ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਸਟਰੇਲੀਆ ਨੂੰ ਵੱਡਾ ਝਟਕਾ, ਉਸਮਾਨ ਖਵਾਜਾ ਵਿਸ਼ਵ ਕੱਪ ’ਚੋਂ ਬਾਹਰ ਹੋਏ

ਆਸਟਰੇਲੀਆ ਨੂੰ ਵੱਡਾ ਝਟਕਾ, ਉਸਮਾਨ ਖਵਾਜਾ ਵਿਸ਼ਵ ਕੱਪ ’ਚੋਂ ਬਾਹਰ ਹੋਏ

ਆਈਸੀਸੀ ਕ੍ਰਿਕੇਟ ਵਿਸ਼ਵ ਕੱਪ 2019 ਵਿਚ ਇੰਗਲੈਂਡ ਖਿਲਾਫ 11 ਜੁਲਾਈ ਨੂੰ ਹੋਣ ਵਾਲੇ ਸੈਮੀਫਾਈਨਲ ਮੁਕਾਬਲੇ ਤੋਂ ਪਹਿਲਾਂ ਆਸਟਰੇਲੀਆ ਕ੍ਰਿਕੇਟ ਟੀਮ ਨੂੰ ਵੱਡਾ ਝਟਕਾ ਲੱਗਿਆ ਹੈ। ਉਸਦੇ ਮੱਧਕ੍ਰਮ ਦੇ ਭਰੋਸੇਮੰਦ ਬੱਲੇਬਾਜ਼ ਉਸਮਾਨ ਖਵਾਜਾ ਸੱਟ ਲੱਗਣ ਕਾਰਨ ਟੂਰਨਾਮੈਂਟ ਵਿਚੋਂ ਬਾਹਰ ਹੋ ਗਏ।  ਆਸਟਰੇਲੀਆ ਟੀਮ ਦੇ ਮੁੱਖ ਕੋਚ ਜਸਿਟਨ ਲੈਂਗਰ ਨੇ ਇਸਦੀ ਪੁਸ਼ਟੀ ਕਰ ਦਿੱਤੀ ਹੈ।

 

ਜ਼ਿਕਰਯੋਗ ਹੈ ਕਿ ਖਵਾਜਾ ਨੂੰ ਦੱਖਦੀ ਅਫਰੀਕਾ ਦੇ ਖਿਲਾਫ ਵਿਸ਼ਵ ਕੱਪ 2019 ਦੇ ਆਖਰੀ ਲੀਗ ਮੈਚ ਵਿਚ ਜ਼ਖਮੀ ਹੋ ਗਏ ਸਨ, ਜਿਸ ਦੇ ਬਾਅਦ ਉਨ੍ਹਾਂ ਨੂੰ ਮੈਦਾਨ ਤੋਂ ਬਾਹਰ ਜਾਣਾ ਪਿਆ ਸੀ। ਮੈਚ ਦੇ ਆਖਰੀ ਵਿਚ ਉਹ ਬੱਲੇਬਾਜੀ ਲਈ ਮੈਦਾਨ ਉਤੇ ਉਤਰੇ ਸਨ। ਇਸ ਮੁਕਾਬਲੇ ਵਿਚ ਦੱਖਣੀ ਅਫਰੀਕਾ ਨੇ ਆਸਟਰੇਲੀਆ ਨੂੰ 10 ਦੌੜਾਂ ਨਾਲ ਹਰਾਕੇ ਅੰਤ ਤਾਲਿਕਾ ਵਿਚ ਦੂਜੇ ਸਥਾਨ ਉਤੇ ਰਹਿਣ ਲਈ ਮਜਬੂਰ ਕਰ ਦਿੱਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Big Blow for Australian Cricket Team as Usman Khawaja ruled out from the team due to hamstring injury ahead Cricket World Cup Semifinal against England