ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਜੇ ਮਾਲਿਆ ਕਾਰਨ ਟ੍ਰੋਲ ਹੋਏ ਕ੍ਰਿਸ ਗੇਲ

ਵਿਜੇ ਮਾਲਿਆ ਕਾਰਨ ਟ੍ਰੋਲ ਹੋਏ ਕ੍ਰਿਸ ਗੇਲ

ਇੰਗਲੈਂਡ ’ਚ ਚੱਲ ਰਹੇ ਆਈਸੀਸੀ ਕ੍ਰਿਕੇਟ ਵਿਸ਼ਵ ਕੱਪ–2019 ਦਾ ਫ਼ਾਈਨਲ ਮੈਚ ਅੱਜ ਐਤਵਾਰ ਨੂੰ ਨਿਊ ਜ਼ੀਲੈਂਡ ਤੇ ਇੰਗਲੈਂਡ ਵਿਚਾਲੇ ਖੇਡਿਆ ਜਾਣਾ ਹੈ। ਪਰ ਇਸ ਮੈਚ ਤੋਂ ਪਹਿਲਾਂ ਵਿਸ਼ਵ–ਕੱਪ ’ਚੋਂ ਬਾਹਰ ਹੋ ਚੁੱਕੀ ਵੈਸਟ–ਇੰਡੀਜ਼ ਦੇ ਬੱਲੇਬਾਜ਼ ਕ੍ਰਿਸ ਗੇਲ ਸੋਸ਼ਲ ਮੀਡੀਆ ਉੱਤੇ ਟ੍ਰੋਲ ਹੋ ਰਹੇ ਹਨ।

 

 

ਦਰਅਸਲ ਇਸ ਦਾ ਕਾਰਨ ਉਹ ਤਸਵੀਰ ਹੈ, ਜਿਸ ਵਿੱਚ ਉਹ ਭਾਰਤ ਦੇ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨਾਲ ਵਿਖਾਈ ਦੇ ਰਹੇ ਹਨ। ਇੱਥੇ ਵਰਨਣਯੋਗ ਹੈ ਕਿ ਜਦੋਂ ਵਿਜੇ ਮਾਲਿਆ ਲੰਦਨ ’ਚ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਹੋ ਰਿਹਾ ਮੈਚ ਵੇਖਣ ਲਈ ਪੁੱਜੇ ਸਨ; ਲੋਕ ਉਨ੍ਹਾਂ ਦੀ ਕਾਰ ਅੱਗੇ ਇਕੱਠੇ ਹੋ ਕੇ ਚੋਰ–ਚੋਰ ਦੇ ਨਾਅਰੇ ਲਾਉਣ ਲੱਗ ਪਏ ਸਨ।

 

 

ਕ੍ਰਿਸ ਗੇਲ ਨੇ ਟਵਿਟਰ ’ਤੇ ਵਿਜੇ ਮਾਲਿਆ ਨਾਲ ਗਲ਼ੇ ਮਿਲਦਿਆਂ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ; ਜਿਸ ਵਿੱਚ ਉਨ੍ਹਾਂ ਲਿਖਿਆ ਕਿ ‘ਬਿੱਗ ਬੌਸ ਵਿਜੇ ਮਾਲਿਆ ਨਾਲ ਮਿਲ ਕੇ ਬਹੁਤ ਵਧੀਆ ਲੱਗਾ। ਰੌਕ–ਸਟਾਰ’

 

 

ਇਹ ਦੋਵੇਂ ਬ੍ਰਿਟਿਸ਼ ਗ੍ਰਾਂ ਪ੍ਰੀ ਮੌਕੇ ਮਿਲੇ ਸਨ। ਕ੍ਰਿਸ ਗੇਲ ਆਈਪੀਐੱਲ ’ਚ ਕਈ ਸਾਲ ਰਾਇਲ ਚੈਲੇਂਜਰਸ ਬੈਂਗਲੋਰ ਦੀ ਟੀਮ ਦਾ ਹਿੱਸਾ ਰਹੇ ਹਨ; ਜਿਸ ਦੇ ਮਾਲਕ ਵਿਜੇ ਮਾਲਿਆ ਹੁੰਦੇ ਸਨ।

 

 

ਕ੍ਰਿਸ ਗੇਲ ਨੇ ਜਿਵੇਂ ਹੀ ਸੋਸ਼ਲ ਮੀਡੀਆ ਉੱਤੇ ਇਹ ਤਸਵੀਰ ਸ਼ੇਅਰ ਕੀਤੀ, ਤਿਵੇਂ ਹੀ ਲੋਕਾਂ ਨੇ ਉਨ੍ਹਾਂ ਨੂੰ ਰੱਜ ਕੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chris Gaile trolled due to Vijay Mallya