ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਏਸ਼ੀਅਨ ਖੇਡਾਂ ਦਾ ਕਾਂਸਾ ਤਮਗ਼ਾ-ਜੇਤੂ ਦਿੱਲੀ ਪਰਤ ਕੇ ਮੁੜ ਚਾਹ ਵੇਚਣ ਲੱਗਾ

ਏਸ਼ੀਅਨ ਖੇਡਾਂ ਦਾ ਕਾਂਸਾ ਤਮਗ਼ਾ-ਜੇਤੂ ਦਿੱਲੀ ਪਰਤ ਕੇ ਮੁੜ ਚਾਹ ਵੇਚਣ ਲੱਗਾ

ਸਾਲ 2018 ਦੀਆਂ ਏਸ਼ੀਆਈ ਖੇਡਾਂ `ਚ ਇਸ ਵਾਰ ਭਾਰਤੀ ਟੀਮ ਨੇ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਭਾਰਤ ਨੂੰ 15 ਸੋਨ ਤਮਗਿ਼ਆਂ ਸਮੇਤ ਕੁੱਲ 69 ਤਮਗ਼ੇ ਮਿਲੇ ਹਨ। ਸਬੰਧਤ ਸਰਕਾਰਾਂ ਨੇ ਇਨ੍ਹਾਂ ਤਮਗ਼ਾ-ਜੇਤੂ ਖਿਡਾਰੀਆਂ ਤੇ ਐਥਲੀਟਾਂ ਨੂੰ ਨਕਦ ਇਨਾਮ ਦੇਣ ਦੇ ਐਲਾਨ ਕੀਤੇ ਹਨ। ਹਰੀਸ਼ ਕੁਮਾਰ ਨੇ ਵੀ ਭਾਰਤ ਲਈ ਸੇਪਾਕਤਾਕਰਾਅ ਖੇਡਦਿਆਂ ਕਾਂਸੇ ਦਾ ਤਮਗ਼ਾ ਜਿੱਤਿਆ ਸੀ ਪਰ ਉਹ ਉਨ੍ਹਾਂ ਖੇਡਾਂ ਤੋਂ ਬਾਅਦ ਦਿੱਲੀ ਪਰਤ ਕੇ ਮੁੜ ਆਪਣੇ ਪਿਤਾ ਦੀ ਚਾਹ ਦੀ ਦੁਕਾਨ `ਤੇ ਕੰਮ ਕਰਨ ਲੱਗ ਪਿਆ ਹੈ। ਇਹ ਦੁਕਾਨ ਦਿੱਲੀ ਦੇ ਮਜਨੂੰ-ਕਾ-ਟਿੱਲਾ `ਚ ਸਥਿਤ ਹੈ।


ਹਰੀਸ਼ ਨੇ ਏਐੱਨਆਈ ਨਾਲ ਗੱਲਬਾਤ ਦੌਰਾਨ ਕਿਹਾ,‘ਮੇਰੇ ਬਹੁਤ ਸਾਰੇ ਪਰਿਵਾਰਕ ਮੈਂਬਰ ਹਨ ਤੇ ਆਮਦਨ ਨਾਮਾਤਰ ਹੈ। ਮੈਂ ਆਪਣੇ ਪਰਿਵਾਰ ਲਈ ਪਿਤਾ ਦੀ ਚਾਹ ਦੁਕਾਨ `ਤੇ ਕੰਮ ਕਰਦਾ ਹਾਂ। ਮੈਂ ਹਰ ਰੋਜ਼ 2 ਤੋਂ ਛੇ ਘੰਟੇ ਪ੍ਰੈਕਟਿਸ ਵੀ ਕਰਨੀ ਹੁੰਦੀ ਹੈ ਤੇ ਚਾਰ ਘੰਟੇ ਚਾਹ ਦੀ ਦੁਕਾਨ `ਤੇ ਵੀ ਕੰਮ ਕਰਨਾ ਹੁੰਦਾ ਹੈ।`


ਹਰੀਸ਼ ਨੇ ਦੱਸਿਆ ਕਿ ਉਹ 2011 ਤੋਂ ਇਹ ਖੇਡ ਖੇਡ ਰਿਹਾ ਹੈ। ਕੋਚ ਹੇਮਰਾਜ ਹੁਰਾਂ ਨੇ ਉਸ ਨੂੰ ਇਸ ਖੇਡ ਲਈ ਪ੍ਰੇਰਿਤ ਕੀਤਾ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bronze Medal winner is now again on tea stall