰਦੁਲ ਠਾਕੁਰ ਸ਼ਾਮਲ ਹਨ। ਉਥੇ ਇਕ ਹੋਰ ਤੇਜ਼ ਗੇਂਦਬਾਜ ਖਲੀਲ ਅਹਿਮਦ ਨੂੰ ਪਹਿਲੀ ਵਾਰ ਰਾਸ਼ਟਰੀ ਟੀਮ `ਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੁਲਦੀਪ ਯਾਦਵ, ਯੁਜਵਿੰਦਰ ਚਹਿਲ ਅਤੇ ਅਕਸ਼ਰ ਪਟੇਲ ਦੇ ਰੂਪ `ਚ ਤਿੰਨ ਸਿਪਨਰ ਨੂੰ ਟੀਮ `ਚ ਸਥਾਨ ਦਿੱਤਾ ਗਿਆ ਹੈ। ਹਾਰਦਿਕ ਪਾਂਡੇ ਟੀਮ `ਚ ਸ਼ਾਮਲ ਕੇਵਲ ਇਕੱਲੇ ਆਲ ਰਾਉਂਡਰ ਹੋਣਗੇ। ਰਵਿੰਦਰ ਜਡੇਜਾ ਅਤੇ ਆਰ ਅਸ਼ਵਿਨ ਇਕ ਵਾਰ ਫਿਰ ਟੀਮ `ਚ ਸਥਾਨ ਬਣਾਉਣ `ਚ ਅਸਫਲ ਰਹੇ। ਜਿ਼ਕਰਯੋਗ ਹੈ ਕਿ ਮਹਿੰਦਰ ਸਿੰਘ ਧੌਨੀ ਦੇ ਕਵਰ ਤੌਰ `ਤੇ ਰਿਸ਼ੀਵ ਪੰਤ ਦੀ ਬਜਾਏ ਦਿਨੇਸ਼ ਕਾਰਤਿਕ ਨੂੰ ਟੀਮ `ਚ ਸ਼ਾਮਲ ਕੀਤਾ ਗਿਆ ਹੈ।
ਏਸ਼ੀਆ ਕੱਪ 2018 ਲਈ ਭਾਰਤੀ ਟੀਮ
ਰੋਹਿਤ ਸ਼ਰਮਾ (ਕਪਤਾਨ), ਸਿ਼ਖਰ ਧਵਨ (ਉਪ ਕਪਤਾਨ), ਕੇ ਐਨ ਰਾਹੁਲ, ਅੰਬਾਤੀ ਰਾਇਡੂ, ਮਨੀਸ਼ ਪਾਂਡੇ, ਕੇਦਾਰ ਜਾਧਵ, ਐਮ ਐਸ ਧੌਨੀ, ਦਿਨੇਸ਼ ਕਾਰਤਿਕ, ਕੁਲਦੀਪ ਯਾਦਵ, ਹਾਰਦਿਕ ਪਾਂਡੇ, ਯੁਜਵਿੰਦਰ ਚਹਿਲ, ਅਕਸ਼ਰ ਪਟੇਲ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ, ਸ਼ਾਰਦੁਲ ਠਾਕੁਰ ਅਤੇ ਖਲੀਲ ਅਹਿਮਦ।