ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਸ ਸ਼ਰਤ ਨਾਲ 25 ਸਤੰਬਰ ਤੋਂ 1 ਨਵੰਬਰ ਦੇ ਵਿਚਕਾਰ ਖੇਡਿਆ ਜਾ ਸਕਦੈ IPL

ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕਾਂ ਲਈ ਕੋਰੋਨਾ ਵਾਇਰਸ ਦੀ ਇਸ ਬੁਰੇ ਦੌਰ 'ਚ ਇੱਕ ਵਧੀਆ ਖ਼ਬਰ ਹੈ ਅਤੇ ਉਹ ਇਹ ਹੈ ਕਿ ਬੀਸੀਸੀਆਈ ਇੰਡੀਅਨ ਪ੍ਰੀਮਿਅਰ ਲੀਗ (ਆਈਪੀਐਲ) ਦੇ 13ਵੇਂ ਸੀਜ਼ਨ ਦਾ ਆਯੋਜਨ 25 ਸਤੰਬਰ ਤੋਂ 1 ਨਵੰਬਰ ਵਿਚਕਾਰ ਕਰਵਾਉਣ ਬਾਰੇ ਸੋਚ ਰਹੀ ਹੈ। ਹਾਲਾਂਕਿ ਇਹ ਉਦੋਂ ਸੰਭਵ ਹੋ ਸਕੇਗਾ, ਜਦੋਂ ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ ਘੱਟ ਕਰਨ 'ਚ ਸਫ਼ਲਤਾ ਮਿਲ ਸਕੇਗੀ।
 

ਇਸ ਮਾਮਲੇ ਨਾਲ ਸਬੰਧ ਰੱਖਣ ਵਾਲੇ ਸੂਤਰ ਨੇ ਆਈਏਐਨਐਸ ਨੂੰ ਦੱਸਿਆ ਕਿ ਹਾਲਾਂਕਿ ਇਸ ਬਾਰੇ ਕੁਝ ਕਹਿਣਾ ਜ਼ਲਦਬਾਜ਼ੀ ਹੋਵੇਗਾ, ਪਰ ਬੀਸੀਸੀਆਈ ਆਈਪੀਐਲ ਦੇ ਆਯੋਜਨ ਲਈ ਸਤੰਬਰ ਦੇ ਆਖਰੀ ਹਫ਼ਤੇ ਤੋਂ ਨਵੰਬਰ ਦੇ ਵਿਚਕਾਰ 'ਚ ਇਸ ਦੀ ਮੇਜ਼ਬਾਨੀ ਕਰਨ ਦੀ ਯੋਜਨਾ ਬਣਾ ਰਹੀ ਹੈ।
 

ਸੂਤਰ ਨੇ ਕਿਹਾ ਕਿ ਇਸ ਬਾਰੇ ਕੁਝ ਕਹਿਣਾ ਬਹੁਤ ਜ਼ਲਦਬਾਜ਼ੀ ਹੈ, ਕਿਉਂਕਿ ਇਸ ਤੋਂ ਪਹਿਲਾਂ ਬਹੁਤ ਸਾਰੀਆਂ ਚੀਜ਼ਾਂ ਨੂੰ ਠੀਕ ਹਾਲਤ 'ਚ ਆਉਣਾ ਪਵੇਗਾ। ਪਰ ਹਾਂ, ਬੀਸੀਸੀਆਈ 25 ਸਤੰਬਰ ਤੋਂ 1 ਨਵੰਬਰ ਵਿਚਕਾਰ ਲੀਗ ਦਾ ਆਯੋਜਨ ਕਰਨ ਬਾਰੇ ਸੋਚ ਰਹੀ ਹੈ। ਬਸ਼ਰਤੇ ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ ਘੱਟ ਹੋ ਜਾਣ ਅਤੇ ਸਰਕਾਰ ਆਪਣੀ ਮਨਜੂਰੀ ਦੇ ਦੇਵੇ। ਜਿਵੇਂ ਮੈਂ ਕਿਹਾ, ਬਹੁਤ ਸਾਰੀਆਂ ਚੀਜ਼ਾਂ ਹੋਣੀਆਂ ਹਨ, ਪਰ ਹਾਂ ਇਨ੍ਹਾਂ ਤਰੀਕਾਂ ਬਾਰੇ ਗੱਲਬਾਤ ਹੋਈ ਹੈ ਅਤੇ ਸੰਭਾਵਿਤ ਰਣਨੀਤੀਆਂ 'ਚ ਗੱਲ ਚੱਲ ਰਹੀ ਹੈ। 
 

ਇਸ ਮਾਮਲੇ 'ਚ ਜਦੋਂ ਇੱਕ ਫ੍ਰੈਂਚਾਈਜ਼ੀ ਅਧਿਕਾਰੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਅੱਗੇ ਦੀ ਰਣਨੀਤੀ 'ਤੇ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਦੀ ਨਜ਼ਰ ਸਤੰਬਰ ਤੋਂ ਨਵੰਬਰ ਦੇ ਵਿਚਕਾਰ ਦੀ ਸਮਾਂ ਸੀਮਾ 'ਤੇ ਹੈ, ਕਿਉਂਕਿ ਲੀਗ ਸ਼ੁਰੂ ਕਰਨ ਲਈ ਇੱਕ ਮਹੀਨੇ ਦੀ ਪਲਾਨਿੰਗ ਦੀ ਜ਼ਰੂਰਤ ਹੋਵੇਗੀ।
 

ਅਧਿਕਾਰੀ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਸਮੇਂ ਦੇ ਨਾਲ ਚੀਜ਼ਾਂ ਵੱਧ ਸਪੱਸ਼ਟ ਹੋ ਜਾਣਗੀਆਂ ਅਤੇ ਜੇ ਅਸੀਂ ਆਪਣਾ ਪਹਿਲਾ ਮੈਚ ਸਤੰਬਰ ਦੇ ਅੰਤ ਵਿੱਚ ਖੇਡਣਾ ਹੈ ਤਾਂ ਅਸੀਂ ਸ਼ਾਇਦ ਅਗਸਤ ਦੇ ਆਸਪਾਸ ਤਿਆਰੀ ਸ਼ੁਰੂ ਕਰ ਦੇਈਏ। ਪਰ, ਇਸ ਸਭ ਦੇ ਵਿਚਾਲੇ ਇੱਕ ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਆਈਪੀਐਲ ਨੂੰ ਇਸ ਸਮੇਂ ਦੇ ਆਯੋਜਨ ਲਈ ਟੀ20 ਵਿਸ਼ਵ ਕੱਪ, ਜੋ ਕਿ ਆਸਟ੍ਰੇਲੀਆ ਵਿੱਚ 18 ਅਕਤੂਬਰ ਤੋਂ 15 ਨਵੰਬਰ ਦੇ ਵਿਚਕਾਰ ਖੇਡਿਆ ਜਾਣਾ ਹੈ, ਦਾ ਮੁਲਤਵੀ ਹੋਣਾ ਜ਼ਰੂਰੀ ਹੈ। ਹਾਲਾਂਕਿ, ਆਸਟ੍ਰੇਲੀਆ ਦੀ ਟੀ20 ਟੀਮ ਦੇ ਕੁਝ ਖਿਡਾਰੀਆਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਵਿਸ਼ਵ ਕੱਪ ਇਸ ਨਿਰਧਾਰਤ ਸਮੇਂ 'ਤੇ ਹੋਣ ਦੀ ਉਮੀਦ ਨਹੀਂ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BCCI eyeing September 25 to November 1 window for IPL 2020 during coronavirus covid19