ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਂਸਰ ਤੋਂ ਪੀੜਤ ਚੋਟੀ ਦੇ ਖਿਡਾਰੀ ਲੀ ਚੋਂਗ ਵੇਈ ਨੇ ਬੈਡਮਿੰਟਨ ਤੋਂ ਲਿਆ ਸੰਨਿਆਸ

ਕੈਂਸਰ ਤੋਂ ਪੀੜਤ ਚੋਟੀ ਦੇ ਖਿਡਾਰੀ ਲੀ ਚੋਂਗ ਵੇਈ ਨੇ ਬੈਡਮਿੰਟਨ ਤੋਂ ਲਿਆ ਸੰਨਿਆਸ

ਵਿਸ਼ਵ ਦੇ ਚੋਟੀ ਦੇ ਬੈਡਮਿੰਟਨ ਖਿਡਾਰੀਆਂ ਵਿੱਚੋਂ ਇੱਕ ਮਲੇਸ਼ੀਆ ਦੇ ਲੀ ਚੋਂਗ ਵੇਈ ਨੇ ਵੀਰਵਾਰ ਨੂੰ ਸੰਨਿਆਸ ਲੈ ਲਿਆ। ਉਹ ਇਸ ਵੇਲੇ ਨੱਕ ਦੇ ਕੈਂਸਰ ਤੋਂ ਪੀੜਤ ਹਨ ਤੇ ਉਨ੍ਹਾਂ ਦਾ ਇਹ ਕਰੀਅਰ 19 ਸਾਲਾਂ ਦਾ ਰਿਹਾ।

 

 

36 ਸਾਲਾਂ ਦੇ ਵੇਈ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਹੰਝੂ–ਭਰੀਆਂ ਅੱਖਾਂ ਨਾਲ ਆਪਣੇ ਵਿਦਾ ਹੋਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਉਹ ਤਾਂ ਕੋਰਟ ’ਚ ਪਰਤਣਾ ਚਾਹੁੰਦੇ ਸਨ ਪਰ ਬੀਮਾਰੀ ਅੱਗੇ ਮਜਬੂਰ ਹੋ ਗਏ।

 

 

ਵੇਈ ਦਾ ਨਾਂਅ ਵਰਲਡ ਰੈਂਕਿੰਗ ਵਿੱਚ 348 ਹਫ਼ਤਿਆਂ ਤੱਕ ਤੱਕ ਨੰਬਰ–1 ਉੱਤੇ ਰਹਿਣ ਦਾ ਰਿਕਾਰਡ ਹੈ।

 

 

ਵੇਈ ਨੇ ਕਿਹਾ ਕਿ ਸੰਨਿਆਸ ਲੈਣ ਦਾ ਫ਼ੈਸਲਾ ਕਾਫ਼ੀ ਮੁਸ਼ਕਿਲ ਰਿਹਾ। ਮੈਨੂੰ ਇਸ ਖੇਡ ਨਾਲ ਸੱਚਮੁਚ ਪਿਆਰ ਹੈ ਪਰ ਇਹ ਖੇਡ ਕਾਫ਼ੀ ਡਿਮਾਡਿੰਗ ਹੈ। ਉਨ੍ਹਾਂ ਕਿਹਾ ਕਿ ਉਹ ਕੁਝ ਦਿਨ ਆਰਾਮ ਕਰਨਗੇ ਤੇ ਪਰਿਵਾਰ ਨਾਲ ਸਮਾਂ ਬਤੀਤ ਕਰਨਗੇ ਅਤੇ ਪਤਨੀ ਨੂੰ ਹਨੀਮੂਨ ’ਤੇ ਲੈ ਕੇ ਜਾਣਗੇ।

 

 

ਦੋ ਬੱਚਿਆਂ ਦੇ ਪਿਤਾ ਲੀ ਦੇ ਬੀਤੇ ਸਾਲ ਨੱਕ ਦੇ ਕੈਂਸਰ ਤੋਂ ਪੀੜਤ ਹੋਣ ਦਾ ਪਤਾ ਚੱਲਿਆ ਸੀ। ਤਾਇਵਾਨ ਵਿੱਚ ਉਨ੍ਹਾਂ ਦਾ ਇਲਾਜ ਚੱਲਿਆ ਸੀ। ਉਨ੍ਹਾਂ ਕਿਹਾ – ‘ਮੈਨੂੰ ਪਛਤਾਵਾ ਹੈ ਕਿ ਸਿਹਤ ਕਾਰਨਾਂ ਕਰ ਕੇ ਸੰਨਿਆਸ ਲੈਣਾ ਸੱਚਮੁਚ ਦੁਖਦਾਈ ਹੈ।’

 

 

ਲੀ ਨੇ ਇਹ ਵੀ ਕਿਹਾ ਕਿ ਕੈਂਸਰ ਦਾ ਇਲਾਜ ਮੁਕੰਮਲ ਹੋ ਗਿਆ ਹੈ। ਲੀ ਨੇ ਕਿਹਾ ਕਿ ਉਹ ਤਾਂ ਟੋਕੀਓ ਉਲੰਪਿਕਸ ਤੋਂ ਬਾਅਦ ਸੰਨਿਆਸ ਲੈਣਾ ਚਾਹ ਰਿਹਾ ਸੀ ਪਰ ਸਿਹਤ ਕਾਰਨਾਂ ਕਰ ਕੇ ਮੈਨੂੰ ਇਹ ਫ਼ੈਸਲਾ ਲੈਣਾ ਪਿਆ।

 

 

ਲੀ ਨੇ ਤਿੰਨ ਵਾਰ ਉਲੰਪਿਕ ਖੇਡਾਂ ਵਿੱਚ ਚਾਂਦੀ ਦੇ ਤਮਗ਼ੇ ਜਿੱਤੇ, ਉਨ੍ਹਾਂ ਕਰੀਅਰ ਦੌਰਾਨ ਕੁੱਲ 69 ਕੌਮਾਂਤਰੀ ਖਿ਼ਤਾਬ ਆਪਣੇ ਨਾਂਅ ਕੀਤੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Cancer affected No 1 player Lee Chong Wei bid adieu to Badminton