ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਪਤਾਨੀ ਆਸਾਨ ਪਰ ਧੋਨੀ ਜਿਹਾ ਲੀਡਰ ਬਣਨਾ ਮੁਸ਼ਕਿਲ : ਆਸ਼ੀਸ਼ ਨੇਹਰਾ

ਟੀਮ ਇੰਡੀਆ ਲਈ ਕਪਤਾਨ ਵਜੋਂ ਮਹਿੰਦਰ ਸਿੰਘ ਧੋਨੀ ਨੇ ਜੋ ਵੀ ਕੀਤਾ ਹੈ ਉਸਨੂੰ ਭੁਲਾਇਆ ਨਹੀਂ ਜਾ ਸਕਦਾ। ਧੋਨੀ ਦੀ ਕਪਤਾਨੀ ਨੂੰ ਲੈ ਕੇ ਤਮਾਮ ਦਿੱਗਜ ਕ੍ਰਿਕਟਰ ਵੱਡੀ-ਵੱਡੀ ਗੱਲਾਂ ਕਰ ਚੁੱਕੇ ਹਨ। ਹੁਣ ਇੰਡੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਆਸ਼ੀਸ਼ ਨੇਹਰਾ ਨੇ ਧੋਨੀ ਦੀ ਰੱਜ ਕੇ ਸ਼ਲਾਘਾਂ ਕੀਤੀ ਹੈ। ਨੇਹਰਾ ਨੇ ਕਿਹਾ ਕਿ ਧੋਨੀ ਅਸਲ ਚ ਸੱਚੇ ਲੀਡਰ ਹਨ। ਉਨ੍ਹਾਂ ਕਿਹਾ ਕਿ ਚੰਗਾ ਕਪਤਾਨ ਕੋਈ ਵੀ ਬਣ ਸਕਦਾ ਹੈ ਪਰ ਧੋਨੀ ਵਰਗਾ ਲੀਡਰ ਬਣਨਾ ਮੁਸ਼ਕਿਲ ਹੈ। ਨੇਹਰਾ ਦੀ ਮੰਨੀਏ ਤਾਂ ਧੋਨੀ ਨੂੰ ਕਪਤਾਨੀ ਸੌਂਪਣਾ ਭਾਰਤੀ ਕ੍ਰਿਕਟ ਇਤਿਹਾਸ ਦਾ ਵੱਡਾ ਮੋੜ ਸੀ।

 

ਧੋਨੀ ਨੇ ਆਪਣੀ ਕਪਤਾਨੀ ਚ ਭਾਰਤ ਨੂੰ 2007 ਆਈਸੀਸੀ ਵਰਲਡ ਟੀ20 ਦਾ ਜੇਤੂ ਬਣਾਇਆ ਸੀ। ਨੇਹਰਾ ਨੇ ਕਿਹਾ ਕਿ ਇਸ ਜਿੱਤ ਨਾਲ ਕੋਈ ਵੀ ਕ੍ਰਿਕਟਰ ਗਲਤਫਹਿਮੀ ਦਾ ਸਿ਼ਕਾਰ ਹੋ ਸਕਦਾ ਹੈ ਪਰ ਧੋਨੀ ਨਾਲ ਅਜਿਹਾ ਨਹੀਂ ਹੋਇਆ। ਨੇਹਰਾ ਨੇ ਆਊਟਲੁਕ ਚ ਆਪਣੇ ਕਾਲਮ ਚ ਲਿਖਿਆ ਕਿ ਯਾਦ ਕਰੋ ਜਦੋਂ ਉਨ੍ਹਾਂ ਨੂੰ ਕਪਤਾਨੀ ਮਿਲੀ ਸੀ ਤਾਂ ਉਹ ਇੱਕ ਦਮ ਨਵੇਂ ਖਿਡਾਰੀ ਸਨ। ਰਾਹੁਲ ਦ੍ਰਵਿੜ ਉਨ੍ਹਾਂ ਤੋਂ ਪਹਿਲਾਂ ਇੰਗਲੈਂਡ ਦੌਰੇ ਤੇ ਕਪਤਾਨ ਸਨ ਤੇ ਧੋਨੀ ਨੂੰ ਅਚਾਨਕ ਕਪਤਾਨ ਬਣਾ ਦਿੱਤਾ ਗਿਆ। ਧੋਨੀ ਦਾ ਕਪਤਾਨ ਬਣਨਾ ਭਾਰਤੀ ਕ੍ਰਿਕਟ ਲਈ ਸਭ ਤੋਂ ਵੱਡਾ ਮੋੜ ਸੀ। ਧੋਨੀ ਜਾਣਦੇ ਸਨ ਕਿ ਦਬਾਅ ਨੂੰ ਕਿਵੇਂ ਜਰਿਆ ਜਾਵੇ ਤੇ ਉਸਨੂੰ ਆਪਣੇ ਹੀ ਢੰਗ ਨਾਲ ਧੋਨੀ ਝੱਲਦੇ ਸਨ। ਜਦ 2011 ਚ ਵਿਸ਼ਵ ਕੱਪ ਜਿੱਤਣ ਮਗਰੋਂ ਭਾਰਤੀ ਟੀਮ ਆਸਟਰੇਲੀਆ ਅਤੇ ਇੰਗਲੈਂਡ ਚ ਟੈਸਟ ਸੀਰੀਜ਼ ਹਾਰ ਗਈ ਤਾਂ ਉਹ ਬਿਲਕੁਲ ਡਰੇ ਨਹੀਂ। 

 

ਧੋਨੀ ਦੀ ਕਪਤਾਨੀ ਚ ਭਾਰਤ ਨੇ ਤਿੰਨਾ ਆਈਸੀਸੀ ਟ੍ਰਾਫੀ ਜਿੱਤੀ ਹੈ। ਧੋਨੀ ਦੁਨੀਆ ਦੇ ਇੱਕੋ ਇੱਕ ਅਜਿਹੇ ਕਪਤਾਨ ਹਨ ਜਿਨ੍ਹਾਂ ਦੀ ਕਪਤਾਨੀ ਚ ਟੀਮ ਨੇ ਤਿੰਨਾਂ ਆਈਸੀਸੀ ਟ੍ਰਾਫੀ ਜਿੱਤੀਆਂ ਹਨ। 2007 ਆਈਸੀਸੀ ਵਰਲਡ ਟੀ20, 2011 ਵਰਲਡ ਕੱਪ ਅਤੇ 2013 ਚੈਂਪੀਅਨਜ਼ ਟ੍ਰਾਫੀ ਭਾਰਤ ਦੇ ਨਾਂ ਧੋਨੀ ਦੀ ਹੀ ਕਪਤਾਨੀ ਚ ਹੋਏ। ਇਸ ਤੋਂ ਇਲਾਵਾ ਧੋਨੀ ਦੀ ਕਪਤਾਨੀ ਚ ਟੀਮ ਇੰਡੀਆ ਟੈਸਟ ਚ ਵੀ ਨੰਬਰ 1 ਟੀਮ ਬਣ ਚੁੱਕੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Captaincy easy but hard to become like Dhoni Ashish Nehra