ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਆਂਦਰੇ ਰਸੇਲ ਦੇ ਸਿਰ 'ਚ ਲੱਗੀ ਬਾਊਂਸਰ, ਪਿੱਚ 'ਤੇ ਡਿੱਗਿਆ ਆਲਰਾਊਂਡਰ

ਵਿਸਫੋਟਕ ਬੱਲੇਬਾਜ਼ੀ ਨਾਲ ਗੇਂਦਬਾਜ਼ਾਂ ਅੰਦਰ ਖੌਫ ਪੈਦਾ ਕਰਨ ਵਾਲੇ ਵੈਸਟਇੰਡੀਜ਼ ਦੇ ਆਲਰਾਊਂਡਰ ਆਂਦਰੇ ਰਸੇਲ ਨੂੰ ਕੈਰੀਬੀਅਨ ਪ੍ਰੀਮੀਅਰ ਲੀਗ ਵਿੱਚ ਜਮੈਕਾ ਥਲਾਈਵਾਜ਼ ਅਤੇ ਸੇਂਟ ਲੂਸੀਆ ਜੂਕਸ ਵਿਚਕਾਰ ਖੇਡੇ ਗਏ ਮੈਚ ਦੌਰਾਨ ਸਿਰ ਉੱਤੇ ਸੱਟ ਦਾ ਸਾਹਮਣਾ ਕਰਨਾ ਪਿਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਸਟ੍ਰੇਚਰ ਉੱਤੇ ਮੈਦਾਨ ਤੋਂ ਬਾਹਰ ਲਿਆਂਦਾ ਗਿਆ।

 

ਜਮੈਕਾ ਥਲਾਈਵਾਜ਼ ਨੂੰ ਇਸ ਮੁਕਾਬਲੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਸੇਂਟ ਲੂਸੀਆ ਜੂਕਸ ਨੇ ਸਬੀਨਾ ਪਾਰਕ ਮੈਦਾਨ ਵਿੱਚ ਖੇਡੇ ਗਏ ਇਸ ਮੈਚ ਵਿੱਚ 20 ਗੇਂਦ ਬਾਕੀ ਰਹਿੰਦਿਆਂ 5 ਵਿਕਟਾਂ ਨਾਲ ਜਿੱਤ ਦਰਜ ਕੀਤੀ।

 

ਜਮੈਕਾ ਥਲਾਈਵਾਜ਼ ਦੀ ਪਾਰੀ ਦੇ 14ਵੇਂ ਓਵਰ ਵਿੱਚ ਆਂਦਰੇ ਰਸੇਲ ਨੇ ਹਾਰਡਸ ਵਿਲਜੋਏਨ ਦੀ ਇੱਕ ਸ਼ਾਰਟ ਪਿਚ ਗੇਂਦ ਨੂੰ ਪੁਲ ਕਰਨ ਲੱਗਾ ਪਰ ਇਹ ਗੇਂਦ ਰਸੇਲ ਦੇ ਸਿਰ ਉੱਤੇ ਖੱਬੇ ਕੰਨ ਕੋਲ ਲੱਗੀ।

 

 

ਸਿਰ 'ਤੇ ਲੱਗੀ ਗੇਂਦ ਤਾਂ ਪਿੱਚ 'ਤੇ ਡਿੱਗੇ ਆਂਦਰੇ ਰਸੇਲ 


ਆਂਦਰੇ ਰਸਲ ਦੇ ਸਿਰ ਉੱਤੇ ਲੱਗੀ ਸੱਟ ਦਾ ਅਸਰ ਇੰਨਾ ਜ਼ਿਆਦਾ ਸੀ ਕਿ ਗੇਂਦ ਲੱਗਣ ਤੋਂ ਬਾਅਦ ਉਹ ਜ਼ਮੀਨ 'ਤੇ ਹੀ ਡਿੱਗ ਪਏ। ਤੁਰੰਤ ਖਿਡਾਰੀ ਉਸ ਨੇੜੇ ਇਕੱਠੇ ਹੋ ਗਏ ਅਤੇ ਉਸ ਦਾ ਹੇਲਮੇਟ ਉਤਾਰਨ ਵਿੱਚ ਸਹਾਇਤਾ ਕੀਤੀ।


ਡਿਕਲ ਸਟਾਫ਼ ਵੀ ਤੁਰੰਤ ਹੀ ਮੈਦਾਨ ਵਿੱਚ ਪਹੁੰਚ ਗਿਆ। ਹਾਲਾਂਕਿ, ਵੈਸਟਇੰਡੀਜ਼ ਦੇ ਇਸ ਆਲਰਾਊਂਡਰ ਨੇ ਮੁੜ ਕ੍ਰੀਜ਼ 'ਤੇ ਥੋੜਾ ਜਿਹਾ ਤੁਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਨੂੰ ਰਿਟਾਇਰ ਹੋ ਕੇ ਜਾਣਾ ਪਿਆ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Caribbean Premier League 2019 Andre Russell hit on helmet by Hardus Viljoen during Jamaica Tallawahs vs St Lucia Zouks Match