ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫੀਫਾ 2018: ਮੇਸੀ ਜਾਂ ਰੋਨਾਲਡੋ ਨਹੀਂ, ਨੇਮਾਰ ਨੇ ਖੁਦ ਨੂੰ ਦੱਸਿਆ ਸਭ ਤੋਂ ਵਧੀਆ ਖਿਡਾਰੀ

ਨੇਮਾਰ

ਬ੍ਰਾਜ਼ੀਲਿਅਨ ਟੀਮ ਦੇ ਸਟਾਰ ਫੁੱਟਬਾਲਰ ਅਤੇ ਕਪਤਾਨ ਨੇਮਾਰ ਨੇ ਆਪਣੇ ਬਾਰੇ ਵੱਡੀ ਗੱਲ ਕਹੀ ਹੈ. ਨੇਮਾਰ ਨੇ ਕਿਹਾ ਕਿ ਉਹ ਦੁਨੀਆਂ ਦੇ ਸਭ ਤੋਂ ਵਧੀਆ ਫੁੱਟਬਾਲ ਖਿਡਾਰੀ ਹਨ.  ਬ੍ਰਾਜ਼ੀਲ ਦੇ ਕਪਤਾਨ ਨੇਮਾਰ 17 ਜੂਨ (ਐਤਵਾਰ) ਨੂੰ ਸਵਿਟਜ਼ਰਲੈਂਡ ਵਿਰੁੱਧ ਵਿਸ਼ਵ ਕੱਪ ਦੀ ਮੁਹਿੰਮ ਦੀ ਸ਼ੁਰੂਆਤ ਕਰਨਗੇ.

 

... ਇਸ ਲਈ ਨੇਮਾਰ ਨੇ ਆਪਣੇ ਆਪ ਨੂੰ BEST ਦੱਸਿਆ


ਨੇਮਾਰ ਨੇ ਕਿਹਾ ਕਿ ਉਹ ਦੁਨੀਆ ਦਾ ਸਭ ਤੋਂ ਵਧੀਆ ਖਿਡਾਰੀ ਇਸ ਲਈ ਹੈ ਕਿਉਂਕਿ ਲਿਓਨਲ ਮੇਸੀ ਅਤੇ ਕ੍ਰਿਸਟੀਆਨੋ ਰੋਨਾਲਡੋ ਪ੍ਰਿਥਵੀ ਗ੍ਰਹਿ ਦੇ ਹਨ ਹੀ ਨਹੀਂ. ਨਿਊਜ਼ ਏਜੰਸੀ ਐਫੇ ਅਨੁਸਾਰ ਨੇਮਾਰ ਨੇ ਯੂਟਿਊਬ ਚੈਨਲ 'ਤੇ ਜਾਰੀ ਇੱਕ ਵੀਡੀਓ 'ਚ ਕਿਹਾ, "ਮੇਸੀ ਅਤੇ ਰੋਨਾਲਡੋ ਇਸ ਗ੍ਰਹਿ ਤੋਂ ਨਹੀਂ ਹਨ, ਉਹ ਕਿਸੇ ਹੋਰ ਗ੍ਰਹਿ ਦੇ ਹਨ. ਮੈਂ ਇਸ ਗ੍ਰਹਿ ਤੋਂ ਹਾਂ ਅਤੇ ਇਸ ਲਈ ਮੈਂ ਦੁਨੀਆ ਦਾ ਸਭ ਤੋਂ ਵਧੀਆ ਫੁੱਟਬਾਲ ਖਿਡਾਰੀ ਹਾਂ. "

 

ਬ੍ਰਾਜ਼ੀਲ ਜਿੱਤੇਗੀ ਛੇਵਾਂ ਵਿਸ਼ਵ ਕੱਪ 


ਨੇਮਾਰ ਨੇ ਕਿਹਾ ਕਿ ਮਜ਼ਾਕ ਆਪਣੀ ਥਾਂ ਹੈ ਪਰ ਉਹ ਰੂਸ ਚ ਮੌਜੂਦਾ ਵਿਸ਼ਵ ਕੱਪ 'ਚ ਆਪਣੀ ਟੀਮ ਦੀ ਮੁਹਿੰਮ ਨੂੰ ਲੈ ਕੇ ਸੰਜੀਦਾ ਹਨ. ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਰੂਸ ਛੇਵੀਂ ਵਾਰ  ਵਿਸ਼ਵ ਕੱਪ ਲਈ ਵਿਸ਼ਵ ਕੱਪ ਆਪਣੇ ਨਾਮ ਕਰੇ. 

 

 ਬ੍ਰਾਜ਼ੀਲ ਨੂੰ 2014 ਦੇ ਵਿਸ਼ਵ ਕੱਪ ਸੈਮੀਫਾਈਨਲ 'ਚ ਜਰਮਨੀ ਨੇ 1-7 ਨਾਲ ਹਰਾਇਆ ਸੀ. ਨੇਮਾਰ ਉਸ ਮੈਚ 'ਚ ਸੱਟ ਲੱਗਣ ਕਾਰਨ ਖੇਡ ਨਹੀਂ ਸਕੇ ਸਨ. ਬ੍ਰਾਜ਼ੀਲ ਐਤਵਾਰ ਨੂੰ ਆਪਣੇ ਪਹਿਲੇ ਗਰੁੱਪ ਮੈਚ 'ਚ ਸਵਿਟਜ਼ਰਲੈਂਡ ਦਾ ਸਾਹਮਣਾ ਕਰੇਗੀ. ਉਸ ਤੋਂ ਬਾਅਦ  22 ਅਪ੍ਰੈਲ ਨੂੰ ਕੋਸਟਾ ਰੀਕਾ ਤੇ ਫਿਰ ਸਰਬੀਆ ਨਾਲ 27 ਜੂਨ ਨੂੰ ਫਾਈਨਲ ਗਰੁੱਪ ਮੈਚ ਖੇਡੇਗੀ.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:brazil skipper neymar jr said he is best in the world because messi and ronaldo is from other planet