ਵੈਸਟਇੰਡੀਜ਼ ਦੇ ਸਟਾਰ ਕ੍ਰਿਕਟਰ ਕ੍ਰਿਸ ਗੇਲ ਨੇ ਆਸਟ੍ਰੇਲੀਆ ਦੇ ਮੀਡੀਆ ਗਰੁੱਪ ਦੇ ਵਿਰੁੱਧ ਤਿੰਨ ਮਿਲੀਅਨ ਤੋਂ ਵੱਧ ਆਸਟਰੇਲਿਆਈ ਡਾਲਰ (ਇੱਕ ਤੋਂ ਡੇਢ ਲੱਖ ਰੁਪਿਆ) ਵਾਲਾ ਮਾਣਹਾਨੀ ਦਾ ਮੁਕੱਦਮਾ ਜਿੱਤ ਲਿਆ ਹੈ। ਇਸ ਮੀਡੀਆ ਸਮੂਹ ਨੇ ਦਾਅਵਾ ਕੀਤਾ ਸੀ ਕਿ ਗੇਲ ਨੇ ਆਪਣੇ ਜਣਨ ਅੰਗਾਂ ਨੂੰ ਇੱਕ ਮਾਲਿਸ਼ ਕਰਨ ਵਾਲੀ ਔਰਤ ਨੂੰ ਦਿਖਾਇਆ ਸੀ।
ਫੇਅਰਫੈਕਸ ਮੀਡੀਆ ਨੇ ਗੇਲ ਉੱਤੇ 2016 ਵਿੱਚ ਲੜੀਵਾਰ ਰਿਪੋਰਟਾਂ 'ਚ ਇਹ ਦੋਸ਼ ਲਗਾਏ ਸਨ. ਫੇਅਰਫੈਕਸ ਮੀਡੀਆ ਸਿਡਨੀ ਮਾਰਨਿੰਗ ਹੈਰਾਲਡ ਤੇ ਦ ਏਜ ਨੂੰ ਪ੍ਰਕਾਸ਼ਤ ਕਰਦੀ ਹੈ.। ਉਸ ਨੇ ਦੋਸ਼ ਲਾਇਆ ਸੀ ਕਿ ਗੇਲ ਨੇ 2015 ਵਿੱਚ ਸਿਡਨੀ ਦੇ ਡਰੈਸਿੰਗ ਰੂਮ ਵਿੱਚ ਇਕ ਔਰਤ ਨਾਲ ਅਜਿਹਾ ਵਿਵਹਾਰ ਕੀਤਾ ਸੀ। ਇਲਜ਼ਾਮਾਂ ਦਾ ਖੰਡਨ ਕਰਦੇ ਹੋਏ ਗੇਲ ਨੇ ਕਿਹਾ ਕਿ ਪੱਤਰਕਾਰਾਂ ਨੇ ਇਹ ਸਭ ਕੁਝ ਉਨ੍ਹਾਂ ਨੂੰ ਬਰਬਾਦ ਕਰਨ ਲਈ ਕੀਤਾ ਸੀ।
ਨਿਊ ਸਾਊਥ ਵੇਲਸ ਸੁਪਰੀਮ ਕੋਰਟ ਦੀ ਜਸਟਿਸ ਲੂਸੀ ਮੈਕੁਲਮ ਨੇ ਭੁਗਤਾਨ ਕਰਨ ਦਾ ਕੰਪਨੀ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਗੇਲ ਵਿਰੁੱਧ ਦੋਸ਼ਾਂ ਕਰਕੇ ਉਨ੍ਹਾਂ ਨੂੰ ਠੇਸ ਪਹੁੰਚੀ ਹੈ। ਫੇਅਰਫੈਕਸ ਨੇ ਕਿਹਾ ਕਿ ਉਹ ਇਸ ਫੈਸਲੇ ਦੇ ਵਿਰੁੱਧ ਅਪੀਲ ਕਰਨ ਬਾਰੇ ਸੋਚ ਰਹੀ ਹੈ।
.