ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IPL 2019: ਚੇਨਈ ਨੇ ਦਿੱਲੀ ਨੂੰ 80 ਦੌੜਾਂ ਨਾਲ ਹਰਾਇਆ

​​​​​​​ਚੇਨਈ ਨੇ ਦਿੱਲੀ ਨੂੰ ਜਿੱਤ ਲਈ ਦਿੱਤਾ 180 ਦੌੜਾਂ ਦਾ ਟੀਚਾ

ਚੇਨਈ ਸੁਪਰ ਕਿੰਗਜ਼ ਦੀ ਟੀਮ ਨੇ ਅੱਜ ਆਪਣੇ ਘਰੇਲੂ ਮੈਦਾਨ ਐੱਮਏ ਚਿਦੰਬਰਮ ਸਟੇਡੀਅਮ ਵਿੱਚ ਇੰਡੀਅਨ ਪ੍ਰੀਮੀਅਰ ਲੀਗ (IPL 2019) ਮੈਚ ਵਿੱਚ ਦਿੱਲੀ ਕੈਪੀਟਲਜ਼ ਦਾ ਸਾਹਮਣਾ ਕੀਤਾ। ਚੇਨਈ ਨੇ ਇਹ ਮੈਚ ਦਿੱਲੀ ਨੂੰ 80 ਦੌੜਾਂ ਨਾਲ ਹਰਾ ਦਿੱਤਾ। ਚੇਨਈ ਸੁਪਰ ਕਿੰਗਜ਼ ਨੇ ਦਿੱਲੀ ਕੈਪੀਟਲਜ਼ ਸਾਹਮਣੇ 180 ਦੌੜਾਂ ਦੀ ਚੁਣੌਤੀ ਰੱਖੀ ਸੀ। ਹਾਲੇ 16.2 ਓਵਰ ਹੀ ਮੁਕੰਮਲ ਹੋਏ ਸਨ ਤੇ ਦਿੱਲੀ ਦੀ ਸਾਰੀ ਟੀਮ 99 ਦੌੜਾਂ ਬਣਾ ਕੇ ਆਊਟ ਹੋ ਗਈ।

 

 

ਬਹੁਤ ਹੌਲੀ ਰਫ਼ਤਾਰ ’ਚੋਂ ਨਿੱਕਲਦਿਆਂ ਚੇਨਈ ਨੇ ਸੁਰੇਸ਼ ਰੈਨਾ (59) ਦੇ ਅਰਧ–ਸੈਂਕੜੇ ਤੋਂ ਇਲਾਵਾ ਰਵਿੰਦਰ ਜਡੇਜਾ ਤੇ ਮਹਿੰਦਰ ਸਿੰਘ ਧੋਨੀ ਦੀਆਂ ਤੇਜ਼ ਪਾਰੀਆਂ ਦੇ ਦਮ ਉੱਤੇ 20 ਓਵਰਾਂ ਵਿੱਚ ਚਾਰ ਵਿਕੇਟਾਂ ਦੇ ਨੁਕਸਾਨ ਉੱਤੇ 179 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਰੈਨਾ ਨੇ 37 ਗੇਂਦਾਂ ਉੱਤੇ 8 ਚੌਕੇ ਤੇ ਇੱਕ ਛੱਕੇ ਦੀ ਮਦਦ ਨਾਲ ਬਿਹਤਰੀਨ ਪਾਰੀ ਖੇਡੀ।

 

 

ਜਡੇਜਾ ਨੇ 10 ਗੇਂਦਾਂ ਉੱਤੇ ਦੋ ਛੱਕੇ ਤੇ ਦੋ ਚੌਕਿਆਂ ਦੀ ਮਦਦ ਨਾਲ 25 ਦੋੜਾਂ ਬਣਾਈਆਂ। ਧੋਨੀ 22 ਗੇਂਦਾਂ ਉੱਤੇ 3 ਛੱਕੇ ਤੇ ਚਾਰ ਚੌਕਿਆਂ ਦੀ ਮਦਦ ਨਾਲ ਨਾਟ–ਆਊਟ 44 ਦੌੜਾਂ ਬਣਾਈਆਂ। ਦਿੱਲੀ ਲਈ ਸੁਚਿਥ ਜਗਦੀਸ਼ਨ ਨੇ ਦੋ ਵਿਕੇਟਾਂ ਲਈਆਂ। ਕ੍ਰਿਸ ਮੌਰਿਸ, ਅਕਸ਼ਰ ਪਟੇਲ ਨੇ ਇੱਕ–ਇੱਕ ਵਿਕੇਟ ਲਏ।

 

 

ਚੇਨਈ ਸੁਪਰ ਕਿੰਗਜ਼ ਦਾ ਸਕੋਰ 19 ਓਵਰਾਂ ਵਿੱਚ 4 ਵਿਕੇਟਾਂ ਦੇ ਨੁਕਸਾਨ ਉੱਤੇ 158 ਦੌੜਾਂ ਸੀ। ਧੋਨੀ 25 ਤੇ ਰਾਇਡੂ 5 ਦੌੜਾਂ ਬਣਾ ਕੇ ਖੇਡ ਰਹੇ ਸਨ। ਉਸ ਤੋਂ ਪਹਿਲਾਂ ਦਿੱਲੀ ਕੈਪੀਟਲਜ਼ ਨੂੰ ਚੌਥੀ ਸਫ਼ਲਤਾ ਮਿਲੀ ਸ। ਕ੍ਰਿਸ ਮੌਰਿਸ ਨੇ ਰਵਿੰਦਰ ਜਡੇਜਾ ਨੂੰ ਆਊਟ ਕੀਤਾ। ਜਡੇਜਾ 10 ਗੇਂਦਾਂ ਵਿੱਚ 2 ਚੌਕਿਆਂ ਦੀ ਮਦਦ ਨਾਲ 25 ਦੌੜਾਂ ਦੀ ਪਾਰੀ ਖੇਡ ਪੈਵੀਲੀਅਨ ਪਰਤੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chennai gave Delhi target of 180 runs to win