ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁੱਕੇਬਾਜ਼ੀ ਕੁਆਲੀਫਾਇਰ: ਮੈਰੀਕਾਮ ਨੇ ਓਲੰਪਿਕ ਕੋਟਾ ਕੀਤਾ ਪ੍ਰਾਪਤ

ਛੇ ਵਾਰ ਦੀ ਵਿਸ਼ਵ ਚੈਂਪੀਅਨ ਐਮਸੀ ਮੈਰੀਕਾਮ (51 ਕਿਲੋਗ੍ਰਾਮ) ਨੇ ਸੋਮਵਾਰ ਨੂੰ ਫਿਲਪੀਨਜ਼ ਦੇ ਆਇਰਿਸ਼ ਮੈਗਨੋ ਨੂੰ ਆਸਾਨ ਜਿੱਤ ਨਾਲ ਏਸ਼ੀਅਨ ਕੁਆਲੀਫਾਇਰ ਦੇ ਸੈਮੀਫਾਈਨਲ ਚ ਪਹੁੰਚ ਕੇ ਟੋਕਿਓ ਓਲੰਪਿਕ ਲਈ ਕੁਆਲੀਫਾਈ ਕੀਤਾ। ਦੂਜਾ ਦਰਜਾ ਪ੍ਰਾਪਤ ਮੈਰੀਕਾਮ ਨੇ ਕੁਆਲੀਫਾਇਰ 5-0 ਨਾਲ ਜਿੱਤਿਆ।

 

ਮੈਰੀਕਾਮ ਨੇ 2012 ਲੰਡਨ ਓਲੰਪਿਕਸ ਚ ਕਾਂਸੀ ਦਾ ਤਗਮਾ ਜਿੱਤਿਆ ਸੀ। ਜਦੋਂ ਮਹਿਲਾ ਮੁੱਕੇਬਾਜ਼ੀ ਨੂੰ ਪਹਿਲੀ ਵਾਰ ਲੀਗ ਚ ਸ਼ਾਮਲ ਕੀਤਾ ਗਿਆ ਸੀ। ਹੁਣ 37 ਸਾਲਾ ਇਸ ਦਿੱਗਜ਼ ਮੁੱਕੇਬਾਜ਼ ਦਾ ਸਾਹਮਣਾ ਸੈਮੀਫਾਈਨਲ ਵਿੱਚ ਸਾਬਕਾ ਯੂਥ ਓਲੰਪਿਕ ਚੈਂਪੀਅਨ ਚੀਨ ਦੇ ਯੁਆਨ ਚਾਂਗ ਨਾਲ ਹੋਵੇਗਾ।

 

ਮੈਰੀਕਾਮ ਤੋਂ ਪਹਿਲਾਂ ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਜੇਤੂ ਅਮਿਤ ਪੰਘਾਲ (52 ਕਿਲੋ), ਰਾਸ਼ਟਰਮੰਡਲ ਖੇਡਾਂ ਦੇ ਸੋਨ ਤਗਮਾ ਜੇਤੂ ਵਿਕਾਸ ਕ੍ਰਿਸ਼ਣਨ (69 ਕਿਲੋ), ਏਸ਼ੀਅਨ ਚੈਂਪੀਅਨਸ਼ਿਪ ਦੀ ਸੋਨ ਜੇਤੂ ਪੂਜਾ ਰਾਣੀ (75 ਕਿਲੋ), ਲਵਲੀਨਾ ਬੋਗੋਰਹੀਨ (69 ਕਿਲੋ), ਅਸ਼ੀਸ਼ ਕੁਮਾਰ ( 75 ਕਿਲੋਗ੍ਰਾਮ) ਅਤੇ ਸਤੀਸ਼ ਕੁਮਾਰ (91 ਕਿਲੋ ਪਲੱਸ) ਨੇ ਏਸ਼ੀਆ / ਓਸ਼ੇਨੀਆ ਓਲੰਪਿਕ ਕੁਆਲੀਫਾਇਰ ਬਾਕਸਿੰਗ ਟੂਰਨਾਮੈਂਟ ਵਿਚ ਆਪਣੇ-ਆਪਣੇ ਕੁਆਰਟਰ ਫਾਈਨਲ ਜਿੱਤੇ ਅਤੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਨਾਲ ਹੀ ਇਸ ਸਾਲ ਹੋਣ ਵਾਲੇ ਟੋਕਿਓ ਓਲੰਪਿਕ ਦਾ ਕੋਟਾ ਵੀ ਪ੍ਰਾਪਤ ਕੀਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Boxing qualifiers: Mary Kom achieved Olympic quota