ਅਗਲੀ ਕਹਾਣੀ

ਬੀਸੀਸੀਆਈ ਨੇ ਲਾਈਵ ਕੁਮੈਂਟਰੀ ਲਈ ਆਲ ਇੰਡੀਆ ਰੇਡੀਓ ਨਾਲ ਕੀਤਾ ਕਰਾਰ

ਭਾਰਤ ਦੇ ਕ੍ਰਿਕਟ ਕੰਟਰੋਲ ਬੋਰਡ ਨੇ ਮੰਗਲਵਾਰ ਨੂੰ ਆਪਣੇ ਮੈਚਾਂ ਨੂੰ ਦੇਸ਼ ਦੇ ਦੂਰ-ਦੁਰਾਡੇ  ਇਲਾਕਿਆਂ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਇਕ ਸਮਝੌਤੇ 'ਤੇ ਹਸਤਾਖ਼ਰ ਕੀਤੇ।

 

ਬੀਸੀਸੀਆਈ ਨੇ ਕੌਮੀ ਰੇਡੀਓ ਚੈਨਲ ਆਲ ਇੰਡੀਆ ਰੇਡੀਓ ਨਾਲ ਦੋ ਸਾਲਾਂ ਲਈ ਸਮਝੌਤਾ ਕੀਤਾ ਹੈ ਜਿਸ ਦੇ ਤਹਿਤ ਉਸ ਦੇ ਮੈਚਾਂ ਦੀ ਆਕਾਸ਼ਵਾਣੀ 'ਤੇ ਲਾਈਵ ਕੁਮੈਂਟਰੀ ਸੁਣੀ ਜਾ ਸਕਦੀ ਹੈ। ਭਾਰਤੀ ਬੋਰਡ ਦੇ ਇਸ ਕਦਮ ਤੋਂ ਬਾਅਦ ਮੈਚਾਂ ਦੀ ਜਾਣਕਾਰੀ ਦੇਸ਼ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚ ਰਹਿੰਦੇ ਲੱਖਾਂ ਕ੍ਰਿਕਟ ਪ੍ਰੇਮੀਆਂ ਤੱਕ ਪਹੁੰਚ ਸਕੇਗੀ।

 

ਆਕਾਸ਼ਵਾਣੀ 'ਤੇ ਇਸ ਸਮਝੌਤੇ ਤਹਿਤ, ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਲੜੀ ਦੇ ਪਹਿਲੇ ਟੀ -20 ਮੈਚ ਦੀ ਲਾਈਵ ਕੁਮੈਂਟਰੀ ਕੀਤੀ ਜਾਵੇਗੀ। ਇਹ ਮੈਚ ਧਰਮਸ਼ਾਲਾ ਵਿੱਚ ਖੇਡਿਆ ਜਾਵੇਗਾ।

 

ਆਕਾਸ਼ਵਾਣੀ 'ਤੇ ਅੰਤਰਰਾਸ਼ਟਰੀ ਮੈਚਾਂ ਤੋਂ ਇਲਾਵਾ, ਪੁਰਸ਼ਾਂ ਅਤੇ ਮਹਿਲਾ ਕ੍ਰਿਕਟ ਟੀਮਾਂ ਦੇ ਘਰੇਲੂ ਮੈਚਾਂ ਦੀ ਵੀ ਸਿੱਧਾ ਪ੍ਰਸਾਰਣ ਹੋਵੇਗਾ। ਬੀਸੀਸੀਆਈ ਅਤੇ ਆਲ ਇੰਡੀਆ ਰੇਡੀਓ ਵਿਚਾਲੇ ਦੋ ਸਾਲਾ ਸਮਝੌਤਾ 10 ਸਤੰਬਰ 2019 ਤੋਂ 21 ਅਗਸਤ 2021 ਤੱਕ ਹੋਵੇਗਾ।

 

ਆਕਾਸ਼ਵਾਣੀ ਉੱਤੇ ਜਿਹੜੇ ਘਰੇਲੂ ਟੂਰਨਾਮੈਂਟ ਦੀ ਕੁਮੈਂਟਰੀ ਲਾਈਵ ਸੁਣੀ ਜਾ ਸਕੇਗੀ ਉਨ੍ਹਾਂ ਵਿੱਚ ਰਣਜੀ ਟਰਾਫੀ, ਦਲੀਪ ਟਰਾਫੀ, ਦੇਵਧਰ ਟਰਾਫੀ, ਮਹਿਲਾ ਚੈਲੇਂਜਰ ਸੀਰੀਜ਼, ਸੈਯਦ ਮੁਸ਼ਤਾਕ ਅਲੀ ਟਰਾਫੀ ਸੁਪਰ ਲੀਗ, ਸੈਯਦ ਮੁਸ਼ਤਾਕ ਅਲੀ ਟਰਾਫੀ ਲੀਗ, ਈਰਾਨੀ ਕੱਪ ਸ਼ਾਮਲ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: BCCI tied up with AIR for live commentary