ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਕਵਾਨ ਕੀ ਡੂ' ਚੈਂਪੀਅਨਸ਼ਿਪ ਦਾ ਚੰਡੀਗੜ੍ਹ ਯੂਨੀਵਰਸਿਟੀ ’ਚ ਸ਼ਾਨਦਾਰ ਆਗ਼ਾਜ਼

ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਨੈਸ਼ਨਲ ਪੱਧਰ 'ਤੇ ਹੋਣ ਵਾਲੀ ਦੇਸ਼ ਦੀ ਪਹਿਲੀ ਚਾਰ ਰੋਜ਼ਾ 'ਆਲ ਇੰਡੀਆ ਅੰਤਰ ਯੂਨੀਵਰਸਿਟੀ 'ਕਵਾਨ ਕੀ ਡੂ' (ਲੜਕੇ-ਲੜਕੀਆਂ) ਚੈਂਪੀਅਨਸ਼ਿਪ 2019-20 ਦਾ ਸ਼ਾਨਦਾਰ ਆਗ਼ਾਜ਼ ਹੋਇਆ। ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਆਰ.ਐਸ. ਬਾਵਾ, ਡਾਇਰੈਕਟਰ ਕੰਪੀਟੀਸ਼ਨ ਸ੍ਰੀ ਅਸ਼ੋਕ ਕੁਮਾਰ, ਮੁੱਖ ਰੈਫ਼ਰੀ ਸ੍ਰੀ ਸੁਨੀਲ ਦੱਤ ਆਦਿ ਨੇ ਵਿਸ਼ੇਸ਼ ਤੌਰ 'ਤੇ ਕੀਤਾ।

 

ਚਾਰ ਦਿਨ ਚੱਲਣ ਵਾਲੇ ਇਨ੍ਹਾਂ ਮੁਕਾਬਲਿਆਂ ਵਿੱਚ ਦੇਸ਼ ਦੀਆਂ 30 ਤੋਂ ਵੱਧ ਯੂਨੀਵਰਸਿਟੀਆਂ ਦੇ 600 ਖਿਡਾਰੀ ਵੱਖ-ਵੱਖ ਕਿਲੋ ਗ੍ਰਾਮ ਵਰਗਾਂ ਅਧੀਨ ਵਿਅਕਤੀਗਤ ਭਾਰ ਮੁਕਾਬਲਿਆਂ ਅਤੇ ਗਰੁੱਪ ਫ਼ਾਈਟ ਮੁਕਾਬਲਿਆਂ ਵਿੱਚ ਸ਼ਮੂਲੀਅਤ ਕਰ ਰਹੇ ਹਨ। ਜਿਸ ਦੇ ਅੰਤਰਗਤ ਵਿਅਕਤੀਗਤ ਭਾਰ ਵਰਗ ਲੜਕਿਆਂ ਵਿੱਚ 53, 57, 61, 65, 69, 73, 78, 83, 88, ਅਤੇ +88 ਕਿਲੋਗ੍ਰਾਮ ਵਰਗਾਂ ਤਹਿਤ ਮੁਕਾਬਲੇ ਖੇਡੇ ਜਾਣਗੇ ਅਤੇ ਇਸ ਤਰ੍ਹਾਂ ਲੜਕੀਆਂ ਦੇ ਵਿਅਕਤੀਗਤ ਭਾਰ ਵਰਗ ਵਿੱਚ 45, 48, 51, 55, 59, 63, 67, 71, 75 ਅਤੇ +75 ਕਿਲੋਗ੍ਰਾਮ ਵਰਗਾਂ ਤਹਿਤ ਮੁਕਾਬਲੇ ਲੜੇ ਜਾਣਗੇ ਅਤੇ ਗਰੁ੧⁄੪ਪ ਫਾਈਟ ਅਧੀਨ ਲੜਕੇ-ਲੜਕੀਆਂ ਦੀਆਂ ਟੀਮਾਂ ਦੇ 5-5 ਖਿਡਾਰੀਆਂ ਦਰਮਿਆਨ ਮੁਕਾਬਲੇ ਲੜੇ ਜਾਣਗੇ।

 

ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਖੇਡ ਵਿਭਾਗ ਦੇ ਮੁਖੀ ਡਾ. ਮਹੇਸ਼ ਜੇਤਲੀ ਨੇ ਪਹਿਲੇ ਦਿਨ ਦੇ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੜਕਿਆਂ ਦੇ 65 ਕਿਲੋ ਭਾਰ ਵਰਗ ਅਧੀਨ ਵੱਖ-ਵੱਖ ਯੂਨੀਵਰਸਿਟੀਆਂ ਦੀਆਂ 8 ਟੀਮਾਂ ਦਰਮਿਆਨ ਮੁਕਾਬਲੇ ਹੋਏ ਜਿਸ ਵਿੱਚ ਲੀਗ ਮੈਚ ਦੌਰਾਨ ਜੀ.ਕੇ ਯੂਨੀਵਰਸਿਟੀ ਬਠਿੰਡਾ ਦੇ ਨਾਸੀਮ ਅਹਿਮਦ ਨੇ ਯੂਨੀਵਰਸਿਟੀ ਆਫ਼ ਜੰਮੂ ਦੇ ਸੁਮਿਤ ਕੇ.ਆਰ ਨੂੰ ਹਰਾ ਕੇ ਸੈਮੀਫ਼ਾਈਨਲ 'ਚ ਸਥਾਨ ਕਾਇਮ ਕੀਤਾ ਅਤੇ ਦੂਜੇ ਲੀਗ ਮੈਚ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਦੇ ਕਾਰਤਿਕ ਨੇ ਵੀ.ਬੀ.ਐਸ.ਪੀ ਯੂਨੀਵਰਸਿਟੀ ਯੂਪੀ ਦੇ ਸੌਰਵ ਸਿੰਘ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ।

 


ਇਸੇ ਤਰ੍ਹਾਂ ਤੀਜੇ ਲੀਗ ਮੈਚ ਦੌਰਾਨ ਜੀ.ਐਨ.ਡੀ. ਯੂਨੀਵਰਸਿਟੀ ਅੰਮ੍ਰਿਤਸਰ ਦੇ ਅਰਵਿੰਦਰ ਨੇ ਕੇ.ਯੂ.ਐਮ.ਪੀ ਯੂਨੀਵਰਸਿਟੀ ਦੇ ਅਕਾਸ਼ ਬੀ.ਸੀ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਪਹੁੰਚ ਕੀਤੀ ਅਤੇ ਆਖਰੀ ਲੀਗ ਮੈਚ ਦੌਰਾਨ ਐਮ.ਡੀ.ਯੂ ਰੋਹਤਕ ਦੇ ਸੁਮਿਤ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੇਮ ਸਿੰਘ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਸਥਾਨ ਬਣਾਇਆ।

 

ਡਾ. ਜੇਤਲੀ ਨੇ ਦੱਸਿਆ ਕਿ ਸੈਮੀਫਾਈਨਲ ਵਿੱਚ ਪਹੁੰਚਣ ਵਾਲੀਆਂ ਚਾਰ ਟੀਮਾਂ ਵਿੱਚ ਪਹਿਲੇ ਮੁਕਾਬਲੇ ਦੌਰਾਨ ਜੀ.ਕੇ.ਯੂਨੀਵਰਸਿਟੀ ਬਠਿੰਡਾ ਦੇ ਨਾਸੀਮ ਅਹਿਮਦ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਕਾਰਤਿਕ ਨੂੰ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਅਤੇ ਦੂਜੇ ਸੈਮੀਫਾਈਨਲ ਮੈਚ ਦੌਰਾਨ ਐਮਡੀਯੂਨੀਵਰਸਿਟੀ ਰੋਹਤਕ ਦੇ ਸੁਮਿਤ ਨੇ ਜੀ.ਐਨ.ਡੀ ਯੂਨੀਵਰਸਿਟੀ ਦੇ ਅਰਵਿੰਦ ਨੂੰ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ।

 

ਫਾਈਨਲ ਮੁਕਾਬਲੇ ਵਿੱਚ ਐਮ.ਡੀ ਯੂਨੀਵਰਸਿਟੀ ਰੋਹਤਕ ਦੇ ਸੁਮਿਤ ਨੇ ਜੀ.ਕੇ ਯੂਨੀਵਰਸਿਟੀ ਬਠਿੰਡਾ ਦੇ ਨਾਸਿਮ ਅਹਿਮਦ ਨੂੰ ਚਿੱਤ ਕਰਦਿਆਂ ਸੋਨ ਤਮਗੇ 'ਤੇ ਕਬਜ਼ਾ ਕੀਤਾ ਅਤੇ ਦੂਜੇ ਸਥਾਨ 'ਤੇ ਰਹਿੰਦਿਆ ਨਾਸਿਮ ਅਹਿਮਦ ਨੇ ਚਾਂਦੀ ਦਾ ਤਮਗ਼ਾ ਜਿੱਤਿਆ ਅਤੇ ਸੈਮੀਫਾਈਨਲ ਵਿੱਚ ਤੀਜੇ ਸਥਾਨ 'ਤੇ ਜੇਤੂ ਰਹਿੰਦਿਆਂ ਜੀਐਨਡੀ ਯੂਨੀਵਰਸਿਟੀ ਦੇ ਅਰਵਿੰਦ ਨੇ ਅਤੇ ਚੌਥੇ ਸਥਾਨ 'ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਕਾਰਤਿਕ ਨੇ ਕਾਂਸੀ ਦੇ ਤਮਗ਼ੇ ਜਿੱਤੇ।

 

ਲੜਕੀਆਂ ਦੇ 59 ਕਿਲੋ ਭਾਰ ਵਰਗ ਅਧੀਨ ਵੱਖ-ਵੱਖ ਯੂਨੀਵਰਸਿਟੀਆਂ ਦੀਆਂ 6 ਟੀਮਾਂ ਦਰਮਿਆਨ ਮੁਕਾਬਲੇ ਹੋਏ ਜਿਸ ਵਿੱਚ ਲੀਗ ਮੈਚ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਦੀ ਕੋਮਲ ਪ੍ਰੀਤ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਕਾਜਲ ਨੂੰ ਹਰਾ ਕੇ ਸੈਮੀਫ਼ਾਈਨਲ 'ਚ ਸਥਾਨ ਕਾਇਮ ਕੀਤਾ ਅਤੇ ਦੂਜੇ ਲੀਗ ਮੈਚ ਦੌਰਾਨ ਐਮਡੀ ਯੂਨੀਵਰਸਿਟੀ ਰੋਹਤਕ ਦੀ ਮਮਤਾ ਨੇ ਓਸਾਮੀਆਂ ਯੂਨੀਵਰਸਿਟੀ ਹੈਦਰਾਬਾਦ ਦੀ ਭਵਾਨੀ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ।

 

ਡਾ. ਜੇਤਲੀ ਨੇ ਦੱਸਿਆ ਕਿ ਸੈਮੀਫਾਈਨਲ ਵਿੱਚ ਪਹੁੰਚਣ ਵਾਲੀਆਂ ਦੋ ਟੀਮਾਂ ਵਿੱਚ ਪਹਿਲੇ ਮੁਕਾਬਲੇ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੀ ਕੋਮਲਜੀਤ ਨੇ ਜੀ.ਕੇ. ਯੂਨੀਵਰਸਿਟੀ ਬਠਿੰਡਾ ਦੀ ਕਲਸੋਮ ਨੂੰ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਅਤੇ ਦੂਜੇ ਸੈਮੀਫਾਈਨਲ ਮੈਚ ਦੌਰਾਨ ਐਮਡੀ ਯੂਨੀਵਰਸਿਟੀ ਰੋਹਤਕ ਦੀ ਮਮਤਾ ਨੇ ਆਰ.ਐਮ.ਐਲ.ਏ ਯੂਨੀਵਰਸਿਟੀ ਅਯੋਧਿਆ ਦੀ ਸ਼ਾਲਨੀ ਨੂੰ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ।

 

ਫਾਈਨਲ ਮੁਕਾਬਲੇ ਵਿੱਚ ਐਮ.ਡੀ ਯੂਨੀਵਰਸਿਟੀ ਰੋਹਤਕ ਦੀ ਮਮਤਾ ਨੇ ਚੰਡੀਗੜ੍ਹ ਯੂਨੀਵਰਸਿਟੀ ਦੀ ਕੋਮਲਜੀਤ ਨੂੰ ਚਿੱਤ ਕਰਦਿਆਂ ਸੋਨ ਤਮਗੇ 'ਤੇ ਕਬਜ਼ਾ ਕੀਤਾ ਅਤੇ ਦੂਜੇ ਸਥਾਨ 'ਤੇ ਰਹਿੰਦਿਆ ਕੋਮਲਜੀਤ ਨੇ ਚਾਂਦੀ ਦਾ ਤਮਗ਼ਾ ਜਿੱਤਿਆ ਅਤੇ ਸੈਮੀਫਾਈਨਲ ਵਿੱਚ ਤੀਜੇ ਸਥਾਨ 'ਤੇ ਜੇਤੂ ਰਹਿੰਦਿਆਂ ਆਰ.ਐਮ.ਐਲ.ਏ ਯੂਨੀਵਰਸਿਟੀ ਦੀ ਸ਼ਾਲਿਨੀ ਨੇ ਅਤੇ ਚੌਥੇ ਸਥਾਨ 'ਤੇ ਬਠਿੰਡਾ ਯੂਨੀਵਰਸਿਟੀ ਦੀ ਕਲਸੋਮ ਨੇ ਕਾਂਸੀ ਦੇ ਤਮਗ਼ੇ ਜਿੱਤੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chandigarh University inaugurates Qwan Ki Do Championship