ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਏਸ਼ੀਆ ਕੱਪ 'ਚ ਵਿਰਾਟ ਦੇ ਨਾ ਖੇਡਣ ਕਰਕੇ ਪਾਕਿਸਤਾਨੀ ਗੇਂਦਬਾਜ਼ ਨਿਰਾਸ਼

 ਏਸ਼ੀਆ ਕੱਪ 'ਚ ਵਿਰਾਟ ਦੇ ਨਾ ਖੇਡਣ ਕਰਕੇ ਪਾਕਿਸਤਾਨੀ ਗੇਂਦਬਾਜ਼ ਨਿਰਾਸ਼

ਸੰਯੁਕਤ ਅਰਬ ਅਮੀਰਾਤ ਵਿੱਚ ਹੋਣ ਵਾਲੇ ਏਸ਼ੀਆ ਕੱਪ ਲਈ ਪਾਕਿਸਤਾਨ ਕ੍ਰਿਕਟ ਟੀਮ ਵਿੱਚ ਸ਼ਾਮਲ ਹਸਨ ਅਲੀ ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਦਾ ਵਿਕਟ ਲੈਣਾ ਚਾਹੁੰਦਾ ਹੈ। ਵੈੱਬਸਾਈਟ 'ਈਐਸਪੀਐਨ ਦੀ ਰਿਪੋਰਟ' ਦੇ ਅਨੁਸਾਰ, ਹਸਨ ਇਸ ਗੱਲ ਤੋਂ ਨਿਰਾਸ਼ ਹੈ ਕਿ ਕੋਹਲੀ ਏਸ਼ੀਆ ਕੱਪ ਵਿਚ ਨਹੀਂ ਖੇਡ ਰਿਹਾ।

 

ਵਿਰਾਟ ਕੋਹਲੀ ਨੂੰ ਏਸ਼ੀਆ ਕੱਪ ਲਈ ਆਰਾਮ ਦਿੱਤਾ ਗਿਆ ਹੈ ਅਤੇ ਰੋਹਿਤ ਸ਼ਰਮਾ ਨੂੰ ਉਸਦੀ ਜਗ੍ਹਾ 'ਤੇ ਭਾਰਤੀ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ। ਭਾਰਤ ਦਾ ਮੁਕਾਬਲਾ 19 ਸਤੰਬਰ ਨੂੰ ਪਾਕਿਸਤਾਨ ਨਾਲ ਹੋਵੇਗਾ।

 

ਪਿਛਲੇ ਸਾਲ ਚੈਂਪੀਅਨਜ਼ ਟਰਾਫੀ ਫਾਈਨਲ 'ਚ ਭਾਰਤ ਨੂੰ ਹਰਾਉਣ ਵਾਲੀ ਪਾਕਿਸਤਾਨ ਦੀ ਟੀਮ ਲਈ ਹਸਨ ਨੇ ਤਿੰਨ ਵਿਕਟ ਲਏ ਸਨ। ਹਾਲਾਂਕਿ ਉਹ ਕੋਹਲੀ ਦਾ ਵਿਕਟ ਨਹੀਂ ਲੈ ਸਕਿਆ ਅਤੇ ਉਸ ਦੀ ਇੱਛ ਏਸ਼ੀਆ ਕੱਪ 'ਚ ਵੀ ਪੂਰੀ ਨਹੀਂ ਹੋਣੀ। ਇਸ ਕਾਰਨ ਕਰਕੇ ਹਸਨ ਥੋੜਾ ਨਿਰਾਸ਼ ਹੈ।

 

ਹਸਨ ਨੇ ਕਿਹਾ, "ਨੌਜਵਾਨ ਖਿਡਾਰੀ ਹੋਣ ਦੇ ਨਾਤੇ ਹਰ ਕੋਈ ਕੋਹਲੀ ਦਾ ਵਿਕਟ ਲੈਣਾ ਚਾਹੁੰਦਾ ਹੈ। ਬਦਕਿਸਮਤੀ ਨਾਲ ਉਹ ਏਸ਼ੀਆ ਕੱਪ 'ਚ ਨਹੀਂ ਖੇਡ ਰਹੇ ਹਨ। ਅਗਲੀ ਵਾਰ ਜਦੋਂ ਅਸੀਂ ਮੁਕਾਬਲਾ ਕਰਾਂਗੇ, ਮੈਂ ਯਕੀਨੀ ਤੌਰ 'ਤੇ ਉਨ੍ਹਾਂ ਦਾ ਵਿਕਟ ਲੈਣਾ ਚਾਹਾਂਗਾ।'

 

ਲਾਹੌਰ ਦੇ ਗੱਦਾਫੀ ਸਟੇਡੀਅਮ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਹਸਨ ਨੇ ਕਿਹਾ, ਕੋਹਲੀ ਇਕ ਬਹੁਤ ਵਧੀਆ ਖਿਡਾਰੀ ਹੈ। ਹਰ ਕੋਈ ਜਾਣਦਾ ਹੈ ਕਿ ਉਹ ਮੈਚ ਦਾ ਵਿਜੇਤਾ ਹੈ। ਉਸਦੀ ਗ਼ੈਰ ਹਾਜ਼ਰੀ ਦੇ ਬਾਵਜੂਦ, ਭਾਰਤ ਇੱਕ ਚੰਗੀ ਟੀਮ ਹੈ। ਇਸ ਵਿੱਚ ਬਹੁਤ ਸਾਰੇ ਚੰਗੇ ਖਿਡਾਰੀ ਸ਼ਾਮਲ ਹਨ। ਸਾਡੇ ਲਈ ਸਭ ਤੋਂ ਵੱਡਾ ਲਾਭ ਇਹ ਹੈ ਕਿ ਜਿਵੇਂ ਕੋਹਲੀ ਦਬਾਅ ਨੂੰ ਸੰਭਾਲ ਕੇ ਖੇਡਦਾ ਹੈ, ਕੋਈ ਹੋਰ ਖਿਡਾਰੀ ਉਨ੍ਹਾਂ ਦੀ ਜਗ੍ਹਾ ਨਹੀਂ ਲੈ ਸਕਦਾ। "

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:check asia cup 2018 live updates pakistani bowler hasan ali unhappy as virat kohli not playing in asia cup in uae